ਸਾਬਕਾ ਵਿਧਾਇਕ ਲੱਖਾ ਪਾਇਲ ਨੇ ਬੇਰ ਖੁਰਦ ’ਚ ਕਾਗਰਸੀਆਂ ਨਾਲ ਵਿਚਾਰੇ ਮੁੱਦੇ ਸਾਬਕਾ ਵਿਧਾਇਕ ਲੱਖਾ ਪਾਇਲ ਨੇ ਪਿੰਡ ਬੇਰ ਖੁਰਦ ਵਿਖੇ ਕਾਗਰਸੀ ਵਰਕਰਾ ਨਾਲ ਮੀਟਿੰਗ ਕੀਤੀ
Publish Date: Sat, 26 Sep 2026 07:23 PM (IST)
Updated Date: Sun, 27 Sep 2026 04:07 AM (IST)
ਪੀ 16 : ਪਿੰਡ ਬੇਰ ਖੁਰਦ ਵਿਖੇ ਮੀਟਿੰਗ ਸਮੇਂ ਸਾਬਕਾ ਵਿਧਾਇਕ ਲੱਖਾ ਪਾਇਲ, ਪ੍ਰਧਾਨ ਗਿੱਲ ਬੇਰਕਲਾ ਤੇ ਹੋਰ। ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ ਮਲੌਦ : ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਅਤੇ ਸਾਬਕਾ ਬਲਾਕ ਸੰਮਤੀ ਮੈਬਰ ਗੁਰਮੇਲ ਸਿੰਘ ਗਿੱਲ ਬੇਰਕਲਾ ਦੀ ਅਗਵਾਈ ਹੇਠ ਪਿੰਡ ਬੇਰ ਖੁਰਦ ਵਿਖੇ ਪੰਨਾ ਪ੍ਰਮੁੱਖ ਲਾਉਣ ਨੂੰ ਲੈਕੇ ਕਾਂਗਰਸੀ ਵਰਕਰਾ ਨਾਲ ਮੀਟਿੰਗ ਕੀਤੀ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਪਹੁੰਚੇ। ਉਹਨਾ ਕਿਹਾ ਕਿ ਪੰਜਾਬ ਕਾਗਰਸ ਵਲੋ ਭੇਜੇ ਜਾਦੇ ਕੰਮਾ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਨ ਵਿੱਚ ਹਮੇਸਾ ਹੀ ਬਲਾਕ ਮਲੋਦ ਨੇ ਅਹਿਮ ਰੋਲ ਅਦਾ ਕੀਤਾ ਹੈ। ਉਹਨਾ ਕਿਹਾ ਕਿ ਵੀ ਆਈ ਪੀ ਕਲਚਰ ਖਤਮ ਕਰਨ ਦੇ ਦਾਅਵੇ ਕਰਕੇ ਰਾਜਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਰਾ ਪਰਿਵਾਰ ਹੀ ਵੀ ਆਈ ਪੀ ਕਲਚਰ ਦਾ ਆਨੰਦ ਮਾਣ ਰਿਹਾ ਹੈ। ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਰਜਾ ਚੁੱਕ ਕੇ ਪੰਜਾਬ ਸਿਰ ਕਰਜੇ ਦੀ ਭਾਰੀ ਪੰਡ ਕਰ ਦਿੱਤੀ ਹੈ ਜੋ ਸਿਰਫ ਇਹਨਾ ਦੀਆ ਨਲਾਇਕੀਆਂ ਦਾ ਸਬੂਤ ਹੈ। ਫੋਕੀ ਸੋਹਰਤ ਲੈਣ ਲਈ ਕੀਤੀ ਜਾ ਰਹੀ ਇਸ਼ਤਿਹਾਰ ਬਾਜੀ ਅਤੇ ਕੇਜਰੀਵਾਲ ਦੀ ਐਸ ਪ੍ਰਸਤੀ ਲਈ ਪੰਜਾਬ ਦਾ ਖਜਾਨਾ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਖੁਸ਼ਹਾਲ ਸੂਬਾ ਵੇਖਣ ਲਈ ਅਤੇ ਪੰਜਾਬ ਦੀ ਨੋਜਵਾਨੀ ਨੂੰ ਨਸ਼ਿਆ ਦੀ ਦਲਦਲ ਤੋ ਕੱਢਣ ਲਈ ਕਾਂਗਰਸ ਪਾਰਟੀ ਦਾ ਲੋਕ ਸਾਥ ਦੇਣ। ਇਸ ਮੋਕੇ ਕ੍ਰਿਸ਼ਨਦੇਵ ਜੋਗੀਮਾਜਰਾ ਮੰਡਲ ਪ੍ਰਧਾਨ, ਯੂਥ ਆਗੂ ਗੁਰਪ੍ਰੀਤ ਸਿੰਘ ਗੋਪੀ ਸੋਮਲ ਖੇੜੀ, ਰੁਪਿੰਦਰ ਸਿੰਘ ਬਿੰਦੂ ਪਾਇਲ ਸਾਬਕਾ ਪ੍ਰਧਾਨ ਯੂਥ ਕਾਗਰਸ, ਕਾਲਾ ਸਿੰਘ ਬੇਰ ਖੁਰਦ, ਰਾਮ ਸਿੰਘ, ਗੁਰਮੇਲ ਸਿੰਘ, ਰਾਮ ਲੁਭਾਇਆ ਤੋ ਇਲਾਵਾ ਹੋਰ ਵੀ ਹਾਜ਼ਰ ਸਨ।