
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲੁਧਿਆਣਾ ਵਿੱਚ ਵੀਜੇਜੇਐਸ ਐਕਸ ਪੈਰਾਗੋਨ ਇੰਡੀਪੈਂਡੈਂਸ ਕੱਪ 2026 ਦਾ ਸ਼ਾਨਦਾਰ ਆਗਾਜ਼

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਵੀਜੇਜੇਐਸ ਐਕਸ ਪੈਰਾਗੋਨ ਇੰਡੀਪੈਂਡੈਂਸ ਕੱਪ 2026 ਦਾ ਉਦਘਾਟਨ ਪੈਰਾਗਾਨ ਵਾਟਰਫਰੰਟ ਲੁਧਿਆਣਾ ਵਿਖੇ ਉਤਸ਼ਾਹਪੂਰਵਕ ਕੀਤਾ ਗਿਆ। ਇਸ ਮੌਕੇ ਖਿਡਾਰੀਆਂ, ਆਯੋਜਕਾਂ ਅਤੇ ਖੇਡ ਪ੍ਰੇਮੀਆਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਚੈਂਪੀਅਨਸ਼ਿਪ ਦਾ ਉਦਘਾਟਨ ਹਿਮਾਂਸ਼ੂ ਜੈਨ ਡਿਪਟੀ ਕਮਿਸ਼ਨਰ ਲੁਧਿਆਣਾ ਤੇ ਓਜਸਵੀ ਅਲੰਕਾਰ ਕਮਿਸ਼ਨਰ ਨਿਗਮ ਲੁਧਿਆਣਾ ਵੱਲੋਂ ਕੀਤਾ। ਦੋਵਾਂ ਅਧਿਕਾਰੀਆਂ ਨੇ ਖਿਡਾਰੀਆਂ ਤੇ ਆਯੋਜਕਾਂ ਦਾ ਹੌਸਲਾ ਵਧਾਉਂਦਿਆਂ ਲੁਧਿਆਣਾ ’ਚ ਖੇਡਾਂ, ਤੰਦਰੁਸਤੀ ਤੇ ਸਮਾਜਿਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਸੀਆਈਸੀਯੂ ਦੇ ਜਨਰਲ ਸਕੱਤਰ ਹਨੀ ਸੇਠੀ ਤੇ ਸੀਨੀਅਰ ਵਾਈਸ ਪ੍ਰਧਾਨ ਜੇਐੱਸ ਭੋਗਲ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ ਅਤੇ ਚੈਂਪੀਅਨਸ਼ਿਪ ਲਈ ਆਪਣਾ ਸਮਰਥਨ ਪ੍ਰਗਟਾਇਆ। ਸੀਆਈਸੀਯੂ ਵੱਲੋਂ ਆਯੋਜਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਕਿ ਉਨ੍ਹਾਂ ਨੇ ਲੁਧਿਆਣਾ ਵਿੱਚ ਪੇਸ਼ੇਵਰ ਪਿਕਲਬਾਲ ਚੈਂਪੀਅਨਸ਼ਿਪ ਲਈ ਇੱਕ ਮੰਚ ਤਿਆਰ ਕੀਤਾ ਹੈ, ਜਿੱਥੇ ਖਿਡਾਰੀ, ਪਰਿਵਾਰ, ਉਦਯੋਗਪਤੀ ਅਤੇ ਸਮਾਜ ਦੇ ਵੱਖ-ਵੱਖ ਵਰਗ ਖੇਡਾਂ ਰਾਹੀਂ ਇਕੱਠੇ ਹੋ ਰਹੇ ਹਨ। ਸੀਆਈਸੀਯੂ ਨੇ ਕਿਹਾ ਕਿ ਉਹ ਉਦਯੋਗ ਅਤੇ ਕਾਰੋਬਾਰ ਤੋਂ ਇਲਾਵਾ ਸ਼ਹਿਰ ਦੇ ਸਮਾਜਿਕ, ਖੇਡ ਤੇ ਆਰਥਿਕ ਵਿਕਾਸ ਨਾਲ ਜੁੜੇ ਉਪਰਾਲਿਆਂ ਨੂੰ ਵੀ ਲਗਾਤਾਰ ਸਮਰਥਨ ਦਿੰਦਾ ਰਹੇਗਾ। ਵੀਜੇਜੇਐਸ ਐਕਸ ਪੈਰਾਗੋਨ ਇੰਡੀਪੈਂਡੈਂਸ ਕੱਪ 2026 ਵਿੱਚ ਪਿਕਲਬਾਲ ਖਿਡਾਰੀਆਂ ਵੱਲੋਂ ਉਤਸ਼ਾਹਪੂਰਵਕ ਹਿੱਸਾ ਲਿਆ ਜਾ ਰਿਹਾ ਹੈ ਅਤੇ ਚੈਂਪੀਅਨਸ਼ਿਪ ਦੇ ਮੁਕਾਬਲੇ ਪੈਰਾਗਾਨ ਵਾਟਰਫਰੰਟ ਵਿਖੇ ਕਰਵਾਏ ਜਾ ਰਹੇ ਹਨ। ਇਸ ਟੂਰਨਾਮੈਂਟ ਦਾ ਉਦੇਸ਼ ਖੇਡ ਭਾਵਨਾ, ਤੰਦਰੁਸਤੀ, ਟੀਮ ਵਰਕ ਤੇ ਸਮਾਜਿਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਸਰਗਰਮੀ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਵੀ ਇਸ ਦਾ ਮੁੱਖ ਮਕਸਦ ਹੈ।
ਆਯੋਜਕਾਂ ਨੇ ਹਿਮਾਂਸ਼ੂ ਜੈਨ ਡਿਪਟੀ ਕਮਿਸ਼ਨਰ ਲੁਧਿਆਣਾ, ਓਜਸਵੀ ਅਲੰਕਾਰ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਸੀਆਈਸੀਯੂ, ਸਪਾਂਸਰਾਂ, ਭਾਈਵਾਲਾਂ, ਖਿਡਾਰੀਆਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਇਹ ਚੈਂਪੀਅਨਸ਼ਿਪ ਲੁਧਿਆਣਾ ਵਿੱਚ ਇੱਕ ਸਫਲ ਅਤੇ ਯਾਦਗਾਰ ਖੇਡ ਸਮਾਗਮ ਵਜੋਂ ਉਭਰ ਰਹੀ ਹੈ।
ਸੀਆਈਸੀਯੂ ਵੱਲੋਂ ਇਸ ਚੈਂਪੀਅਨਸ਼ਿਪ ਨੂੰ ਦਿੱਤਾ ਗਿਆ ਸਮਰਥਨ ਸ਼ਹਿਰ ਵਿੱਚ ਸਿਹਤਮੰਦ, ਸਰਗਰਮ ਅਤੇ ਸਮਾਜਿਕ ਤੌਰ ’ਤੇ ਜੁੜੇ ਭਾਈਚਾਰੇ ਦੀ ਸਿਰਜਣਾ ਲਈ ਉਸ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।