ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱਗੀ
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱਗੀ
Publish Date: Wed, 18 Feb 2026 09:43 PM (IST)
Updated Date: Thu, 19 Feb 2026 04:13 AM (IST)

ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੀ ਸ਼ਿਕਾਇਤ ਉਪਰ ਕਾਰਵਾਈ ਕਰਦੇ ਹੋਏ ਥਾਣਾ ਸਲੇਮ ਟਾਬਰੀ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਹੈ। ਪੁਲਿਸ ਨੇ ਇਹ ਮਾਮਲਾ ਸਲੇਮ ਟਾਬਰੀ ਭੋਰਾ ਕਾਲੋਨੀ ਵਾਸੀ ਜਸਵੀਰ ਕੌਰ ਦੇ ਬਿਆਨ ਉੱਪਰ ਕਿਲ੍ਹਾ ਮੁਹੱਲਾ ਵਾਸੀ ਵਿਸ਼ੂ ਵਿੱਜ ਅਤੇ ਮਜੀਠਾ ਰੋਡ ਅੰਮ੍ਰਿਤਸਰ ਦੇ ਰਹਿਣ ਵਾਲੇ ਰਾਹੁਲ ਗਿੱਲ ਖਿਲਾਫ ਦਰਜ ਕੀਤਾ। ਸ਼ਿਕਾਇਤ ਕਰਤਾ ਜਸਵੀਰ ਕੌਰ ਮੁਤਾਬਕ ਉਹ ਆਪਣੇ ਲੜਕੇ ਰਵੀ ਕੁਮਾਰ ਨੂੰ ਵਿਦੇਸ਼ ਭੇਜਣਾ ਚਾਹੁੰਦੀ ਸੀ। ਇਸ ਦੌਰਾਨ ਉਸ ਦਾ ਸੰਪਰਕ ਮੁਲਜ਼ਮ ਵਿਸ਼ੂ ਵਿੱਜ ਅਤੇ ਰਾਹੁਲ ਗਿੱਲ ਨਾਲ ਹੋਇਆ ਮੁਲਜ਼ਮਾਂ ਨੇ ਉਸ ਦੇ ਲੜਕੇ ਨੂੰ ਜੌਰਜੀਆ ਭੇਜਣ ਦਾ ਦਾਅਵਾ ਕਰਕੇ ਉਸ ਕੋਲੋਂ ਸਾਢੇ ਅੱਠ ਲੱਖ ਰੁਪਿਆ ਵਸੂਲ ਲਿਆ। ਸ਼ਿਕਾਇਤ ਕਰਤਾ ਮੁਤਾਬਕ ਮੁਲਜ਼ਮਾਂ ਨੇ ਉਕਤ ਨਗਦੀ ਵਸੂਲਣ ਤੋਂ ਬਾਅਦ ਉਸ ਦੇ ਲੜਕੇ ਨੂੰ ਦੁਬਈ ਭੇਜ ਦਿੱਤਾ ਅਤੇ ਕਹਿਣ ਲੱਗੇ ਕੀ ਮਹੀਨੇ ਬਾਅਦ ਦੁਬਈ ਤੋਂ ਉਸ ਨੂੰ ਜੌਰਜੀਆ ਦੇਸ਼ ਭੇਜਿਆ ਜਾਵੇਗਾ। ਕਾਫੀ ਸਮਾਂ ਉਸ ਦਾ ਲੜਕਾ ਦੁਬਈ ਫਸਿਆ ਰਿਹਾ, ਪਰ ਮੁਲਜ਼ਮਾਂ ਨੇ ਉਸ ਨੂੰ ਅੱਗੇ ਭੇਜਣ ਦਾ ਕੋਈ ਹੱਲ ਨਹੀਂ ਕੀਤਾ ਤਾਂ ਉਨ੍ਹਾਂ ਉਕਤ ਮਾਮਲੇ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਦਰਜ ਕਰਵਾ ਦਿੱਤੀ। ਜਿਸ ਤੋਂ ਬਾਅਦ ਥਾਣਾ ਸਲੇਮ ਟਾਬਰੀ ਪੁਲਿਸ ਨੇ ਪੁਲਿਸ ਨੇ ਸਲੇਮ ਟਾਬਰੀ ਭੋਰਾ ਕਲੋਨੀ ਦੀ ਰਹਿਣ ਵਾਲੀ ਜਸਵੀਰ ਕੌਰ ਦੇ ਬਿਆਨ ਉੱਪਰ ਕਿਲ੍ਹਾ ਮੁਹੱਲਾ ਵਾਸੀ ਵਿਸ਼ੂ ਵਿੱਜ ਅਤੇ ਮਜੀਠਾ ਰੋਡ ਅੰਮ੍ਰਿਤਸਰ ਦੇ ਰਹਿਣ ਵਾਲੇ ਰਾਹੁਲ ਗਿੱਲ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ।