ਥ੍ਰੀਵੀਲਰ ’ਚੋਂ ਗੈਸ ਸਿਲੰਡਰ ਚੋਰੀ ਕਰਨ ਦਾ ਦੋਸ਼, ਚਾਰ ਨਮਜ਼ਦ
ਥ੍ਰੀਵੀਲਰ ’ਚੋਂ ਗੈਸ ਸਿਲੰਡਰ ਚੋਰੀ ਕਰਨ ਦਾ ਦੋਸ਼, ਚਾਰ ਨਮਜ਼ਦ
Publish Date: Sun, 15 Feb 2026 07:00 PM (IST)
Updated Date: Mon, 16 Feb 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਥ੍ਰੀਵੀਲਰ ’ਚੋਂ ਗੈਸ ਸਿਲੰਡਰ ਚੋਰੀ ਕਰਨ ਦੇ ਦੋਸ਼ ਅਧੀਨ ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਅਰਜਣ ਚੋਹਾਨ ਪੁੱਤਰ ਜਗਦੀਸ ਚੌਹਾਨ ਵਾਸੀ ਨੇੜੇ ਹਿਮਾਲਿਆ ਸਕੂਲ, ਜੀਟੀਬੀ ਨਗਰ ਖੰਨਾ ਦੀ ਸ਼ਿਕਾਇਤ ’ਤੇ ਸੁਖਵੀਰ ਸਿੰਘ ਉਰਫ ਭੋਲੂ ਪੁੱਤਰ ਸੇਵਾ ਸਿੰਘ, ਗੁਰਵੀਰ ਸਿੰਘ ਉਰਫ ਸਕਤੀਮਾਨ ਪੁੱਤਰ ਦਲੇਰ ਸਿੰਘ ਵਾਸੀ ਖੱਟੜਾ, ਸੀਤਾ ਰਾਮ ਪੁੱਤਰ ਮੁੰਨਾ ਲਾਲ ਵਾਸੀ ਨੇੜੇ ਬੈਕ ਆਫ ਬੜੌਦਾ, ਬਿਚਨ ਕਲੋਨੀ, ਮੰਡੀ ਗੋਬਿੰਦਗੜ੍ਹ ਤੇ ਸੰਤੋਸ਼ ਸ਼ਾਹ ਪੁੱਤਰ ਨੰਦੂ ਸ਼ਾਹ ਵਾਸੀ ਪਿੰਡ ਰਾਮਪੁਰ ਦਿਆਲ, ਜ਼ਿਲ੍ਹਾ ਮੁਜੱਫਰਪੁਰ, ਬਿਹਾਰ ਨੂੰ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ’ਚੋਂ ਸੁਖਵੀਰ ਸਿੰਘ, ਸੀਤਾ ਰਾਮ ਤੇ ਸੰਤੋਸ਼ ਸ਼ਾਹ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਰਾਹੀਂ ਅਰਜਣ ਚੌਹਾਨ ਨੇ ਦੱਸਿਆ ਕਿ ਮਿਤੀ 11/2/26 ਨੂੰ ਉਹ ਜਗਤ ਕਾਲੋਨੀ ਗਲੀ ਨੰਬਰ 8 ਖੰਨਾ ਵਿਖੇ ਇੱਕ ਘਰ ’ਚ ਸਲੰਡਰ ਦੇਣ ਗਿਆ ਤਾਂ ਉਸਦੇ ਥ੍ਰੀਵੀਲਰ ’ਚੋਂ ਇਕ ਗੈਸ ਸਲੰਡਰ ਚੋਰੀ ਹੋ ਗਿਆ। ਫਿਰ ਉਹ ਮਿਤੀ 13 ਫਰਵਰੀ 2026 ਨੂੰ ਹਰ ਰੋਜ ਦੀ ਤਰ੍ਹਾਂ ਸਮਾਧੀ ਰੋਡ ਖੰਨਾ ਵਿਖੇ ਗੈਸ ਸਲੰਡਰ ਸਪਲਾਈ ਕਰਨ ਗਿਆ ਤਾਂ ਥ੍ਰੀਵੀਲਰ ’ਚੋ ਇੱਕ ਨੌਜਵਾਨ ਨੇ ਗੈਸ ਸਲੰਡਰ ਚੋਰੀ ਕਰ ਕੇ ਨਜਦੀਕ ਖੜ੍ਹੇ ਮੋਟਰਸਾਈਕਲ ’ਤੇ ਰੱਖ ਕੇ ਭੱਜ ਗਏ। ਇਨ੍ਹਾਂ ਨੇ ਉਸਦੇ ਥ੍ਹੀਵੀਲਰ ’ਚੋਂ 2 ਗੈਸ ਸਿਲੰਡਰ ਚੋਰੀ ਕੀਤੇ ਹਨ। ਪੁਲਿਸ ਨੇ ਮਾਮਲ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।