- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਕੋਲ ਦਰਜ ਮਾਮਲੇ ਅਨੁਸਾਰ ਉਸ਼ਾ ਸਿਲਾਈ ਮਸ਼ੀਨ ਕੰਪਨੀ ’ਚ ਸਪੈਸ਼ਲ ਇਨਵੈਸਟੀਗੇਸ਼ਨ ਦੇ ਤੌਰ ’ਤੇ ਮੈਨੇਜਰ ਵਜੋਂ ਕੰਮ ਕਰ ਰਹੇ ਅਰੁਣ ਮਾਧੁਰ ਨੂੰ ਸੂਚਨਾ ਮਿਲੀ ਸੀ ਕਿ ਮੁਹੰਮਦ ਫਿਆਜ਼ ਵੱਲੋਂ ਉਸ਼ਾ ਕੰਪਨੀ ਦਾ ਮਾਰਕਾ ਲਗਾ ਕੇ ਨਕਲੀ ਸਿਲਾਈ ਮਸ਼ੀਨਾਂ ਤਿਆਰ ਕਰਕੇ ਬਾਜ਼ਾਰ ’ਚ ਸਪਲਾਈ ਕੀਤੀਆਂ ਜਾ ਰਹੀਆਂ ਹਨ।

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ। ਨਾਮਵਰ ਕੰਪਨੀ ਉਸ਼ਾ ਸਿਲਾਈ ਮਸ਼ੀਨ ਕੰਪਨੀ ਦਾ ਮਾਰਕਾ ਲਗਾ ਕੇ ਨਕਲੀ ਸਿਲਾਈ ਮਸ਼ੀਨਾਂ ਬਾਜ਼ਾਰ ’ਚ ਸਪਲਾਈ ਕਰਨ ਦੇ ਦੋਸ਼ ਹੇਠ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਕਾਪੀਰਾਈਟ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਦੇ ਕਬਜ਼ੇ ਵਿੱਚੋਂ ਉਸ਼ਾ ਕੰਪਨੀ ਦੇ ਮਾਰਕੇ ਵਾਲੀਆਂ 23 ਸਿਲਾਈ ਮਸ਼ੀਨਾਂ ਦੀਆਂ ਬਾਡੀਆਂ, 20 ਸੈੱਟ ਰਾਡਾਂ ਅਤੇ 50 ਸਿਲਵਰ ਪੱਤੀਆਂ ਬਰਾਮਦ ਕੀਤੀਆਂ ਹਨ।
ਪੁਲਿਸ ਕੋਲ ਦਰਜ ਮਾਮਲੇ ਅਨੁਸਾਰ ਉਸ਼ਾ ਸਿਲਾਈ ਮਸ਼ੀਨ ਕੰਪਨੀ ’ਚ ਸਪੈਸ਼ਲ ਇਨਵੈਸਟੀਗੇਸ਼ਨ ਦੇ ਤੌਰ ’ਤੇ ਮੈਨੇਜਰ ਵਜੋਂ ਕੰਮ ਕਰ ਰਹੇ ਅਰੁਣ ਮਾਧੁਰ ਨੂੰ ਸੂਚਨਾ ਮਿਲੀ ਸੀ ਕਿ ਮੁਹੰਮਦ ਫਿਆਜ਼ ਵੱਲੋਂ ਉਸ਼ਾ ਕੰਪਨੀ ਦਾ ਮਾਰਕਾ ਲਗਾ ਕੇ ਨਕਲੀ ਸਿਲਾਈ ਮਸ਼ੀਨਾਂ ਤਿਆਰ ਕਰਕੇ ਬਾਜ਼ਾਰ ’ਚ ਸਪਲਾਈ ਕੀਤੀਆਂ ਜਾ ਰਹੀਆਂ ਹਨ।
ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਕਾਰਵਾਈ ਕਰਦਿਆਂ ਮੁਹੰਮਦ ਫਿਆਜ਼ ਦੇ ਟਿਕਾਣੇ ’ਤੇ ਛਾਪੇਮਾਰੀ ਕੀਤੀ। ਤਲਾਸ਼ੀ ਦੌਰਾਨ ਉਥੋਂ ਉਸ਼ਾ ਕੰਪਨੀ ਦਾ ਮਾਰਕਾ ਲੱਗੀਆਂ 23 ਸਿਲਾਈ ਮਸ਼ੀਨਾਂ ਦੀਆਂ ਬਾਡੀਆਂ, 20 ਸੈੱਟ ਰਾਡਾਂ ਅਤੇ 50 ਸਿਲਵਰ ਪੱਤੀਆਂ ਬਰਾਮਦ ਹੋਈਆਂ। ਪੁਲਿਸ ਨੇ ਸਾਰਾ ਸਾਮਾਨ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਖ਼ਿਲਾਫ਼ ਕਾਪੀਰਾਈਟ ਐਕਟ ਦੀਆਂ ਧਾਰਾਵਾਂ 63 ਅਤੇ 65 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਨਕਲੀ ਸਿਲਾਈ ਮਸ਼ੀਨਾਂ ਕਿੱਥੇ ਤਿਆਰ ਕੀਤੀਆਂ ਜਾਂਦੀਆਂ ਸਨ ਅਤੇ ਇਨ੍ਹਾਂ ਨੂੰ ਲੁਧਿਆਣਾ ਤੋਂ ਇਲਾਵਾ ਹੋਰ ਕਿਹੜੇ ਇਲਾਕਿਆਂ ’ਚ ਸਪਲਾਈ ਕੀਤਾ ਜਾ ਰਿਹਾ ਸੀ।