4 ਵਿਦਿਆਰਥੀਆਂ ਨੂੰ ₹20,000 ਦੀਆਂ ਸਕਾਲਰਸ਼ਿਪਾਂ ਦਿੱਤੀਆਂ ਏਐਸ ਕਾਲਜ ਖੰਨਾ ਦੇ ਚਾਰ ਵਿਦਿਆਰਥੀਆਂ ਨੂੰ ਗੁਜਰਾਤ ਫਾਊਂਡੇਸ਼ਨ ਵੱਲੋਂ ₹20,000 ਦੀਆਂ ਸਕਾਲਰਸ਼ਿਪਾਂ ਦਿੱਤੀਆਂ
Publish Date: Tue, 29 Sep 2026 09:06 PM (IST)
Updated Date: Wed, 30 Sep 2026 04:12 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਖੰਨਾ : ਅੱਜ ਏਐਸ ਕਾਲਜ ਖੰਨਾ ਦੇ ਚਾਰ ਵਿਦਿਆਰਥੀਆਂ ਨੂੰ ਕੋਸ਼ਲ ਐਂਡ ਮਲਹੋਤਰਾ ਐਜੂਕੇਸ਼ਨਲ ਫਾਊਂਡੇਸ਼ਨ, ਅਹਿਮਦਾਬਾਦ ਵੱਲੋਂ ₹5000-₹5000 ਦੀਆਂ ਸਕਾਲਰਸ਼ਿਪਾਂ (ਵਜ਼ੀਫੇ) ਪ੍ਰਦਾਨ ਕੀਤੀਆਂ ਗਈਆਂ। ਅਕਾਦਮਿਕ ਸਾਲ 2024-25 ਲਈ, ਸ਼ਿਵ ਦਾਸ ਤੇ ਵਿੱਦਿਆ ਵਤੀ ਮਲਹੋਤਰਾ ਸਕਾਲਰਸ਼ਿਪ ਅਮਨਪ੍ਰੀਤ ਕੌਰ ਨੂੰ ਦਿੱਤੀ ਗਈ, ਜਿਸਨੇ ਐਮਏ ਅੰਗਰੇਜ਼ੀ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜੀਵਾ ਰਾਮ ਤੇ ਸ਼ਕੁੰਤਲਾ ਦੇਵੀ ਕੌਸ਼ਲ ਸਕਾਲਰਸ਼ਿਪ ਮੁਹੰਮਦ ਆਮਿਨ ਨੂੰ ਦਿੱਤੀ ਗਈ, ਜਿਸ ਨੇ ਬੀਐੱਸਸੀ ਗਣਿਤ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ, ਵਿੰਗ ਕਮਾਂਡਰ ਵਰਿੰਦਰ ਕੁਮਾਰ ਤੇ ਅਨੁਰਾਧਾ ਕੋਸ਼ਲ ਸਕਾਲਰਸ਼ਿਪ ਮਨਪ੍ਰੀਤ ਯਾਦਵ ਨੂੰ ਦਿੱਤੀ ਗਈ ਜਿਸਨੇ ਬੀਐਸਸੀ ਭੌਤਿਕ ਵਿਗਿਆਨ/ਰਸਾਇਣ ਵਿਗਿਆਨ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਰਾਜਿੰਦਰ ਤੇ ਮੰਜਲਿਕਾ ਕੋਸ਼ਲ ਸਕਾਲਰਸ਼ਿਪ ਮਹਿਕਪ੍ਰੀਤ ਕੌਰ ਨੂੰ ਦਿੱਤੀ ਗਈ ਜਿਸਨੇ ਬੀਏ ਅਰਥ ਸ਼ਾਸਤਰ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਕੇਕੇ ਸ਼ਰਮਾ ਨੇ ਦੱਸਿਆ ਕਿ ਕੋਸ਼ਲ ਐਂਡ ਮਲਹੋਤਰਾ ਐਜੂਕੇਸ਼ਨਲ ਫਾਊਂਡੇਸ਼ਨ ਨੇ 2022-23 ’ਚ ਏਐਸ ਕਾਲਜ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪਾਂ ਦੇਣ ਦੀ ਸ਼ੁਰੂਆਤ ਕੀਤੀ ਸੀ ਤੇ ਉਦੋਂ ਤੋਂ ਇਹ ਸਿਲਸਿਲਾ ਹਰ ਸਾਲ ਜਾਰੀ ਹੈ। ਨਤੀਜੇ ਵਜੋਂ ਹੁਣ ਤੱਕ ਕੁੱਲ ₹80,000 ਦੀ ਰਾਸ਼ੀ ਦੀਆਂ ਸਕਾਲਰਸ਼ਿਪਾਂ ਦਿੱਤੀਆਂ ਜਾ ਚੁੱਕੀਆਂ ਹਨ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜੇਸ਼ ਡਾਲੀ, ਜਨਰਲ ਸਕੱਤਰ ਸੰਜੀਵ ਧਮੀਜਾ ਤੇ ਕਾਲਜ ਸਕੱਤਰ ਅਜੈ ਸੂਦ ਨੇ ਵਿਦਿਆਰਥੀਆਂ ਨੂੰ ਸਕਾਲਰਸ਼ਿਪਾਂ ਪ੍ਰਾਪਤ ਕਰਨ ਤੇ ਵਧਾਈ ਦਿੱਤੀ।