- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੱਜਣਮਾਜਰਾ ਸਕੂਲ ਦੇ ਪ੍ਰਿੰਸੀਪਲ ਡਾ.ਮੰਡੇਰ ਨੂੰ ਮਿਲਿਆ "ਨੈਸ਼ਨਲ ਲੌਰੀਏਟ ਪ੍ਰਿੰਸੀਪਲ ਐਵਾਰਡ 2026"

- ਪਹਿਲਾਂ ਮਿਲ ਚੁੱਕਾ ਰਾਜਪਾਲ ਤੇ ਸਪੀਕਰ ਪਾਸੋਂ ਲਾਈਫ ਟਾਈਮ ਅਚੀਵਮੈਂਟ ਐਵਾਰਡ
- ਗੋਲਡਨ ਪ੍ਰਿੰਸੀਪਲ ਦਾ ਐਵਾਰਡ ਵੀ ਹਾਸਲ ਕਰ ਚੁੱਕੇ ਹਨ
ਹਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ
ਜੌੜੇਪੁਲ : ਪਾਇਨੀਅਰ ਕਾਨਵੈਂਟ ਸਕੂਲ ਗੱਜਣਮਾਜਰਾ ਲਈ ਬੇਹੱਦ ਮਾਣ ਅਤੇ ਖੁਸ਼ੀ ਦਾ ਪਲ ਉਸ ਵੇਲੇ ਬਣਿਆ ਜਦੋਂ ਸਕੂਲ ਦੀ ਸਤਿਕਾਰਯੋਗ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਜੀ ਨੂੰ ਪਾਈ ਮੀਡੀਆ ਸਲੂਸ਼ਨ ਵੱਲੋਂ ‘ਐਜੂਕੇਸ਼ਨ ਲੀਡਰਸ਼ਿਪ ਕਨਕੇਵ ਕੇ-12 ਸੁਮਿਟ’ 2026 ਦੌਰਾਨ ‘ਨੈਸ਼ਨਲ ਲੌਰੀਏਟ ਪ੍ਰਿੰਸੀਪਲ ਐਵਾਰਡ-2026’ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਲੰਘੇ ਸ਼ਨਿਚਰਵਾਰ ਨੂੰ ਪਾਰਕ ਪਲਾਜ਼ਾ, ਜ਼ੀਰਕਪੁਰ (ਚੰਡੀਗੜ੍ਹ) ਵਿਖੇ ਕਰਵਾਇਆ ਗਿਆ। ਇਹ ਰਾਸ਼ਟਰੀ ਪੱਧਰ ਦਾ ਸਨਮਾਨ ਡਾ. ਪਰਮਿੰਦਰ ਕੌਰ ਮੰਡੇਰ ਨੂੰ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਸਮਰਪਣ, ਨਵੀਨਤਾਕਾਰੀ ਸੋਚ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਗਏ ਵਿਸ਼ੇਸ਼ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ। ਉਨ੍ਹਾਂ ਦੀ ਦੂਰਅੰਦੇਸ਼ੀ ਅਗਵਾਈ ਅਤੇ ਨਿਰੰਤਰ ਮਿਹਨਤ ਸਦਕਾ ਪਾਇਨੀਅਰ ਕਾਨਵੈਂਟ ਸਕੂਲ ਨੇ ਸਿੱਖਿਆ ਅਤੇ ਅਨੁਸ਼ਾਸਨ ਦੇ ਖੇਤਰ ਵਿੱਚ ਇੱਕ ਵਿਲੱਖਣ ਪਛਾਣ ਬਣਾਈ ਹੈ।
ਇਸ ਵਿਸ਼ੇਸ਼ ਮੌਕੇ ’ਤੇ ਤਾਰਾ ਕਾਨਵੈਂਟ ਸਕੂਲ, ਮਲੇਰਕੋਟਲਾ ਦੀ ਪ੍ਰਿੰਸੀਪਲ ਪਰਮਿੰਦਰ ਕੌਰ ਪੰਧੇਰ ਵੀ ਡਾ. ਪਰਮਿੰਦਰ ਕੌਰ ਮੰਡੇਰ ਜੀ ਦੇ ਨਾਲ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਇਸ ਮਾਣਮੱਤੇ ਪਲ ਦੀ ਸਾਕਸ਼ੀ ਬਣੇ। ਦੋਵੇਂ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੀ ਹਾਜ਼ਰੀ ਨੇ ਇਸ ਸਮਾਗਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਸਕੂਲ ਪ੍ਰਬੰਧਕ ਕਮੇਟੀ, ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਨੇ ਡਾ. ਪਰਮਿੰਦਰ ਕੌਰ ਮੰਡੇਰ ਨੂੰ ਇਸ ਉਪਲਬਧੀ ਲਈ ਦਿਲੋਂ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਨਮਾਨ ਸਿਰਫ਼ ਇੱਕ ਵਿਅਕਤੀ ਦਾ ਨਹੀਂ, ਸਗੋਂ ਪੂਰੇ ਪਾਇਨੀਅਰ ਪਰਿਵਾਰ ਦੀ ਸਾਂਝੀ ਮਿਹਨਤ, ਸਮਰਪਣ ਅਤੇ ਉੱਚੇ ਮਿਆਰਾਂ ਦਾ ਪ੍ਰਤੀਕ ਹੈ। ਇਹ ਉਪਲਬਧੀ ਪਾਇਨੀਅਰ ਕਾਨਵੈਂਟ ਸਕੂਲ, ਗੱਜਣ ਮਾਜਰਾ ਲਈ ਪ੍ਰੇਰਨਾ ਦਾ ਸਰੋਤ ਬਣੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਕੂਲ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਉੱਚਾਈਆਂ ਨੂੰ ਛੂਹਦਾ ਰਹੇਗਾ। ਡਾ. ਪਰਮਿੰਦਰ ਕੌਰ ਮੰਡੇਰ ਦੀ ਦੂਰਦਰਸ਼ੀ ਸੋਚ ਅਤੇ ਪ੍ਰਭਾਵਸ਼ਾਲੀ ਲੀਡਰਸ਼ਿਪ ਅਗਲੀ ਪੀੜ੍ਹੀ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਅਤੇ ਮਜ਼ਬੂਤ ਨੈਤਿਕ ਕਦਰਾਂ ਪ੍ਰਦਾਨ ਕਰਨ ਲਈ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਇਹ ਵੀ ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਪਰਮਿੰਦਰ ਕੌਰ ਮੰਡੇਰ 4 ਕੁ ਸਾਲ ਪਹਿਲਾਂ ਨੈਸ਼ਨਲ ਪੱਧਰ ਦੇ ਐਵਾਰਡ ਸਮਾਰੋਹ ਦੌਰਾਨ ਉਸ ਸਮੇਂ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪਾਸੋਂ ਲਾਈਫ ਟਾਈਮ ਅਚੀਵਮੈਂਟ ਐਵਾਰਡ ਅਤੇ ਪ੍ਰਾਈਵੇਟ ਸਕੂਲਜ ਐਂਡ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਦਿੱਤੇ ਜਾ ਰਹੇ ਨੈਸ਼ਨਲ ਪੁਰਸਕਾਰ ਗੋਲਡਨ ਪ੍ਰਿੰਸੀਪਲ ਦਾ ਐਵਾਰਡ ਵੀ ਹਾਸਲ ਕਰ ਚੁੱਕੇ ਹਨ।