ਪਾਲ ਹੁੰਡਈ ਖੰਨਾ ਵਿਖੇ ਨਵੀਂ ਹੁੰਡਈ ਬਿਓਨ ਦਾ ਸ਼ਾਨਦਾਰ ਲਾਂਚ
ਪਾਲ ਹੁੰਡਈ ਖੰਨਾ ਵਿਖੇ ਨਵੀਂ ਹੁੰਡਈ ਬਿਓਨ ਦਾ ਸ਼ਾਨਦਾਰ ਲਾਂਚ
Publish Date: Tue, 27 Oct 2026 08:51 PM (IST)
Updated Date: Tue, 27 Oct 2026 08:52 PM (IST)
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ: ਪਾਲ ਹੁੰਡਈ ਖੰਨਾ ਸ਼ੋਅਰੂਮ ਵਿਖੇ ਹੁੰਡਈ ਕੰਪਨੀ ਦੇ ਨਵੇਂ ਮਾਡਲ ਬਿਓਨ ਦੀ ਲਾਂਚਿੰਗ ਕੀਤੀ ਗਈ। ਸ਼ੋਅਰੂਮ ਦੇ ਮਾਲਕ ਸ਼ਮਿੰਦਰ ਸਿੰਘ ਮਿੰਟੂ ਅਤੇ ਹਰਪ੍ਰੀਤ ਸਿੰਘ ਹੈਪੀ ਧੰਜਲ ਨੇ ਦੱਸਿਆ ਕਿ ਨਵੇਂ ਮਾਡਲ ਦੀ ਲਾਂਚਿੰਗ ਲਈ ਕੰਪਨੀ ਦੇ ਅੰਤਰਰਾਸ਼ਟਰੀ ਨੁਮਾਇੰਦੇ ਜ਼ੋਨਲ ਬਿਜ਼ਨਸ ਹੈੱਡ (ਉੱਤਰ ਭਾਰਤ) ਬੇਦਾਬਰਤ ਸ਼ਰਮਾ, ਜ਼ੋਨਲ ਬਿਜ਼ਨਸ ਕੋਆਰਡੀਨੇਟਰ (ਉੱਤਰ ਭਾਰਤ) ਜੁਨ ਹੋ ਲੀ ਤੇ ਰੀਜਨਲ ਸੇਲਜ਼ ਹੈੱਡ (ਉੱਤਰ ਭਾਰਤ-1) ਪੁਨਤੀ ਮਹਿਤਾ ਆਦਿ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਗਾਹਕਾਂ ਦੀਆਂ ਲੋੜਾਂ ਅਤੇ ਮੰਗ ਨੂੰ ਧਿਆਨ ’ਚ ਰੱਖਦਿਆਂ ਨਵੇਂ ਮਾਡਲ ਦੀਆਂ ਵਿਸ਼ੇਸ਼ਤਾਵਾਂ ਅਤੇ ਆਧੁਨਿਕ ਤਕਨੀਕ ਬਾਰੇ ਜਾਣਕਾਰੀ ਸਾਂਝੀ ਕੀਤੀ। ਸ਼ਮਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਵਾਹਨ ਖਰੀਦਣ ਵਾਲੇ ਗਾਹਕਾਂ ਦੀਆਂ ਬਦਲਦੀਆਂ ਉਮੀਦਾਂ ਨੂੰ ਧਿਆਨ ’ਚ ਰੱਖ ਕੇ ਕੰਪਨੀ ਵੱਲੋਂ ਨਵੇਂ ਮਾਡਲ ਪੇਸ਼ ਕੀਤੇ ਜਾ ਰਹੇ ਹਨ। ਕੰਪਨੀ ਦੇ ਜਨਰਲ ਮੈਨੇਜਰ ਰਾਜਨ ਕੱਕੜ ਨੇ ਵੀ ਗੱਡੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਤੋਂ ਜਾਣੂ ਕਰਵਾਇਆ। ਸ਼ੋਅਰੂਮ ਪ੍ਰਬੰਧਕਾਂ ਨੇ ਦੱਸਿਆ ਕਿ ਨਵੇਂ ਮਾਡਲ ਦੀ ਬੁਕਿੰਗ 11,000 ਰੁਪਏ ਦੀ ਟੋਕਨ ਰਾਸ਼ੀ ਨਾਲ ਸ਼ੁਰੂ ਹੋ ਚੁੱਕੀ ਹੈ। ਇਸ ਨਾਲ ਗਾਹਕ ਆਪਣੀ ਪਸੰਦ ਦੀ ਗੱਡੀ ਬੁੱਕ ਕਰਵਾ ਸਕਦੇ ਹਨ।