ਯੂਸੀਪੀਐੱਮਏ ਵਿਖੇ ਉਦਯੋਗਿਕ ਮੁੱਦਿਆਂ ਸਬੰਧੀ ਵਿਸ਼ੇਸ਼ ਮੀਟਿੰਗ ਜਨਰਲ ਮੈਨੇਜਰ ਡੀਆਈਸੀ ਵੱਲੋਂ ਯੂਸੀਪੀਐਮਏ ਵਿਖੇ ਉਦਯੋਗਿਕ ਮੁੱਦਿਆਂ ਸਬੰਧੀ ਵਿਸ਼ੇਸ਼ ਮੀਟਿੰਗ
Publish Date: Sat, 11 Jul 2026 07:26 PM (IST)
Updated Date: Sun, 12 Jul 2026 04:13 AM (IST)
ਮਿਕਸ ਲੈਂਡ ਯੂਜ਼, ਡਿਲੇਅ ਪੇਮੈਂਟ ਸਮੇਤ ਹੋਰ ਉਦਯੋਗਿਕ ਮੁੱਦੇ ਚੁੱਕੇ ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ ਲੁਧਿਆਣਾ ਜ਼ਿਲ੍ਹਾ ਉਦਯੋਗ ਕੇਂਦਰ ਲੁਧਿਆਣਾ ਦੇ ਜਨਰਲ ਮੈਨੇਜਰ ਸੁਖਮਿੰਦਰ ਸਿੰਘ ਰੇਖੀ ਨੇ ਅੱਜ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਯੂਸੀਪੀਐਮਏ) ਵਿਖੇ ਉਦਯੋਗਿਕ ਮੁੱਦਿਆਂ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ। ਜਿਸ ਦੀ ਪ੍ਰਧਾਨਗੀ ਪ੍ਰਧਾਨ ਹਰਸਿਮਰਜੀਤ ਸਿੰਘ (ਲੱਕੀ) ਨੇ ਕੀਤੀ। ਮੀਟਿੰਗ ਵਿੱਚ ਆਪਣੀ ਟੀਮ ਸਮੇਤ ਸ਼ਾਮਲ ਹੋਏ। ਐਸੋਸੀਏਸ਼ਨ ਵੱਲੋਂ ਚੇਅਰਮੈਨ ਜਤਿੰਦਰ ਮਿੱਤਲ ,ਪ੍ਰਧਾਨ ਹਰਸਿਮਰਜੀਤ ਸਿੰਘ (ਲੱਕੀ) ਅਤੇ ਹੋਰ ਅਹੁਦੇਦਾਰਾਂ ਨੇ ਰੇਖੀ ਦਾ ਫੁੱਲਾਂ ਦੇ ਗੁਲਦਸਤੇ ਨਾਲ ਨਿੱਘਾ ਸਵਾਗਤ ਕੀਤਾ। ਆਪਣੇ ਸੰਬੋਧਨ ਦੌਰਾਨ ਰੇਖੀ ਨੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਉਦਯੋਗਾਂ ਨਾਲ ਸਬੰਧਤ ਵੱਖ-ਵੱਖ ਸਰਕਾਰੀ ਸਕੀਮਾਂ, ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ, ਉਦਯੋਗਾਂ ਦੇ ਵਿਕਾਸ ਲਈ ਉਪਲਬਧ ਮੌਕਿਆਂ ਅਤੇ ਹੋਰ ਮਹੱਤਵਪੂਰਨ ਵਿਸ਼ਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਉਦਯੋਗਿਕ ਵਿਕਾਸ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਇਆ। ਮੀਟਿੰਗ ਦੌਰਾਨ ਐਸੋਸੀਏਸ਼ਨ ਵੱਲੋਂ ਮਿਕਸਡ ਲੈਂਡ ਏਰੀਆ ਨਾਲ ਸੰਬੰਧਿਤ ਮੁੱਦੇ ਵੀ ਰੇਖੀ ਦੇ ਧਿਆਨ ਵਿੱਚ ਲਿਆਂਦੇ ਗਏ, ਜਿਨ੍ਹਾਂ ਤੇ ਵਿਸਥਾਰ ਨਾਲ ਚਰਚਾ ਹੋਈ। ਰੇਖੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਸੁਣਦਿਆਂ ਵਿਭਾਗੀ ਨਿਯਮਾਂ ਅਨੁਸਾਰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।ਇਸ ਤੋਂ ਇਲਾਵਾ ਉਦਯੋਗਾਂ ਨੂੰ ਦਰਪੇਸ਼ ਡਿਲੇਅ ਪੇਮੈਂਟ ਦੀ ਗੰਭੀਰ ਸਮੱਸਿਆ ਵੀ ਉਠਾਈ ਗਈ। ਰੇਖੀ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਸੁਣਦਿਆਂ ਭਰੋਸਾ ਦਿਵਾਇਆ ਕਿ ਡਿਲੇਅ ਪੇਮੈਂਟ ਦੀ ਸਮੱਸਿਆ ਦੇ ਪ੍ਰਭਾਵਸ਼ਾਲੀ ਹੱਲ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰ ਕੇ ਇਸ ਦਾ ਵਾਜਬ ਹੱਲ ਕੱਢਣ ਲਈ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਦਯੋਗਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਮੁੱਖ ਮਹਿਮਾਨ ਨੂੰ ਜਾਣੂੰ ਕਰਵਾਇਆ। ਮੀਟਿੰਗ ’ਚ ਰਾਜਿੰਦਰ ਨਰੰਗ (ਮੁੱਖ ਸਲਾਹਕਾਰ), ਗੁਰਮੀਤ ਸਿੰਘ ਕੁਲਾਰ (ਮੁੱਖ ਬੁਲਾਰਾ), ਜਸਵਿੰਦਰ ਸਿੰਘ ਠੁਕਰਾਲ (ਸੀਨੀਅਰ ਉਪ ਪ੍ਰਧਾਨ), ਇੰਦਰਜੀਤ ਸਿੰਘ ਨਵਯੁਗ (ਉਪ ਪ੍ਰਧਾਨ), ਵਰੁਣ ਕਪੂਰ (ਜਨਰਲ ਸਕੱਤਰ), ਸੁਰਿੰਦਰ ਪਾਲ ਸਿੰਘ ਸੋਨੂੰ ਨਾਜ਼ (ਸੰਯੁਕਤ ਸਕੱਤ,), ਮਨੋਜ ਦੁਆ (ਪ੍ਰਚਾਰ ਸਕੱਤਰ), ਸਤਨਾਮ ਸਿੰਘ ਮੱਕੜ (ਵਿੱਤ ਸਕੱਤਰ),ਵਿਨੈ ਭੱਲਾ, ਵਿਪੁਲ ਵਰਮਾ, ਅਸੀਮ ਵਰਮਾ, ਨਾਹਰ ਸਿੰਘ, ਜਵਿੰਦਰ ਸਿੰਘ, ਰਵੀ ਧਵਨ, ਪ੍ਰਭਜੋਤ ਸਿੰਘ, ਜਸਵੰਤ ਸਿੰਘ, ਮਨੋਜ ਕੁਮਾਰ, ਮਨਦੀਪ ਚੌਧਰੀ, ਦੀਪਕ ਕੁਮਾਰ ਗੁਪਤਾ, ਅਮਰਜੀਤ ਸਿੰਘ, ਅਮਰਦੀਪ ਸਿੰਘ, ਸੰਜੀਵ ਭਾਟੀਆ, ਅਜੀਤ ਕੁਮਾਰ ਅਤੇ ਵਿਨੋਦ ਕਪਿਲਾ ਸਮੇਤ ਵੱਡੀ ਗਿਣਤੀ ਵਿੱਚ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ। ਅੰਤ ਵਿੱਚ ਪ੍ਰਧਾਨ ਲੱਕੀ ਨੇ ਰੇਖੀ ਅਤੇ ਉਨ੍ਹਾਂ ਦੀ ਟੀਮ ਦਾ ਸਮਾਂ ਕੱਢ ਕੇ ਐਸੋਸੀਏਸ਼ਨ ਵਿੱਚ ਪਹੁੰਚਣ ਅਤੇ ਮੈਂਬਰਾਂ ਨੂੰ ਕੀਮਤੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ।