- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸਆਰਐਸ ਸਰਕਾਰੀ ਬਹੁਤਕਨੀਕੀ ਕਾਲਜ 'ਚ ਫਰੈਸ਼ਰ ਪਾਰਟੀ ਤੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ

-ਕਾਲਜ 'ਚ ਫਰੈਸ਼ਰ ਪਾਰਟੀ ਤੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ
33
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ
ਸਥਾਨਕ ਰਿਸ਼ੀ ਨਗਰ ਸਥਿਤ ਸਤਿਗੁਰੂ ਰਾਮ ਸਿੰਘ (ਐਸਆਰਐਸ) ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਸਾਲ 2026-27 ਵਿੱਚ ਦਾਖਲ ਹੋਏ ਨਵੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਅਤੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ। ਸਮਾਗਮ ’ਚ ਮੁੱਖ ਮਹਿਮਾਨ ਵੱਜੋ ਕਾਲਜ ਦੇ ਪ੍ਰਿੰਸੀਪਲ ਇੰਜ: ਮਨੋਜ ਕੁਮਾਰ ਜਾਂਬਲਾ ਨੇ ਸ਼ਮਾ ਰੋਸ਼ਨ ਕਰਕੇ ਇਸ ਸਮਾਰੋਹ ਦੀ ਸ਼ੁਰੂਆਤ ਕੀਤੀ। ਵਿਦਿਆਰਥੀਆਂ ਵੱਲੋ ਸ਼ਬਦ ਗਾਇਨ ਕਰਕੇ ਸਮਾਗਮ ਦਾ ਆਰੰਭ ਕੀਤਾ ਗਿਆ ਤੇ ਇਸ ਤੋ ਉਪਰੰਤ ਪ੍ਰਿੰਸੀਪਲ ਜਾਂਬਲਾ ਨੇ ਸਮਾਗਮ ਵਿੱਚ ਆਏ ਸਮੂਹ ਸਟਾਫ ਮੈਬਰਾਂ ਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ ਸੰਬੋਧਨ ਕੀਤਾ ਕਿ ਤਕਨੀਕੀ ਸਿਖਿਆ ਦਾ ਵਿਦਿਆਰਥੀਆਂ ਦੇ ਜੀਵਨ ਵਿਚ ਇਕ ਅਹਿਮ ਯੋਗਦਾਨ ਹੈ।
ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਭਿਆਚਾਰਕ ਗਤੀਵਿਧੀਆਂ ਵਿੱਚ ਵੀ ਭਾਗ ਲੈਣਾ ਜ਼ਰੂਰੀ ਹੈ, ਜਿਸ ਨਾਲ ਉਹਨਾਂ ਦੀ ਪ੍ਰਤਿਭਾ ਵਿੱਚ ਹੋਰ ਨਿਖਾਰ ਆਉਂਦਾ ਹੈ ਅਤੇ ਕਿਹਾ ਕਿ ਇਹ ਕਾਲਜ ਸਟਾਫ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਦਿਨ-ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। ਕਾਲਜ ਦੇ ਵਿਦਿਆਰਥੀ ਮਾਮਲਿਆਂ ਦੇ ਐਸਆਰਸੀ ਪ੍ਰਧਾਨ ਕੁਲਵਿੰਦਰ ਸਿੰਘ, ਮੁਖੀ ਵਿਭਾਗ ਤੇ ਐਸਆਰਸੀ ਸੈਕਟਰੀ ਹਰਨੀਤ ਕੌਰ ਲੈਕਚਰਾਰ ਨੇ ਦੱਸਿਆ ਕਿ ਇਸ ਸਮਾਰੋਹ ਵਿੱਚ ਮਿਸ ਅਤੇ ਮਿਸਟਰ ਫੇਅਰਵੈਲ ਕੰਪੀਟੀਸ਼ਨ ਵੀ ਕਰਵਾਇਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵੱਲੋ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿਚ ਲੋਕ ਗੀਤ, ਡਾਂਸ, ਸਕਿੱਟ, ਕੋਰੀਓਗ੍ਰਾਫੀ, ਗਿੱਧਾ, ਭੰਗੜਾ ਆਦਿ ਦੀ ਪੇਸ਼ਕਾਰੀ ਕੀਤੀ ਗਈ। ਇਸ ਸਮਾਰੋਹ ਵਿੱਚ ਰੁਪਿੰਦਰ ਕੌਰ, ਮੁਖੀ ਵਿਭਾਗ ਅਤੇ ਜਸਵੀਰ ਸਿੰਘ, ਵਰਕਸ਼ਾਪ ਸੁਪਰਡੰਟ ਵੱਲੋ ਮੰਚ ਸੰਚਾਲਨ ਦੀ ਡਿਊਟੀ ਨਿਭਾਈ ਗਈ।
ਇਸ ਕਾਲਜ ਦੀ ਮਿਸ ਫੇਅਰਵੈਲ ਮਿਸ ਚੰਚਲ ਜੀਐਮਟੀ ਪਹਿਲਾ ਸਾਲ ਰਹੀ, ਅਤੇ ਪਹਿਲੀ ਰਨਰਅੱਪ ਸੁਖਦੀਪ ਕੌਰ, ਐਫਡੀ ਪਹਿਲਾ ਸਾਲ ਅਤੇ ਦੂਸਰੀ ਰਨਰਅੱਪ ਮਹਿਕ ਸ਼ਰਮਾ ਐਫਡੀ ਪਹਿਲਾ ਸਾਲ ਰਹੀਆਂ। ਮਿਸਟਰ ਫੇਅਰਵੈਲ ਮਿਸਟਰ ਗੁਰਪ੍ਰੀਤ ਸਿੰਘ ਈਸੀਈ ਲੀਟ ਦੂਜਾ ਸਾਲ, ਪਹਿਲੀ ਰਨਰਅੱਪ ਸੌਰਵ ਆਈਟੀ ਪਹਿਲਾ ਸਾਲ ਅਤੇ ਦੂੁਸਰੀ ਰਨਰਅੱਪ ਯੂਵਰਾਜ ਆਈਟੀ ਪਹਿਲਾ ਸਾਲ ਰਹੇ। ਕਾਲਜ ਪ੍ਰਿੰਸੀਪਲ ਮਨੋਜ ਕੁਮਾਰ ਜਾਂਬਲਾ ਵਲੋਂ ਮਿਸ ਤੇ ਮਿਸਟਰ ਨੂੰ ਇਨਾਮ ਵੰਡੇ। ਇਸ ਮੌਕੇ ਜਸਪ੍ਰੀਤ ਕੌਰ ਮੁਖੀ ਵਿਭਾਗ, ਕੁਲਵਿੰਦਰ ਸਿੰਘ ਮੁਖੀ ਵਿਭਾਗ ਸੀਐਸਈ, ਸੁਖਵਿੰਦਰਪਾਲ ਸਿੰਘ ਮੁਖੀ ਵਿਭਾਗ, ਰੁਪਿੰਦਰ ਕੌਰ ਮੁਖੀ ਵਿਭਾਗ, ਕਨੂ ਸ਼ਰਮਾ ਮੁੱਖੀ ਵਿਭਾਗ, ਜਸਵੀਰ ਸਿੰਘ ਮੁਖੀ ਵਿਭਾਗ ਵਰਕਸ਼ਾਪ ਵਿਭਾਗ, ਹਰਨੀਤ ਕੌਰ ਸੈਕਟਰੀ ਐਸਆਰਸੀ ਅਤੇ ਸਮੂਹ ਸਟਾਫ ਹਾਜ਼ਰ ਸਨ।