ਨਾਨਕਸਰ ਦਰਬਾਰ ਠਾਠ ਡਾਂਗੋਂ ਵਿਖੇ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਨਤਮਸਤਕ ਨਾਨਕਸਰ ਦਰਬਾਰ ਠਾਠ ਡਾਂਗੋਂ ਵਿਖੇ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਨਤਮਸਤਕ
Publish Date: Sat, 26 Sep 2026 06:58 PM (IST)
Updated Date: Sun, 27 Sep 2026 04:06 AM (IST)
13)---- ਸਮਾਗਮ ਦੌਰਾਨ ਕੀਰਤਨ ਕਰਦੇ ਹੋਏ ਬਾਬਾ ਸਰਬਜੋਤ ਸਿੰਘ ਡਾਂਗੋਂ ਨਾਲ ਸਿੰਘ ਸਾਹਿਬ ਭਾਈ ਇਕਬਾਲ ਸਿੰਘ। * ਸਿੰਘ ਸਾਹਿਬ ਭਾਈ ਇਕਬਾਲ ਸਿੰਘ ਨੇ ਕਥਾ ਦੁਆਰਾ ਲਗਾਈ ਹਾਜ਼ਰੀ ਰਾਜਿੰਦਰ ਸਿੰਘ, ਪੰਜਾਬੀ ਜਾਗਰਣ, ਪੱਖੋਵਾਲ : ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਤੇ ਸ੍ਰੀ ਹਜ਼ੂਰ ਸੰਤ ਬਾਬਾ ਮੀਹਾਂ ਸਿੰਘ ਸਿਆੜ੍ਹ ਸਾਹਿਬ ਵਾਲਿਆਂ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਸਾਲਾਨਾ ਸਮਾਗਮ 22 ਸਤੰਬਰ ਤੋਂ 30 ਤੱਕ ਸ੍ਰੀ ਨਾਨਕਸਰ ਦਰਬਾਰ ਠਾਠ ਡਾਂਗੋਂ ਵਿਖੇ ਕਰਵਾਏ ਜਾ ਰਹੇ ਹਨ। ਸ਼ਨਿਚਰਵਾਰ ਨੂੰ ਸਮਾਗਮ ’ਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਭਾਈ ਇਕਬਾਲ ਸਿੰਘ ਨਤਮਸਤਕ ਹੋਏ। ਇਸ ਸਮੇਂ ਉਨ੍ਹਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਮਹਾਪੁਰਸ਼ਾਂ ਦੇ ਸਮਾਗਮ ਬਰਸੀਆਂ ਮਨਾਉਣ ਦੇ ਲਾਭ ਅਤੇ ਰੂਹਾਨੀ ਉਨਤੀ ਦੀਆਂ ਬਖਸ਼ਿਸ਼ਾਂ ਦਾ ਵਰਣਨ ਕੀਤਾ। ਇਸ ਸਮੇਂ ਸ੍ਰੀ ਨਾਨਕਸਰ ਦਰਬਾਰ ਠਾਠ ਡਾਂਗੋਂ ਦੇ ਮੁੱਖ ਸੇਵਾਦਾਰ ਬਾਬਾ ਸਰਬਜੋਤ ਸਿੰਘ ਡਾਂਗੋਂ ਵਾਲਿਆਂ ਨੇ ਦੀਵਾਨ ਸਜਾਉਂਦੇ ਹੋਏ ਆਖਿਆ ਕਿ ਧੰਨ ਧੰਨ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਸੰਤ ਬਾਬਾ ਮੀਹਾਂ ਸਿੰਘ ਸਿਆੜ ਵਾਲਿਆਂ ਨੇ ਸਾਰਾ ਜੀਵਨ ਗੁਰੂ ਦੇ ਹੁਕਮਾਂ ਅਨੁਸਾਰ ਬੰਦਗੀ ਵਿਚ ਬਤੀਤ ਕੀਤਾ ਜਿੰਨਾਂ ਦੇ ਅੱਜ ਅਸੀ ਬਰਸੀ ਸਮਾਗਮ ਮਨਾਂ ਰਹੇ ਹਨ। ਸਾਨੂੰ ਅਜਿਹੇ ਮਹਾਂਪੁਰਸਾਂ ਦੇ ਦਿਨ ਮਨਾਉਣੇ ਚਾਹੀਦੇ ਹਨ। ਇਸ ਮੌਕੇ ਬਾਬਾ ਸਰਬਜੋਤ ਸਿੰਘ ਡਾਂਗੋਂ ਵਾਲਿਆਂ ਨੇ ਸਿੰਘ ਸਾਹਿਬ ਭਾਈ ਇਕਬਾਲ ਸਿੰਘ ਪਟਨਾ ਸਾਹਿਬ ਵਾਲਿਆਂ ਦਾ ਸਨਮਾਨ ਕੀਤਾ। ਇਸ ਮੌਕੇ ਪਰਮਿੰਦਰ ਸਿੰਘ ਲੀਲ, ਸੁਖਪਾਲ ਸਿੰਘ ਪੱਖੋਵਾਲ, ਗੁਰਪ੍ਰੀਤ ਸਿੰਘ ਝੱਮਟ, ਬੂਟਾ ਸਿੰਘ ਬੁਜਰਗ, ਨਵਦੀਪ ਸਿੰਘ ਜਲੰਧਰ, ਕੁਲਦੀਪ ਸਿੰਘ ਨੂਰਵਾਲਾ ਪੰਚ, ਬਲਪ੍ਰੀਤ ਸਿੰਘ, ਈਸ਼ਰਪ੍ਰੀਤ ਸਿੰਘ, ਜਸਨਦੀਪ ਸਿੰਘ, ਪਰਮਪਾਲ ਸਿੰਘ, ਬੌਬੀ ਡਾਂਗੋਂ ਆਦਿ ਹਾਜ਼ਰ ਸਨ।