ਸ਼ਿਵਰਾਤਰੀ ਮੌਕੇ ਸਾਬਕਾ ਚੇਅਰਮੈਨ ਕੁੰਦਰਾ ਨੇ ਕੀਤੀ ਸ਼ਮੂਲੀਅਤ
ਸ਼ਿਵਰਾਤਰੀ ਮੌਕੇ ਸਾਬਕਾ ਚੇਅਰਮੈਨ ਕੁੰਦਰਾ ਨੇ ਕੀਤੀ ਸ਼ਮੂਲੀਅਤ
Publish Date: Sun, 15 Feb 2026 07:04 PM (IST)
Updated Date: Mon, 16 Feb 2026 04:12 AM (IST)
ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਨੇੜਲੇ ਪਿੰਡ ਛੌੜੀਆਂ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਅੱਜ ਸ਼ਿਵ ਮੰਦਰ ’ਚ ਹਵਨ ਕੀਤਾ ਗਿਆ ਜਿਸ ’ਚ ਸ਼ਰਧਾਲੂਆਂ ਵਲੋਂ ਅਹੂਤੀ ਪਾਈ ਗਈ। ਭਾਰੀ ਗਿਣਤੀ ਵਿਚ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਜੀ ਤੇ ਮਾਤਾ ਪਾਰਬਤੀ ਦੀ ਪੂਜਾ ਅਰਚਨਾ ਕੀਤੀ ਉਪਰੰਤ ਲੰਗਰ ਦੀ ਸ਼ੁਰੂਆਤ ਕਰਵਾਈ। ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਮਾਰਕੀਟ ਕਮੇਟੀ ਮਾਛੀਵਾੜਾ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਦਰਸ਼ਨ ਕੁੰਦਰਾ ਨੇ ਸ਼ਮੂਲੀਅਤ ਕੀਤੀ। ਸਾਬਕਾ ਚੇਅਰਮੈਨ ਕੁੰਦਰਾ ਨੇ ਸੰਗਤਾਂ ਨੂੰ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਦੀ ਵਧਾਈ ਵੀ ਦਿੱਤੀ ਤੇ ਉਨ੍ਹਾਂ ਲੋੜਵੰਦ ਔਰਤਾਂ ਨੂੰ ਗਰਮ ਕੋਟੀਆਂ ਵੀ ਵੰਡੀਆਂ। ਇਸ ਮੌਕੇ ਮੇਘਰਾਜ, ਸ਼ਾਮ ਲਾਲ ਕੁੰਦਰਾ, ਮਨਮੋਹਣਜੀਤ ਸਿੰਘ, ਵਰਿੰਦਰ ਢਿੱਲੋਂ, ਪੰਡਿਤ ਰਾਜੀਵ ਸਾਸ਼ਤਰੀ, ਸਤਨਾਮ ਸਿੰਘ, ਡਾ. ਪ੍ਰਿੰਸ, ਦਰਸ਼ਨ ਸਿੰਘ ਮੁਗਲੇਵਾਲ, ਜਗਜੀਤ ਮਹਿਰਾ, ਪੰਕਜ, ਜਸਵਿੰਦਰ ਸਿੰਘ, ਬਬਲੀ ਕੁੰਦਰਾ ਵੀ ਹਾਜ਼ਰ ਸਨ।