ਸੋਨ ਤਗਮਾ ਜੇਤੂ ਖਿਡਾਰਨ ਦਾ ਪਿੰਡ ਲਲੌੜੀ ਕਲਾਂ ਵੱਲੋਂ ਸਨਮਾਨ
ਸੋਨ ਤਗਮਾ ਜੇਤੂ ਖਿਡਾਰਨ ਦਾ ਪਿੰਡ ਲਲੌੜੀ ਕਲਾਂ ਵੱਲੋਂ ਸਨਮਾਨ
Publish Date: Wed, 21 Jan 2026 06:54 PM (IST)
Updated Date: Thu, 22 Jan 2026 04:09 AM (IST)

ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ, ਸਮਰਾਲਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲੌੜੀ ਕਲਾਂ ਦੀ ਵਿਦਿਆਰਥਣ ਨਵਦੀਪ ਕੌਰ ਨੇ ਪੰਜਾਬ ਸਟੇਟ ਪੱਧਰ ਤੇ ਸਪੋਰਟਸ ਕਰਾਟੇ ਔਰਗਨਾਈਜੇਸ਼ਨ ਪੰਜਾਬ ਵੱਲੋਂ ਸੁਨਾਮ(ਜ਼ਿਲ੍ਹਾ ਸੰਗਰੂਰ) ਵਿਖੇ ਆਯੋਜਿਤ ਪੰਜਾਬ ਸਟੇਟ ਚੈਂਪੀਅਨਸ਼ਿਪ 2026 ਵਿੱਚ 53ਕਿਲੋ ਭਾਰ ਜੂਨੀਅਰ ਵਰਗ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਪਿੰਡ ਲਲੌੜੀ ਕਲਾਂ ਦਾ ਨਾਂ ਰੌਸ਼ਨ ਕੀਤਾ ਹੈ। ਇਹ ਵਿਦਿਆਰਥਣ ਹੁਣ ਨਵੀਂ ਦਿੱਲੀ ਵਿੱਚ ਆਯੋਜਿਤ ਹੋਣ ਵਾਲੀ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਗ ਲਵੇਗੀ। ਅੱਜ ਖਿਡਾਰਨ ਦੇ ਸਨਮਾਨ ਵਿੱਚ ਪਿੰਡ ਦੀ ਪੰਚਾਇਤ , ਸਕੂਲ ਮੈਨੇਜਮੈਂਟ ਕਮੇਟੀ, ਸਕੂਲ ਸਟਾਫ ਅਤੇ ਨਗਰ ਨਿਵਾਸੀਆਂ ਵੱਲੋਂ ਵਿਦਿਆਰਥਣ ਦਾ ਪਿੰਡ ਵਿੱਚ ਢੋਲ ਵਜਾ ਕੇ ਅਤੇ ਖੁੱਲੀ ਜੀਪ ਵਿੱਚ ਖਿਡਾਰਨ ਨੂੰ ਸਵਾਰ ਕਰਕੇ ਸਨਮਾਨ ਵਿੱਚ ਗੇੜਾ ਦਿਵਾਇਆ ਗਿਆ। ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਦਿਆਰਥਣ ਦਾ ਸਨਮਾਨ ਕੀਤਾ ਗਿਆ। ਪੰਚਾਇਤ ਵੱਲੋਂ ਸਕੂਲ ਪ੍ਰਿੰਸੀਪਲ ਪ੍ਰਦੀਪ ਸਿੰਘ ਰੰਧਾਵਾ, ਕਰਾਟੇ ਕੋਚ ਰਾਜੇਸ਼ ਜੋਸ਼ੀ, ਕੋਚ ਮਨਪ੍ਰੀਤ ਸਿੰਘ, ਅੰਜੂ ਬਾਲਾ ਇੰਗਲਿਸ਼ ਮਿਸਟ੍ਰੈਸ, ਰਾਜੀਵ ਕੁਮਾਰ ਡੀਪੀਈ, ਵਿਦਿਆਰਥਣ ਦੇ ਪਿਤਾ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਗੁਰਮੀਤ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਇਸ ਸਮਾਰੋਹ ਵਿੱਚ ਬਲਾਕ ਸੰਮਤੀ ਮੈਂਬਰ ਸੁਰਿੰਦਰ ਕੌਰ ਭੱਟੀ, ਪਿੰਡ ਦੇ ਪਤਵੰਤੇ ਸੱਜਣ ਅਤੇ ਨਗਰ ਨਿਵਾਸੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਪ੍ਰਿੰਸੀਪਲ ਨੇ ਕਿਹਾ ਕਿ ਪੰਚਾਇਤ ਲਲੌੜੀ ਕਲਾਂ ਵੱਲੋਂ ਵਿਦਿਆਰਥਣ ਦਾ ਸਨਮਾਨ ਕਰਕੇ ਚੰਗੀ ਮਿਸਾਲ ਪੈਦਾ ਕੀਤੀ ਗਈ ਹੈ, ਜੋ ਹੋਰ ਵਿਦਿਆਰਥੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੇਗੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਵਿੱਚ ਸਹਾਇਕ ਹੋਵੇਗੀ। ਉਨ੍ਹਾਂ ਕਿਹਾ ਕਿ ਪਿੰਡ ਲਲੌੜੀ ਕਲਾਂ ਦੇ ਸਰਕਾਰੀ ਸਕੂਲ ਵਿੱਚ ਇਲਾਕੇ ਦਾ ਵਿਸ਼ਵਾਸ ਵਧਿਆ ਹੈ ,ਕਿਉਂਕਿ ਵਿਦਿਆਰਥੀ ਖੇਡਾਂ, ਸੱਭਿਆਚਾਰ ਅਤੇ ਪੜ੍ਹਾਈ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰ ਰਹੇ ਹਨ। ਭਵਿੱਖ ਵਿੱਚ ਸਾਡੇ ਵਿਦਿਆਰਥੀ ਹੋਰ ਚੰਗੀਆਂ ਪ੍ਰਾਪਤੀਆਂ ਕਰਨਗੇ। ਇਲਾਕਾ ਨਿਵਾਸੀਆਂ ਨੂੰ ਆਪਣੇ ਬੱਚੇ ਇਸ ਸਕੂਲ ਵਿੱਚ ਦਾਖਲ ਕਰਵਾਉਣੇ ਚਾਹੀਦੇ ਹਨ।