ਗਣਤੰਤਰ ਦਿਵਸ ਮੌਕੇ ਭਾਜਪਾ ਦਫ਼ਤਰ ਵਿਖੇ ਝੰਡਾ ਲਹਿਰਾਇਆ
ਗਣਤੰਤਰ ਦਿਵਸ ਮੌਕੇ ਭਾਜਪਾ ਦਫ਼ਤਰ ਵਿਖੇ ਝੰਡਾ ਲਹਿਰਾਇਆ
Publish Date: Wed, 28 Jan 2026 06:41 PM (IST)
Updated Date: Thu, 29 Jan 2026 04:07 AM (IST)

ਫੋਟੋ ਨੰਬਰ-16 ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ : ਦੁੱਗਰੀ ਸਥਿਤ ਜ਼ਿਲ੍ਹਾ ਭਾਜਪਾ ਦਫ਼ਤਰ ਵਿਖੇ 77ਵਾਂ ਗਣਤੰਤਰ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਝੰਡਾ ਲਹਿਰਾਇਆ, ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਉਪ ਪ੍ਰਧਾਨ ਜਤਿੰਦਰ ਮਿੱਤਲ, ਸਕੱਤਰ ਰੇਣੂ ਥਾਪਰ, ਖਜ਼ਾਨਚੀ ਗੁਰਦੇਵ ਸ਼ਰਮਾ ਦੇਵੀ, ਪ੍ਰਵੀਨ ਬਾਂਸਲ ਤੇ ਕੋਰ ਗਰੁੱਪ ਮੈਂਬਰ ਜੀਵਨ ਗੁਪਤਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਝੰਡਾ ਲਹਿਰਾਉਂਦੇ ਸਮੇਂ ਧੀਮਾਨ ਨੇ ਕਿਹਾ ਕਿ 26 ਜਨਵਰੀ, 1950 ਨੂੰ ਭਾਰਤ ਦਾ ਸੰਵਿਧਾਨ ਅਧਿਕਾਰਤ ਤੌਰ ਤੇ ਲਾਗੂ ਹੋਇਆ ਅਤੇ ਦੇਸ਼ ਨੇ ਦੁਨੀਆ ਦੇ ਸਾਹਮਣੇ ਆਪਣੇ ਆਪ ਨੂੰ ਇੱਕ ਲੋਕਤੰਤਰੀ ਰਾਸ਼ਟਰ ਘੋਸ਼ਿਤ ਕੀਤਾ। ਉਨ੍ਹਾਂ ਕਿਹਾ ਕਿ ਸੰਵਿਧਾਨ ਸਿਰਫ਼ ਇੱਕ ਦਸਤਾਵੇਜ਼ ਨਹੀਂ ਹੈ; ਇਹ ਦੇਸ਼ ਦੀ ਸ਼ਾਸਨ ਪ੍ਰਣਾਲੀ, ਕਾਨੂੰਨ ਵਿਵਸਥਾ ਅਤੇ ਨਾਗਰਿਕਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਦੀ ਨੀਂਹ ਹੈ। ਜਦੋਂ ਵੀ ਭਾਰਤੀ ਜਨਤਾ ਪਾਰਟੀ ਸੱਤਾ ਵਿੱਚ ਆਈ ਹੈ, ਇਸਨੇ ਸੰਵਿਧਾਨ ਦੇ ਅਨੁਸਾਰ ਸ਼ਾਸਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੋ ਦੇਸ਼ ਦਾ ਹਰ ਨਾਗਰਿਕ ਸਨਮਾਨ ਨਾਲ ਸੁਰੱਖਿਅਤ ਅਤੇ ਖੁਸ਼ਹਾਲ ਜੀਵਨ ਬਤੀਤ ਕਰ ਸਕੇ। 77ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਵਿਧਾਨ ਸਭਾ ਹਲਕਿਆਂ ਵਿੱਚ ਗਣਤੰਤਰ ਦਿਵਸ ਸਮਾਰੋਹ ਆਯੋਜਿਤ ਕੀਤੇ ਗਏ। ਇਸ ਮੌਕੇ ਵਪਾਰ ਸੈੱਲ ਦੇ ਸੂਬਾ ਕਨਵੀਨਰ ਦਿਨੇਸ਼ ਸਰਪਾਲ, ਐਡਵੋਕੇਟ ਬਿਕਰਮ ਸਿੰਘ ਸਿੱਧੂ, ਜਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲ੍ਹੀ, ਸਾਬਕਾ ਜ਼ਿਲ੍ਹਾ ਪ੍ਰਧਾਨ ਪਰਵੀਨ ਬਾਂਸਲ, ਪੁਸ਼ਪੇਂਦਰ ਸਿੰਗਲ, ਡਾ. ਸੁਭਾਸ਼ ਵਰਮਾ, ਸਾਬਕਾ ਵਿਧਾਇਕ ਪ੍ਰੇਮ ਮਿੱਤਲ, ਬੁਲਾਰੇ ਡਾ. ਕਮਲਜੀਤ ਸੋਈ, ਡਾ. ਡੀਪੀ. ਖੋਸਲਾ, ਅਸ਼ੋਕ ਲੂੰਬਾ, ਸਤਪਾਲ ਸੱਗੜ, ਵਿਪਨ ਸੂਦ ਕਾਕਾ, ਮਹਿਲਾ ਮੋਰਚਾ ਦੀ ਸੂਬਾ ਮੀਤ ਪ੍ਰਧਾਨ ਲੀਨਾ ਟਪਾਰੀਆ, ਰਾਸ਼ੀ ਅਗਰਵਾਲ, ਮੀਤ ਪ੍ਰਧਾਨ ਮਹੇਸ਼ ਸ਼ਰਮਾ, ਡਾ: ਨਿਰਮਲ ਨਈਅਰ, ਅਸ਼ਵਨੀ ਟੰਡਨ, ਨਵਲ ਜੈਨ, ਸਕੱਤਰ ਸੁਮਿਤ ਟੰਡਨ, ਸੁਰੇਸ਼ ਕੁਮਾਰ, ਰਾਜੇਸ਼ ਕੁਮਾਰ ਪਾਂਡੇ, ਗੁਰਦੀਪ ਸਿੰਘ ਨੀਟੂ, ਕੌਂਸਲਰ ਰੋਹਿਤ ਸਿੱਕਾ, ਸੁਨੀਲ ਮੋਦਗਿਲ, ਵਿਪਨ ਪੱਲਵੀ ਵਿਨਾਇਕ, ਅਨਿਲ ਭਾਰਦਵਾਜ, ਜਸਪ੍ਰੀਤ ਸਿੰਘ ਹੌਬੀ, ਪਿੰਕੂ ਸ਼ਰਮਾ, ਅਨੀਤਾ ਰਾਜ ਸ਼ਰਮਾ, ਰੂਬੀ ਗੋਰੀਆ ਆਦਿ ਹਾਜ਼ਰ ਸਨ। ---