- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਇੱਕ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਕਿਸਾਨ ਗੁਰਪ੍ਰੀਤ ਸਿੰਘ ਸੁਖਦੇਵ ਸਿੰਘ ਪਿੰਡ ਸਲਾਣਾ ਦੀ ਪਹਿਲੀ ਢੇਰੀ ਐਮਐਸਪੀ ਭਾਅ 2461 ਰੁਪਏ ਦੀ ਨਾਲ ਖਰੀਦ ਕੀਤੀ ਗਈ।

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਇੱਕ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਕਿਸਾਨ ਗੁਰਪ੍ਰੀਤ ਸਿੰਘ ਸੁਖਦੇਵ ਸਿੰਘ ਪਿੰਡ ਸਲਾਣਾ ਦੀ ਪਹਿਲੀ ਢੇਰੀ ਐਮਐਸਪੀ ਭਾਅ 2461 ਰੁਪਏ ਦੀ ਨਾਲ ਖਰੀਦ ਕੀਤੀ ਗਈ। ਦੱਸਣਯੋਗ ਹੈ ਪਿਛਲੇ ਕੁਝ ਦਿਨਾਂ ਤੋਂ ਬਾਸਮਤੀ ਦੀ ਖਰੀਦ ਲਗਾਤਾਰ ਚੱਲ ਰਹੀ ਸੀ ਕਿਉਂਕਿ ਬਾਸਮਤੀ ਦੀ ਖ਼ਰੀਦ ਵਪਾਰੀਆਂ ਵੱਲੋਂ ਕੀਤੀ ਜਾਂਦੀ ਹੈ। ਜਦਕਿ ਅੱਜ ਪਰਮਲ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ। ਦੱਸਣਯੋਗ ਹੈ ਕਿ ਕੈਬਨਿਟ ਮੰਤਰੀ ਤਾਰੁਨਪ੍ਰੀਤ ਸਿੰਘ ਸੌਂਦ ਨੇ ਬੀਤੇ ਦਿਨੀਂ ਮੰਡੀ ਵਿਚ ਅਧਿਕਾਰੀਆ ਨਾਲ ਮੀਟਿੰਗ ਕਰਕੇ ਝੋਨੇ ਦੀ ਖਰੀਦ ਸੁਚੱਜੇ ਢੰਗ ਨਾਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ।