ਜਾਨ ਬਚਾਉਂਦਿਆਂ ਕੱਟੀਆਂ ਹੱਥ ਦੀਆਂ ਚਾਰ ਉਂਗਲਾਂ! ਲੁਧਿਆਣਾ 'ਚ ਪਾਰਟੀ ਨਾ ਅਟੈਂਡ ਕਰਨ 'ਤੇ ਚੱਲਿਆ ਖੰਜਰ ਜਨਮਦਿਨ ਦੀ ਪਾਰਟੀ ’ਚ ਜਾਣ ਤੋਂ ਇਨਕਾਰ ਕਰਨ ’ਤੇ ਤੈਸ਼ ’ਚ ਆਏ ਨੌਜਵਾਨ ਵੱਲੋਂ ਇੱਕ ਵਿਅਕਤੀ ’ਤੇ ਖੰਜਰ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਮੁਦਈ ਦੇ ਢਿੱਡ ’ਤੇ ਖੰਜਰ ਨਾਲ ਵਾਰ ਕੀਤਾ ਗਿਆ। ਜਾਨ ਬਚਾਉਣ ਲਈ ਹੱਥ ਅੱਗੇ ਕਰਨ ’ਤੇ ਉਸ ਦੇ ਸੱਜੇ ਹੱਥ ਦੀਆਂ ਚਾਰ ਉਂਗਲਾਂ ਵੀ ਜ਼ਖ਼ਮੀ ਹੋ ਗਈਆਂ। ਥਾਣਾ ਸਲੇਮ ਟਾਬਰੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੋਹਿਤ ਪੁੱਤਰ ਸੁਖਪਾਲ ਸਿੰਘ ਵਾਸੀ ਪਿੰਡ ਭੋਰਾ, ਲੁਧਿਆਣਾ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਆਪਣੇ ਕਮਰੇ ਵਿੱਚ ਮੌਜੂਦ ਸੀ।
Publish Date: Thu, 08 Oct 2026 01:59 PM (IST)
Updated Date: Thu, 08 Oct 2026 02:00 PM (IST)
ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ - ਜਨਮਦਿਨ ਦੀ ਪਾਰਟੀ ’ਚ ਜਾਣ ਤੋਂ ਇਨਕਾਰ ਕਰਨ ’ਤੇ ਤੈਸ਼ ’ਚ ਆਏ ਨੌਜਵਾਨ ਵੱਲੋਂ ਇੱਕ ਵਿਅਕਤੀ ’ਤੇ ਖੰਜਰ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਮੁਦਈ ਦੇ ਢਿੱਡ ’ਤੇ ਖੰਜਰ ਨਾਲ ਵਾਰ ਕੀਤਾ ਗਿਆ। ਜਾਨ ਬਚਾਉਣ ਲਈ ਹੱਥ ਅੱਗੇ ਕਰਨ ’ਤੇ ਉਸ ਦੇ ਸੱਜੇ ਹੱਥ ਦੀਆਂ ਚਾਰ ਉਂਗਲਾਂ ਵੀ ਜ਼ਖ਼ਮੀ ਹੋ ਗਈਆਂ। ਥਾਣਾ ਸਲੇਮ ਟਾਬਰੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੋਹਿਤ ਪੁੱਤਰ ਸੁਖਪਾਲ ਸਿੰਘ ਵਾਸੀ ਪਿੰਡ ਭੋਰਾ, ਲੁਧਿਆਣਾ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਆਪਣੇ ਕਮਰੇ ਵਿੱਚ ਮੌਜੂਦ ਸੀ।
ਇਸ ਦੌਰਾਨ ਪੁਨੀਤ ਉਸ ਨੂੰ ਆਪਣੇ ਜਨਮ ਦਿਨ ਸਬੰਧੀ ਬੁਲਾ ਰਿਹਾ ਸੀ। ਮੋਹਿਤ ਵੱਲੋਂ ਜਾਣ ਤੋਂ ਇਨਕਾਰ ਕਰਨ ’ਤੇ ਪੁਨੀਤ ਕਥਿਤ ਤੌਰ ’ਤੇ ਤੈਸ਼ ਵਿੱਚ ਆ ਗਿਆ ਅਤੇ ਉਸ ਨਾਲ ਕੁੱਟਮਾਰ ਕਰਦਿਆਂ ਚਪੇੜਾਂ ਮਾਰੀਆਂ। ਮੁਦਈ ਅਨੁਸਾਰ ਇਸ ਤੋਂ ਬਾਅਦ ਪੁਨੀਤ ਨੇ ਖੰਜਰ ਨਾਲ ਉਸ ਦੇ ਢਿੱਡ ਵਿੱਚ ਵਾਰ ਕੀਤਾ। ਆਪਣਾ ਬਚਾਅ ਕਰਦਿਆਂ ਜਦੋਂ ਉਸ ਨੇ ਸੱਜਾ ਹੱਥ ਅੱਗੇ ਕੀਤਾ ਤਾਂ ਖੰਜਰ ਲੱਗਣ ਕਾਰਨ ਹੱਥ ਦੀਆਂ ਚਾਰ ਉਂਗਲਾਂ ਜ਼ਖ਼ਮੀ ਹੋ ਗਈਆਂ।
ਮੋਹਿਤ ਵੱਲੋਂ ਰੌਲਾ ਪਾਉਣ ’ਤੇ ਮੁਲਜ਼ਮ ਕਥਿਤ ਤੌਰ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਮੋਹਿਤ ਦੇ ਬਿਆਨਾਂ ਦੇ ਆਧਾਰ ’ਤੇ ਪੁਨੀਤ ਕੁਮਾਰ ਤਿਵਾੜੀ ਪੁੱਤਰ ਜੀਵਨ ਪਾਲ ਤਿਵਾੜੀ ਵਾਸੀ ਅਮਨ ਨਗਰ, ਸਲੇਮ ਟਾਬਰੀ, ਲੁਧਿਆਣਾ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।