- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਪੰਜ ਰੋਜ਼ਾ ਐੱਫਡੀਪੀ ਦਾ ਆਯੋਜਨ

- ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਆਊਟਕਮ-ਬੇਸਡ ਲਰਨਿੰਗ ’ਤੇ ਸਿੱਖਿਆ ਸਾਸ਼ਤਰੀਆਂ ਤੇ ਉੱਦਮੀਆਂ ਨੇ ਕੀਤੀ ਚਰਚਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਪੰਜ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਇਸ ਐੱਫਡੀਪੀ ਦਾ ਵਿਸ਼ਾ ਐਮਪਾਵਰਿੰਗ ਟੀਚਿੰਗ ਐਂਡ ਲਰਨਿੰਗ ਥਰੂ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਆਊਟਕਮ-ਬੇਸਡ ਲਰਨਿੰਗ ਵਿਸ਼ੇ ’ਤੇ ਕਰਵਾਇਆ ਗਿਆ ਸੀ। ਇਸ ਐੱਫਡੀਪੀ ਦਾ ਮੁੱਖ ਉਦੇਸ਼ ਅਧਿਆਪਕਾਂ ਏਆਈ ਤਕਨੀਕਾਂ, ਖੋਜ ਕਾਰਜਾਂ, ਅਕਾਦਮਿਕ ਯੋਜਨਾਬੰਦੀ ਅਤੇ ਨਤੀਜਾ-ਮੁਖੀ ਮੁਲਾਂਕਣ ਪ੍ਰਣਾਲੀ ’ਚ ਨਿਪੁੰਨ ਬਣਾਉਣਾ ਸੀ। ਇਸ ਦੌਰਾਨ ਪਹਿਲੇ ਦਿਨ ਐੱਨ ਆਈਟੀਟੀਟੀਆਰ, ਚੰਡੀਗੜ੍ਹ ਤੋਂ ਡਾ. ਅਮਿਤ ਦੁਗਲ ਨੇ ਏਆਈ ਆਧਾਰਿਤ ਅਧਿਆਪਨ ਤੇ ਓਪਨ-ਸੋਰਸ ਟੂਲਜ਼ ਜਿਵੇਂ ਕਿ ਸ਼ੋਧਗੰਗਾ, ਓਰੇਂਜ ਤੇ ਡਾਟਾ ਮਾਈਨਿੰਗ ਰਾਹੀਂ ਖੋਜ ਕਾਰਜਾਂ ਬਿਹਤਰ ਬਣਾਉਣ ਦੇ ਗੁਰ ਸਿਖਾਏ।
ਇਸੇ ਦੌਰਾਨ ਪ੍ਰੋ. ਹਨੀ ਸ਼ਰਮਾ ਨੇ ਕੋਰਸ ਆਊਟਕਮ ਤੇ ਪ੍ਰੋਗਰਾਮ ਆਊਟਕਮ ਮੈਪਿੰਗ ਤੇ ਬਲੂਮਜ਼ ਟੈਕਸੋਨੋਮੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਜਦੋਂ ਏਆਈ ਮਾਹਿਰ ਮਿਸਟਰ ਗੌਰਵ ਕੁਮਾਰ ਨੇ ਜੈਨਰੇਟਿਵ ਏਆਈ ਰਾਹੀਂ ਲੈਸਨ ਪਲਾਨਿੰਗ ਤੇ ਕੰਟੈਂਟ ਕ੍ਰਇਏਸ਼ਨ ਦਾ ਲਾਈਵ ਪ੍ਰਦਰਸ਼ਨ ਕੀਤਾ, ਜਦਕਿ ਡਾ. ਅਮਨਦੀਪ ਸਿੰਘ ਕਾਲੜਾ ਨੇ ਨਵੀਨਤਮ ਅਧਿਆਪਨ ਵਿਧੀਆਂ ਅਤੇ ਸਿਲੇਬਸ ਤੋਂ ਬਾਹਰ ਦੇ ਗਿਆਨ ਦੀ ਮਹੱਤਤਾ ’ਤੇ ਰੋਸ਼ਨੀ ਪਾਈ। ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਡਾ. ਸਰਬਜੀਤ ਸਿੰਘ ਨੇ ਗੂਗਲ ਨੋਟਬੁੱਕਐੱਲਐੱਮ ਅਤੇ ਸਾਇਸਪ ਟੂਲਜ਼ ਰਾਹੀਂ ਮਾਈਂਡ ਮੈਪਸ, ਰਿਪੋਰਟਾਂ ਅਤੇ ਇਨਫੋਗ੍ਰਾਫਿਕਸ ਤਿਆਰ ਕਰਨ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ। ਦੂਜੇ ਸੈਸ਼ਨ ਵਿੱਚ ਪ੍ਰੋ. ਹਨੀ ਸ਼ਰਮਾ ਨੇ ਮਿਡ-ਸੈਮੈਸਟਰ ਪ੍ਰੀਖਿਆਵਾਂ ਦੇ ਮੁਲਾਂਕਣ ਵਿੱਚ ਪਾਰਦਰਸ਼ਤਾ ਅਤੇ ਨਿਰੰਤਰਤਾ ਬਣਾਈ ਰੱਖਣ ਦੇ ਤਰੀਕੇ ਸਾਂਝੇ ਕੀਤੇ। ਜਦਕਿ ਡਾ. ਦੀਪਤੀ ਸ਼ਰਮਾ ਨੇ ਕਮਜ਼ੋਰ ਅਤੇ ਹੁਸ਼ਿਆਰ ਵਿਦਿਆਰਥੀਆਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਲੋੜ ਮੁਤਾਬਕ ਸਪੈਸ਼ਲ ਕਲਾਸਾਂ ਅਤੇ ਮਾਰਗਦਰਸ਼ਨ ਦੇਣ ਦੀ ਰਣਨੀਤੀ ’ਤੇ ਗੱਲ ਕੀਤੀ। ਪ੍ਰੋਗਰਾਮ ਦੇ ਆਖਰੀ ਦਿਨ ਗੌਰਵ ਮਦਾਨ ਨੇ ਅਕਾਦਮਿਕ ਖੋਜ ਲਈ ਕਲਾਊਡ ਟੈਕਨਾਲੋਜੀ ਦੀ ਵਰਤੋਂ ਬਾਰੇ ਦੱਸਿਆ, ਜਦਕਿ ਡਾ. ਸ਼ਾਹਬਾਜ਼ ਮਜੀਦ ਨੇ ਈਆਰਪੀ ਪ੍ਰਣਾਲੀ ਰਾਹੀਂ ਡਿਜੀਟਲ ਹਾਜ਼ਰੀ, ਰਿਪੋਰਟਿੰਗ ਅਤੇ ਪ੍ਰਬੰਧਕੀ ਕੁਸ਼ਲਤਾ ਵਧਾਉਣ ਦੇ ਨੁਕਤੇ ਸਾਂਝੇ ਕੀਤੇ। ਇਸ ਐੱਫਡੀਪੀ ਦੀ ਸਫ਼ਲਤਾ ਗੁਲਜ਼ਾਰ ਐਜੂਕੇਸ਼ਨਲ ਚੈਰੀਟੇਬਲ ਟ੍ਰਸਟ ਦੇ ਚੇਅਰਮੈਨ ਐੱਸ. ਗੁਰਚਰਨ ਸਿੰਘ ਤੇ ਵਾਈਸ ਚੇਅਰਮੈਨ ਗੁਰਕਿਰਤ ਸਿੰਘ ਨੇ ਚਰਚਾ ਕਰਦੇ ਹੋਏ ਅਧਿਆਪਕਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਸਭ ਦਾ ਧੰਨਵਾਦ ਕੀਤਾ।