- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੁੂਰੀ ਖ਼ਬਰ-ਨੀਂਹ ਪੱਥਰ ਨੂੰ ਪੰਜ ਸਾਲ ਬੀਤੇ, ਸ੍ਰੀ ਗੁਰੂ ਰਵਿਦਾਸ ਐਡੀਟੋਰੀਅਮ ਦਾ ਕੰਮ ਅਜੇ ਵੀ ਠੱਪ

48, 49
ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ, ਲੁਧਿਆਣਾ : ਸ੍ਰੀ ਗੁਰੂ ਰਵਿਦਾਸ ਐਡੀਟੋਰੀਅਮ ਦੇ ਨਿਰਮਾਣ ਦਾ ਸੁਪਨਾ ਅਜੇ ਤੱਕ ਸਾਕਾਰ ਨਹੀਂ ਹੋ ਸਕਿਆ। 16 ਦਸੰਬਰ 2021 ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਰੱਖੇ ਗਏ ਨੀਂਹ ਪੱਥਰ ਤੋਂ ਬਾਅਦ ਵੀ ਪ੍ਰੋਜੈਕਟ ਦਾ ਕੰਮ ਸ਼ੁਰੂ ਨਾ ਹੋਣਾ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕਰਦਾ ਹੈ। ਬਸਪਾ ਦੇ ਲੋਕ ਸਭਾ ਇੰਚਾਰਜ ਜੀਤ ਰਾਮ ਬਸਰਾ ਅਤੇ ਹਲਕਾ ਲੁਧਿਆਣਾ ਪੂਰਬੀ ਦੇ ਪ੍ਰਧਾਨ ਰਜਿੰਦਰ ਨਿੱਕਾ ਨੇ ਦੱਸਿਆ ਕਿ ਪਾਰਟੀ ਦੇ ਵਿਧਾਇਕ ਡਾ. ਨਛੱਤਰ ਪਾਲ ਸਿੰਘ ਨੇ ਪਿਛਲੇ ਵਿਧਾਨ ਸਭਾ ਸੈਸ਼ਨ ਦੌਰਾਨ ਇਹ ਅਹਿਮ ਮੁੱਦਾ ਸੀ। ਲੁਧਿਆਣਾ ਦੇ ਗਲਾਡਾ ਅਰਬਨ ਅਸਟੇਟ, ਸੈਕਟਰ-32 ਵਿੱਚ ਪ੍ਰਸਤਾਵਿਤ ਇਸ ਆਡੀਟੋਰੀਅਮ ਦੀ ਇਮਾਰਤ ਜਲਦੀ ਬਣਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਅਨੁਸਾਰ ਵਿਧਾਨ ਸਭਾ ਵਿੱਚ ਸਰਕਾਰ ਵੱਲੋਂ ਦਿੱਤੇ ਜਵਾਬ ਵਿੱਚ ਖੁਲਾਸਾ ਹੋਇਆ ਕਿ ਇਸ ਪ੍ਰਾਜੈਕਟ ਲਈ ਅਜੇ ਤੱਕ ਕੋਈ ਲਿਖਤੀ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਤੇ ਨਾ ਹੀ ਨਿਰਮਾਣ ਕਾਰਜ ਲਈ ਫੰਡ ਪ੍ਰਾਪਤ ਹੋਏ ਹਨ। ਬਸਰਾ ਤੇ ਨਿੱਕਾ ਨੇ ਕਿਹਾ ਕਿ ਨੀਂਹ ਪੱਥਰ ਰੱਖਣ ਤੋਂ ਬਾਅਦ ਵੀ ਪ੍ਰਜੈਕਟ ਦਾ ਅੱਗੇ ਨਾ ਵਧਣਾ ਚਿੰਤਾਜਨਕ ਹੈ। ਹੁਣ ਸਵਾਲ ਇਹ ਹੈ ਕਿ ਸਰਕਾਰ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਹਕੀਕਤ ਚ ਬਦਲਣ ਲਈ ਕਦੋਂ ਠੋਸ ਕਦਮ ਚੁੱਕੇਗੀ ਤੇ ਨਿਰਮਾਣ ਕਾਰਜ ਕਦੋਂ ਸ਼ੁਰੂ ਹੋਵੇਗਾ।