ਦੋਹਤੇ ਦੀ ਬੇਰਹਿਮੀ: ਨਾਨੀ ਦਾ ਗਲਾ ਘੁੱਟ ਕੇ ਕੀਤਾ ਕਤਲ, CCTV ਕੈਮਰੇ ਨੇ ਖੋਲ੍ਹੀ ਪੋਲ
ਪ੍ਰਾਪਤ ਜਾਣਕਾਰੀ ਅਨੁਸਾਰ ਅਮਰਗੜ੍ਹ ਕਲੇਰ ਵਾਸੀ ਮਨਜੀਤ ਕੌਰ ਦੀ ਦੇਖਭਾਲ ਉਸ ਦਾ ਦੋਹਤਾ ਗੁਰਕੀਰਤ ਸਿੰਘ ਕਰਦਾ ਸੀ। ਬੀਤੀ ਤਿੰਨ ਸਤੰਬਰ ਨੂੰ ਮਨਜੀਤ ਕੌਰ ਦੀ ਮੌਤ ਹੋ ਗਈ, ਜਿਸ ਨੂੰ ਕੁਦਰਤੀ ਮੌਤ ਸਮਝ ਕੇ ਪਰਿਵਾਰ ਨੇ ਮਨਜੀਤ ਕੌਰ ਦਾ ਅੰਤਿਮ ਸੰਸਕਾਰ ਕਰ ਦਿੱਤਾ।
Publish Date: Sun, 06 Sep 2026 12:36 PM (IST)
Updated Date: Sun, 06 Sep 2026 12:39 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਉਂ। ਜਗਰਾਉਂ ਨੇੜਲੇ ਪਿੰਡ ਅਮਰਗੜ੍ਹ ਕਲੇਰ ਵਿਖੇ ਦੋ ਦਿਨ ਪਹਿਲਾਂ ਬਜ਼ੁਰਗ ਔਰਤ ਦੀ ਹੋਈ ਮੌਤ ਦਾ ਮਾਮਲਾ ਕਤਲ ’ਚ ਬਦਲ ਗਿਆ। ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋਈ ਘਟਨਾ ਵਿੱਚ ਦੋਹਤਾ ਹੀ ਆਪਣੀ ਦਾਦੀ ਦਾ ਗਲਾ ਘੁੱਟਦਾ ਨਜ਼ਰ ਆਇਆ, ਜਿਸ ਤੋਂ ਬਾਅਦ ਜਗਰਾਉਂ ਥਾਣਾ ਸਦਰ ਦੀ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਦੋਹਤੇ ਨੂੰ ਗ੍ਰਿਫ਼ਤਾਰ ਕਰ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅਮਰਗੜ੍ਹ ਕਲੇਰ ਵਾਸੀ ਮਨਜੀਤ ਕੌਰ ਦੀ ਦੇਖਭਾਲ ਉਸ ਦਾ ਦੋਹਤਾ ਗੁਰਕੀਰਤ ਸਿੰਘ ਕਰਦਾ ਸੀ। ਬੀਤੀ ਤਿੰਨ ਸਤੰਬਰ ਨੂੰ ਮਨਜੀਤ ਕੌਰ ਦੀ ਮੌਤ ਹੋ ਗਈ, ਜਿਸ ਨੂੰ ਕੁਦਰਤੀ ਮੌਤ ਸਮਝ ਕੇ ਪਰਿਵਾਰ ਨੇ ਮਨਜੀਤ ਕੌਰ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਇਸੇ ਦੌਰਾਨ ਅੱਜ ਪਰਿਵਾਰ ਨੇ ਕੋਈ ਸੂਹ ਮਿਲਣ ’ਤੇ ਗੁਆਂਢ ਲੱਗੇ ਕੈਮਰੇ ਚੈੱਕ ਕੀਤੇ ਤਾਂ ਦੋਹਤਾ ਗੁਰਕੀਰਤ ਸਿੰਘ ਕਿਸੇ ਗੱਲ ਨੂੰ ਲੈ ਕੇ ਮੰਜੇ ’ਤੇ ਪਈ ਆਪਣੀ ਨਾਨੀ ਮਨਜੀਤ ਕੌਰ ਦੇ ਉੱਪਰ ਬੈਠ ਜਾਂਦਾ ਹੈ ਅਤੇ ਗਲਾ ਘੁੱਟ ਕੇ ਮਾਰ ਦਿੰਦਾ ਹੈ।
ਇਸ ਸਬੰਧ ’ਚ ਜਗਰਾਓ ਥਾਣਾ ਸਦਰ ਦੇ ਮੁਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੁਰਕੀਰਤ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ।