- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਫ਼ਾ ਨੰਬਰ-4 ਦੀ ਲੀਡ)-ਗਲਾਡਾ ਨੇ ਛੁਡਵਾਇਆ ਅਰਬਨ ਸਟੇਟ ਜਮਾਲਪੁਰ ਵਿੱਚ ਕਰੋੜਾਂ ਦੀ ਜ਼ਮੀਨ ਦਾ ਕਬਜ਼ਾ

ਲੀਡ...) -ਖ਼ਬਰ ਦਾ ਅਸਰ ਲੋਗੋ ਲਾਓ ਜੀ
--‘ਆਪ’ ਤੇ ਭਾਜਪਾ ਆਗੂ ਨੇ ਮਿਲ ਕੇ ਕੀਤਾ ਸੀ ਕਰੋੜਾਂ ਰੁਪਏ ਦੀ ਜ਼ਮੀਨ ’ਤੇ ਕਬਜ਼ਾ
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਅਰਬਨ ਅਸਟੇਟ ਫੇਸ ਟੂ ਵਿੱਚ ਗਲਾਡਾ ਦੀ ਮਾਲਕੀ ਵਾਲੀ ਪਈ ਕਰੀਬ 3000 ਗਜ ਜਮੀਨ ਉੱਪਰ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 21 ਤੋਂ ਨਗਰ ਨਿਗਮ ਲੁਧਿਆਣਾ ਦੀ ਚੋਣ ਲੜੇ ਉਮੀਦਵਾਰ ਦੇ ਪਤੀ ਹਰਦੇਵ ਸਿੰਘ ਸੋਢੀ ਅਤੇ ਭਾਜਪਾ ਆਗੂ ਮਨਮੀਤ ਸਿੰਘ ਚਾਵਲਾ ਵੱਲੋਂ ਆਪਣੀ ਮਾਲਕੀ ਦਿਖਾ ਕੇ ਕਬਜ਼ਾ ਕਰ ਲਿਆ ਸੀ। ਇਸ ਗ਼ੈਰ-ਕਾਨੂੰਨੀ ਢੰਗ ਨਾਲ ਗਲਾਡਾ ਦੀ ਜ਼ਮੀਨ ਤੇ ਕੀਤੇ ਹੋਏ ਕਬਜ਼ੇ ਖ਼ਿਲਾਫ਼ ਪਹਿਲਾਂ ਮਹੱਲਾ ਨਿਵਾਸੀਆਂ ਵੱਲੋਂ ਸ਼ਿਕਾਇਤ ਕੀਤੀ ਗਈ, ਜਿਸ ਤੋਂ ਬਾਅਦ ‘ਪੰਜਾਬੀ ਜਾਗਰਣ’ ਵੱਲੋਂ ਇਸ ਮੁੱਦੇ ਨੂੰ ਪੁਖਤਾ ਤਰੀਕੇ ਦੇ ਨਾਲ ਚੁੱਕਿਆ ਗਿਆ ਸੀ। ਜਿਸ ਤੋਂ ਬਾਅਦ ਗਲਾਡਾ ਹਰਕਤ ਵਿੱਚ ਆਈ ਅਤੇ ਗਲਾਡਾ ਅਧਿਕਾਰੀਆਂ ਵੱਲੋਂ ਪਹਿਲਾਂ ਮਾਲ ਵਿਭਾਗ ਨਾਲ ਮਿਲ ਕੇ ਇਸ ਜਮੀਨ ਦੀ ਨਿਸ਼ਾਨਦੇਹੀ ਕਰਵਾਈ ਗਈ। ਜੋ ਗਲਾਡਾ ਦੀ ਮਾਲਕੀ ਨਿਕਲੀ ਜਿਸ ਤੋਂ ਬਾਅਦ ਗਲਾਡਾ ਅਧਿਕਾਰੀਆਂ ਨੇ ਇਸ ਜ਼ਮੀਨ ’ਤੇ ਉਕਤ ਸਿਆਸੀ ਆਗੂਆਂ ਵੱਲੋਂ ਕੀਤੀ ਚਾਰਦੀਵਾਰੀ ਨੂੰ ਢਾਹ ਕੇ ਜਮੀਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਕਾਰਵਾਈ ਤੇ ਮਹੱਲਾ ਨਿਵਾਸੀਆਂ ਨੇ ਗਲਾਡਾ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਜਿਹੜੀਆਂ ਗਲਾਡਾ ਦੀਆਂ ਜਾਲੀਆਂ ਉਕਤ ਆਗੂ ਵੱਲੋਂ ਚੋਰੀ ਕੀਤੀਆਂ ਗਈਆਂ ਹਨ ਅਤੇ ਹਰੇ ਭਰੇ ਰੁੱਖ ਕੱਟੇ ਗਏ ਹਨ। ਉਸ ਮਾਮਲੇ ਵਿੱਚ ਇਹਨਾਂ ’ਤੇ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
-ਗਲਾਡਾ ਦੀ ਕੀਤੀ ਜਾਲੀ ਚੋਰੀ ਤੇ ਕੱਟ ਦਿੱਤੇ ਹਰੇ ਭਰੇ ਰੁੱਖ
ਜਿਹੜੇ ਸਿਆਸੀ ਆਗੂਆਂ ਵੱਲੋਂ ਗਲਾਡਾ ਦੀ ਇਸ ਜਮੀਨ ਦੇ ਉੱਪਰ ਆਪਣਾ ਮਾਲਕੀ ਹੱਕ ਦੱਸ ਕੇ ਕਬਜ਼ਾ ਕੀਤਾ ਸੀ। ਉਹਨਾਂ ਵੱਲੋਂ ਇਸ ਜਮੀਨ ਦੇ ਆਸੇ ਪਾਸੇ ਗਲਾਡਾ ਵੱਲੋਂ ਰੇਲਿੰਗ ਜਿਹੜੀ ਲੋਹੇ ਦੀ ਜਾਲੀ ਲਗਾਈ ਗਈ ਸੀ। ਉਸ ਨੂੰ ਵੀ ਤੋੜ ਕੇ ਖੁਰਦ ਬੁਰਦ ਕਰ ਦਿੱਤਾ ਅਤੇ ਹਰੇ ਭਰੇ ਦਰੱਖਤ ਵੀ ਕੱਟ ਦਿੱਤੇ। ਜਿਸ ’ਤੇ ਹੁਣ ਲੋਕ ਮੰਗ ਕਰ ਰਹੇ ਹਨ ਕਿ ਇਹਨਾਂ ਦੇ ਉੱਪਰ ਗਲਾਡਾ ਦੀਆਂ ਜਾਲੀਆਂ ਚੋਰੀ ਕਰਨ ਅਤੇ ਦਰੱਖਤ ਕੱਟਣ ਦਾ ਮਾਮਲਾ ਦਰਜ ਕੀਤਾ ਜਾਵੇ।
ਗਲਾਡਾ ਦੇ ਮੰਤਰੀ ਹਰਦੀਪ ਮੁੰਡੀਆਂ ਦਾ ਹੈ ਹਲਕਾ
ਵਿਧਾਨ ਸਭਾ ਹਲਕਾ ਸਾਹਨੇਵਾਲ ਅੰਦਰ ਅਰਬਨ ਅਸਟੇਟ ਫੇਸ ਟੂ ਆਉਂਦਾ, ਇਸ ਹਲਕੇ ਦੀ ਅਗਵਾਈ ਕੈਬਨਿਟ ਮੰਤਰੀ ਹਰਦੀਪ ਸਿੰਘ ਮੂੰਡੀਆਂ ਕਰਦੇ ਹਨ। ਗਲਾਡਾ ਦੀ ਜ਼ਮੀਨ ’ਤੇ ਕਬਜ਼ਾ ਕਰਨ ਵਾਲਾ ਹਰਦੇਵ ਸਿੰਘ ਸੋਢੀ ਮੰਤਰੀ ਮੁੰਡੀਆ ਦਾ ਖਾਸ ਦੱਸਿਆ ਜਾਂਦਾ ਹੈ ਜਿਸ ’ਤੇ ਚਰਚਾ ਹੈ ਕਿ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ। ਇਹ ਲੋਕ ਗਲਾਡਾ ਕਰੋੜਾਂ ਰੁਪਏ ਦੀ ਜ਼ਮੀਨ ’ਤੇ ਕਬਜ਼ਾ ਕਰ ਰਹੇ ਸਨ। ਉਸ ਸਮੇਂ ਗਲਾਡਾ ਅਧਿਕਾਰੀਆਂ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਗਈ।
ਗਲਾਡਾ ਦੀ ਜ਼ਮੀਨ ਦੇ ਇੱਕ ਵਪਾਰੀ ਤੋਂ ਲੈ ਲਏ ਡੇਢ ਕਰੋੜ
ਲੋਕਾਂ ਵਿੱਚ ਤਾਂ ਚਰਚਾ ਹੈ ਕਿ ਜਿਹੜੀ ਇਹ ਗਲਾਡਾ ਦੀ ਜਮੀਨ ਹੈ ਉਸ ਦੀ ਐਨਓਸੀ ਲੈ ਕੇ ਦੇਣ ਦਾ ਵਾਅਦਾ ਕਰਕੇ ਉਕਤ ਜਿਹੜੇ ਆਪ ਅਤੇ ਭਾਜਪਾ ਦੇ ਆਗੂ ਨੇ ਇਸ ਜਮੀਨ ਦੇ ਉੱਪਰ ਕਬਜ਼ਾ ਕੀਤਾ ਸੀ। ਉਸ ਨੇ ਇਕ ਲੁਧਿਆਣਾ ਦੇ ਵਪਾਰੀ ਤੋਂ ਡੇਢ ਕਰੋੜ ਰੁਪਏ ਵੀ ਲੈ ਲਏ ਹਨ।
ਜੋ ਕਾਰਵਾਈ ਬਣਦੀ ਹੋਈ ਸਾਰੀ ਕਰਾਂਗੇ-ਅਸਟੇਟ ਅਫਸਰ
ਇਸ ਸਬੰਧੀ ਜਦੋਂ ਅਸਟੇਟ ਅਫਸਰ ਉਪਿੰਦਰਜੀਤ ਕੌਰ ਗਰੇਵਾਲ ਨਾਲ ਗੱਲ ਕੀਤੀ, ਤਾਂ ਉਹਨਾਂ ਕਿਹਾ ਕਿ ਅੱਜ ਜਿਹੜੀ ਜਮੀਨ ਗਲਾਡਾ ਦੀ ਮਾਲਕੀ ਵਾਲੀ ਸੀ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਜਿਹੜਾ ਵੀ ਜਾਲੀਆਂ ਜਾਂ ਹੋਰ ਗਲਾਡਾ ਦੀ ਜਮੀਨ ਦਾ ਨੁਕਸਾਨ ਹੋਇਆ ਹੈ। ਇੱਕ-ਇੱਕ ਕਰਕੇ ਸਾਰੀ ਕਾਰਵਾਈ ਕੀਤੀ ਜਾਵੇਗੀ।