ਜੀਵਨਜੋਤ ਪ੍ਰੋਜੈਕਟ ਤਹਿਤ ਛਾਪਾਮਾਰੀ ਦੌਰਾਨ ਛੁਡਵਾਏ ਚਾਰ ਬੱਚੇ ਜੀਵਨਜੋਤ ਪ੍ਰੋਜੈਕਟ ਤਹਿਤ ਲੁਧਿਆਣਾ ’ਚ ਵਿਸ਼ੇਸ਼ ਛਾਪੇਮਾਰੀ, ਚਾਰ ਬੱਚਿਆ ਨੂੰ ਛੁਡਵਾਇਆ
Publish Date: Sun, 13 Sep 2026 08:46 PM (IST)
Updated Date: Mon, 14 Sep 2026 04:08 AM (IST)
-ਰੇਲਵੇ ਸਟੇਸ਼ਨ ਸਮੇਤ ਕਈ ਸੰਵੇਦਨਸ਼ੀਲ ਇਲਾਕਿਆਂ ’ਚ ਚਲਾਈ ਮੁਹਿੰਮ 58) ਪੁਨੀਤ ਬਾਵਾ,ਪੰਜਾਬੀ ਜਾਗਰਣ ਲੁਧਿਆਣਾ ਬੱਚਿਆਂ ਦੀ ਸੁਰੱਖਿਆ, ਭਲਾਈ ਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜੀਵਨਜੋਤ ਪ੍ਰੋਜੈਕਟ ਤਹਿਤ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆਂ ’ਚ ਵਿਸ਼ੇਸ਼ ਛਾਪੇਮਾਰੀ ਮੁਹਿੰਮ ਚਲਾਈ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚਲਾਈ ਇਸ ਮੁਹਿੰਮ ਦੌਰਾਨ ਟੀਮ ਨੇ ਕੁੱਲ 4 ਬੱਚਿਆਂ ਨੂੰ ਛੁਡਵਾਇਆ। ਮੁਹਿੰਮ ਦੌਰਾਨ ਲੁਧਿਆਣਾ ਰੇਲਵੇ ਸਟੇਸ਼ਨ, ਮਾਤਾ ਰਾਣੀ ਚੌਕ, ਦੁਰਗਾ ਮਾਤਾ ਚੌਕ, ਡੰਡੀ ਸਵਾਮੀ ਰੋਡ, ਪੈਵਿਲੀਅਨ ਚੌਕ ਸਮੇਤ ਕਈ ਇਲਾਕਿਆਂ ਨੂੰ ਕਵਰ ਕੀਤਾ। ਵਿਭਾਗੀ ਟੀਮ ਨੇ ਇਨ੍ਹਾਂ ਥਾਵਾਂ ’ਤੇ ਬੱਚਿਆਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਲੋੜਵੰਦ ਬੱਚਿਆਂ ਦੀ ਪਛਾਣ ਕੀਤੀ। ਛਾਪੇਮਾਰੀ ਦੌਰਾਨ ਛੁਡਵਾਏ ਚਾਰ ਬੱਚਿਆਂ ਨੂੰ ਕਾਨੂੰਨੀ ਕਾਰਵਾਈ ਲਈ ਬਾਲ ਭਲਾਈ ਕਮੇਟੀ, ਲੁਧਿਆਣਾ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਵਿਭਾਗ ਵੱਲੋਂ ਦੱਸਿਆ ਗਿਆ ਕਿ ਬੱਚਿਆਂ ਦੀ ਸੁਰੱਖਿਆ, ਭਲਾਈ ਤੇ ਪੁਨਰਵਾਸ ਨੂੰ ਧਿਆਨ ’ਚ ਰੱਖਦਿਆਂ ਜੁਵੇਨਾਈਲ ਜਸਟਿਸ (ਜੇਜੇ) ਐਕਟ ਤੇ ਬਾਲ ਸੁਰੱਖਿਆ ਨਾਲ ਸਬੰਧਤ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਵਿਸ਼ੇਸ਼ ਛਾਪੇਮਾਰੀ ਮੁਹਿੰਮ ਦੀ ਅਗਵਾਈ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਸ਼ਮੀ ਨੇ ਕੀਤੀ। ਮੁਹਿੰਮ ਵਿੱਚ ਸੰਦੀਪ ਸਿੰਘ, ਮਨਜੋਤ ਸਿੰਘ, ਕਿਰਨਦੀਪ ਕੌਰ, ਜੋਤੀ, ਕਮਲਜੀਤ ਕੌਰ ਅਤੇ ਸ਼ਰਦ ਸੂਦ ਨੇ ਭਾਗ ਲਿਆ। ਚਾਈਲਡ ਹੈਲਪਲਾਈਨ ਟੀਮ ਦੇ ਸੰਦੀਪ ਸਿੰਘ ਅਤੇ ਸੀਡੀਪੀਓ ਸਟਾਫ਼ ਦੇ ਭੁਪਿੰਦਰ ਸਿੰਘ ਵੀ ਮੁਹਿੰਮ ਦਾ ਹਿੱਸਾ ਰਹੇ। ਕਾਰਵਾਈ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਬੱਚਿਆਂ ਨੂੰ ਸੁਰੱਖਿਅਤ ਤੇ ਸਹਾਇਕ ਮਾਹੌਲ ਮੁਹੱਈਆ ਕਰਵਾਉਣਾ ਇਸ ਮੁਹਿੰਮ ਦਾ ਮੁੱਖ ਉਦੇਸ਼ ਹੈ। ਛੁਡਵਾਏ ਗਏ ਬੱਚਿਆਂ ਦੀਆਂ ਲੋੜਾਂ ਤੇ ਸਥਿਤੀ ਦੇ ਅਨੁਸਾਰ ਉਨ੍ਹਾਂ ਨੂੰ ਸੁਰੱਖਿਆ, ਸਹਾਇਤਾ ਅਤੇ ਪੁਨਰਵਾਸ ਨਾਲ ਸਬੰਧਤ ਸੇਵਾਵਾਂ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾਵੇਗੀ। ਜੀਵਨਜੋਤ ਪ੍ਰੋਜੈਕਟ ਤਹਿਤ ਵਿਭਾਗ ਵੱਲੋਂ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ, ਬਾਲ ਸੁਰੱਖਿਆ ਪ੍ਰਤੀ ਜਾਗਰੂਕਤਾ ਤੇ ਲੋੜਵੰਦ ਬੱਚਿਆਂ ਤੱਕ ਸਮੇਂ ਸਿਰ ਸਹਾਇਤਾ ਪਹੁੰਚਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਬੱਚਿਆਂ ਦੀ ਸੁਰੱਖਿਆ ਨੂੰ ਤਰਜੀਹ ਦਿੰਦਿਆਂ ਭਵਿੱਖ ’ਚ ਵੀ ਅਜਿਹੀ ਛਾਪਾਮਾਰੀ ਤੇ ਜਾਗਰੂਕਤਾ ਮੁਹਿੰਮ ਜਾਰੀ ਰਹਿਣਗੀਆਂ।