ਅਨੂਵਰਤ ਸਕੂਲ ਦੇ ਵਿਹੜੇ ’ਚ ਲੱਗੀਆਂ ਤੀਆਂ ਦੀਆਂ ਰੌਣਕਾਂ
ਅਨੂਵਰਤ ਸਕੂਲ ਦੇ ਵਿਹੜੇ ’ਚ ਲੱਗੀਆਂ ਤੀਆਂ ਦੀਆਂ ਰੌਣਕਾਂ
Publish Date: Tue, 18 Aug 2026 07:09 PM (IST)
Updated Date: Wed, 19 Aug 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਗਰਾਓਂ: ਜਗਰਾਓਂ ਦੇ ਅਨੂਵਰਤ ਪਬਲਿਕ ਸਕੂਲ ਦੇ ਵਿਹੜੇ ਵਿੱਚ ਤੀਆਂ ਦੀਆਂ ਰੌਣਕਾਂ ਲੱਗੀਆਂ। ਤੀਆਂ ਦੇ ਸਮਾਗਮ ਦੀ ਸ਼ੁਰੂਆਤ ਪਵਿੱਤਰ ਨਵਕਾਰ ਮੰਤਰ ਨਾਲ ਹੋਈ। ਸਮਾਰੋਹ ਦੌਰਾਨ ਵਿਦਿਆਰਥੀਆਂ ਲਈ ਮਹਿੰਦੀ ਮੁਕਾਬਲੇ ਸਮੇਤ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਸੋਲੋ ਡਾਂਸ ਮੁਕਾਬਲਿਆਂ, ਗਿੱਧੇ ਅਤੇ ਭੰਗੜੇ ਨੇ ਪ੍ਰੋਗਰਾਮ ਵਿੱਚ ਰੰਗ ਬੰਨ੍ਹ ਦਿੱਤਾ। ਇਸ ’ਚ ਵਿਦਿਆਰਥਣਾਂ ਵੱਲੋਂ ਗਿੱਧੇ ਦੀ ਧਮਾਕੇਦਾਰ ਪੇਸ਼ਕਾਰੀ ਨੇ ਸਭ ਦਾ ਦਿਲ ਜਿੱਤ ਲਿਆ। ਤੀਆਂ ਦੇ ਤਿਉਹਾਰ ਦੌਰਾਨ ਕਰਵਾਏ ਗਏ ਮੁਕਾਬਲਿਆਂ ਵਿਚੋਂ ਅੱਠਵੀਂ ਜਮਾਤ ਦੀ ਵਿਦਿਆਰਥਣ ਖ਼ੁਸ਼ਦੀਪ ਕੌਰ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ‘ਮਿਸ ਤੀਜ’ ਦਾ ਖ਼ਿਤਾਬ ਆਪਣੇ ਨਾਮ ਕੀਤਾ। ਸਮਾਗਮ ਦੌਰਾਨ ਸ਼ਾਈਨਾ ਅਤੇ ਕੁਮਾਰੀ ਹੀਨਾ ਨੇ ਜੱਜਮੈਂਟ ਭੂਮਿਕਾ ਬਖ਼ੂਬੀ ਨਿਭਾਈ। ਇਸ ਮੌਕੇ ਸਕੂਲ ਦੇ ਪ੍ਰਧਾਨ ਅਰਿਹੰਤ ਜੈਨ ਅਤੇ ਪਿ੍ਰੰਸੀਪਲ ਗੋਲਡੀ ਜੈਨ ਨੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਂਦੇ ਹੋਏ ਉਨ੍ਹਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਮੰਚ ਸੰਚਾਲਨ ਕਰਦਿਆਂ ਅਧਿਆਪਕਾ ਅੰਜੂ, ਸੋਨੀਆ ਰਾਣੀ, ਨਵਦੀਪ ਕੌਰ ਅਤੇ ਦੀਆ ਨੇ ਬਖ਼ੂਬੀ ਰੰਗ ਬੰਨਿ੍ਹਆ। ਸਮਾਗਮ ਨੂੰ ਸਫਲ ਬਣਾਉਣ ਵਿੱਚ ਸਮੂਹ ਸਟਾਫ ਦਾ ਸ਼ਲਾਘਾਯੋਗ ਯੋਗਦਾਨ ਰਿਹਾ।