
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਫਿਕੋ ਵੱਲੋਂ ਆਜ਼ਾਦੀ ਦਿਵਸ ਮੌਕੇ 10 ਉਦਯੋਗਪਤੀਆਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਫੈੱਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਵੱਲੋਂ 80 ਵੇਂ ਆਜ਼ਾਦੀ ਦਿਵਸ ਸਮਾਗਮ ਅਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਮੌਕੇ ਆਪਣੇ-ਆਪਣੇ ਖੇਤਰਾਂ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀਆਂ 10 ਉੱਘੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਇਹ ਸਮਾਗਮ 15 ਅਗਸਤ 2026 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਐੱਮਐੱਸਐੱਮਈ ਵਿਕਾਸ ਤੇ ਸੁਵਿਧਾ ਦਫ਼ਤਰ, ਸੰਗੀਤ ਸਿਨੇਮਾ ਦੇ ਸਾਹਮਣੇ, ਲੁਧਿਆਣਾ ਵਿਖੇ ਕੀਤਾ ਜਾਵੇਗਾ।
ਸਮਾਗਮ ਦੌਰਾਨ ਅਮਰਜੀਤ ਸਿੰਘ ਸਾਫਟਵੇਅਰ, ਅਨੰਤ ਸਿੰਘ ਸਾਈਕਲ ਪਾਰਟਸ, ਬਲਜੀਤ ਸਿੰਘ ਜੰਡੂ ਪਲਾਸਟਿਕ ਕੰਪੋਨੈਂਟਸ, ਡਾ.ਮਨਬੀਰ ਸਿੰਘ ਖੁਰਾਣਾ ਮੈਡੀਕਲ ਪ੍ਰੋਫੈਸ਼ਨਲ, ਜਗਦੇਵ ਸਿੰਘ ਗੋਹਲਵੜੀਆ ਪੈਕਿੰਗ ਮਟੀਰੀਅਲ, ਜਗਜੀਤ ਸਿੰਘ ਭਾਟੀਆ ਆਟੋ ਕੰਪੋਨੈਂਟਸ, ਜਤਿਨ ਜੁਲਕਾ ਐਡਵੋਕੇਟ ਕਾਨੂੰਨੀ ਸੇਵਾਵਾਂ, ਮਿਸ ਨਿਧਿਕਾ ਧੀਰ ਕਲੜਾ ਮਹਿਲਾ ਉਦਯੋਗਪਤੀ, ਸੁਰਿੰਦਰ ਸਿੰਘ ਸੋਹਲ ਮਸ਼ੀਨ ਟੂਲਜ਼ ਅਤੇ ਮਿਸ ਵੈਸ਼ਾਲੀ ਜੈਨ ਮਹਿਲਾ ਸਨਅਤਕਾਰ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਰੋਮੇਸ਼ ਗੋਇਲ ਚੇਅਰਮੈਨ ਗੋਇਲ ਐਂਡ ਗੋਇਲ ਇੰਟਰਨੈਸ਼ਨਲ ਮੁੱਖ ਮਹਿਮਾਨ ਹੋਣਗੇ।
ਚੇਅਰਮੈਨ ਨੈਸ਼ਨਲ ਇੰਡਸਟ੍ਰੀਜ਼ ਬਿਕਰਮਜੀਤ ਬੈਂਬੀ ਵਿਸ਼ੇਸ਼ ਮਹਿਮਾਨ ਹੋਣਗੇ, ਜਦਕਿ ਪੰਕਜ ਕੁਮਾਰ ਝਾਅ ਸੰਯੁਕਤ ਨਿਰਦੇਸ਼ਕ ਤੇ ਦਫ਼ਤਰ ਮੁਖੀ ਐੱਮਐੱਸਐੱਮਈ-ਡੀਐੱਫਓ ਲੁਧਿਆਣਾ ਸਮਾਗਮ ਦੀ ਪ੍ਰਧਾਨਗੀ ਕਰਨਗੇ।ਫਿਕੋ ਇਸ ਆਜ਼ਾਦੀ ਦਿਵਸ ਨੂੰ “ਇਲੈਕਟ੍ਰਿਕ ਮੋਬਿਲਿਟੀ, ਹਰਾ-ਭਰਿਆ ਕੱਲ੍ਹ” ਦੇ ਵਿਸ਼ੇ ਨਾਲ ਮਨਾਏਗਾ। ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਆਜ਼ਾਦੀ ਦਿਵਸ ਹਰ ਭਾਰਤੀ ਲਈ ਮਾਣ ਤੇ ਗੌਰਵ ਦਾ ਮੌਕਾ ਹੈ। ਇਹ ਦਿਨ ਸਾਨੂੰ ਆਪਣੇ ਆਜ਼ਾਦੀ ਸੰਗਰਾਮੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਤੇ ਦੇਸ਼ ਦੀ ਤਰੱਕੀ, ਖੁਸ਼ਹਾਲੀ ਅਤੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਫਿਕੋ ਵੱਲੋਂ ਉਦਯੋਗਿਕ ਤੇ ਵਪਾਰਕ ਭਾਈਚਾਰੇ ਦੇ ਸਾਰੇ ਮੈਂਬਰਾਂ ਨੂੰ ਇਸ ਮਾਣਮੱਤੇ ਰਾਸ਼ਟਰੀ ਮੌਕੇ ’ਤੇ ਸਮਾਗਮ ਵਿਚ ਸ਼ਾਮਲ ਹੋਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।