ਜੀਐੱਚਜੀ ਅਕੈਡਮੀ ਦੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ
ਜੀਐੱਚਜੀ ਅਕੈਡਮੀ ਦੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ
Publish Date: Tue, 31 Mar 2026 06:53 PM (IST)
Updated Date: Tue, 31 Mar 2026 06:55 PM (IST)
ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੀ ਜੀਐੱਚਜੀ ਅਕੈਡਮੀ ’ਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਨਵੀਂ ਊਰਜਾ ਤੇ ਰੱਬੀ ਅਸੀਸਾਂ ਨਾਲ ਹੋਈ। ਵਿਦਿਆਰਥੀ ਸਕੂਲ ਵਾਪਸ ਆ ਕੇ ਆਪਣੇ ਸਾਥੀਆਂ ਤੇ ਅਧਿਆਪਕਾਂ ਨਾਲ ਮਿਲ ਕੇ ਖ਼ੁਸ਼ ਨਜ਼ਰ ਆਏ। ਸੈਸ਼ਨ ਦੀ ਸ਼ੁਰੂਆਤ ਧਾਰਮਿਕ ਮਾਹੌਲ ’ਚ ਸਹਿਜ ਪਾਠ ਦੇ ਭੋਗ ਨਾਲ ਕੀਤੀ ਗਈ। ਇਸ ਉਪਰੰਤ ਸ਼ਬਦ ਗਾਇਨ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ’ਚ ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਭਗਤੀ ਤੇ ਜੋਸ਼ ਨਾਲ ਭਾਗ ਲਿਆ। ਸਕੂਲ ਪ੍ਰਬੰਧਕ ਗੁਰਮੇਲ ਸਿੰਘ ਮੱਲ੍ਹੀ ਤੇ ਪਿ੍ਰੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਨਵੇਂ ਟੀਚੇ ਤੈਅ ਕਰਨ ਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਵੇਂ ਟੀਚਿਆਂ, ਅਪਡੇਟ ਸਿਲੇਬਸ ਅਤੇ ਨਵੀਆਂ ਸਿਖਲਾਈ ਵਿਧੀਆਂ ਨਾਲ ਇਹ ਅਕਾਦਮਿਕ ਸੈਸ਼ਨ 26–27 ਵਿਦਿਆਰਥੀਆਂ ਲਈ ਸਿੱਖਣ, ਵਿਕਾਸ ਅਤੇ ਸਫਲਤਾਵਾਂ ਨਾਲ ਭਰਪੂਰ ਰਹੇਗਾ।