ਖਾਦ ਕੀਟਨਾਸ਼ਕ ਤੇ ਬੀਜ ਡੀਲਰਾਂ ਨੇ ਦੁਕਾਨਾਂ ਬੰਦ ਕੀਤੀ ਹੜਤਾਲ
ਖਾਦ ਕੀਟਨਾਸ਼ਕ ਤੇ ਬੀਜ ਡੀਲਰਾਂ ਨੇ ਦੁਕਾਨਾਂ ਬੰਦ ਕੀਤੀ ਹੜਤਾਲ
Publish Date: Mon, 16 Feb 2026 07:15 PM (IST)
Updated Date: Tue, 17 Feb 2026 04:09 AM (IST)

ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੀ ਖਾਦ, ਬੀਜ ਤੇ ਕੀਟਨਾਸ਼ਕ ਐਸੋਸੀਏਸ਼ਨ ਨੇ ਐਗਰੀ ਇਨਪੁੱਟ ਡੀਲਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਦਿੱਤੀ ਕਾਲ ਦੀ ਹਮਾਇਤ ਕਰਦਿਆਂ ਸੋਮਵਾਰ ਦੁਕਾਨਾਂ ਬੰਦ ਰੱਖ ਕੇ ਹੜਤਾਲ ਕੀਤੀ। ਖੇਤੀਬਾੜੀ ਵਿਭਾਗ ਦੇ ਇੱਕ ਏਡੀਓ ਵੱਲੋਂ ਖਾਦ, ਕੀਟਨਾਸ਼ਕ ਤੇ ਬੀਜ ਡੀਲਰਾਂ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕਰਨ ਦੇ ਵਿਰੋਧ ਵਿੱਚ ਐਗਰੀ ਇਨਪੁੱਟ ਡੀਲਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਸੋਮਵਾਰ ਪੰਜਾਬ ਬੰਦ ਦੀ ਕਾਲ ਦਿੱਤੀ ਸੀ ਜਿਸ ਤਹਿਤ ਜਗਰਾਓਂ ਦੇ ਡੀਲਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਸਥਾਨਕ ਪੁਰਾਣਾ ਦਾਣਾ ਮੰਡੀ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਬਾਂਸਲ, ਚੇਅਰਮੈਨ ਜਗਜੀਤ ਸਿੰਘ ਸਿੱਧੂ ਸਮੇਤ ਮੈਂਬਰਾਂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਇੱਕ ਏਡੀਓ ਵੱਲੋਂ ਦੁਕਾਨਦਾਰਾਂ ਨੂੰ ਨਜਾਇਜ਼ ਤੰਗ ਪਰੇਸ਼ਾਨ ਦੇ ਵਿਰੋਧ ਵਿੱਚ ਪੰਜਾਬ ਦੀ ਐਸੋਸੀਏਸ਼ਨ ਵੱਲੋਂ ਦਿੱਤੀ ਕਾਲ ਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਹੜਤਾਲ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਅਧਿਕਾਰੀ ਦੇ ਵਿਰੁੱਧ ਡੀਲਰਾਂ ਵੱਲੋਂ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹਲਫ਼ੀਆ ਬਿਆਨ ਦਿੱਤੇ ਜਾ ਚੁੱਕੇ ਹਨ ਜਿਸ ਤੇ ਵਿਭਾਗ ਵੱਲੋਂ ਪਹਿਲਾਂ ਇਸ ਏਡੀਓ ਦੀ ਬਦਲੀ ਕਰ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਦੁਬਾਰਾ ਉਸੇ ਜਗ੍ਹਾ ਨਿਯੁਕਤ ਕਰ ਦਿੱਤਾ ਜਿਸ ਦੇ ਵਿਰੋਧ ਵਿੱਚ ਪੂਰੀ ਪੰਜਾਬ ਦੀ ਐਸੋਸੀਏਸ਼ਨ ਵੱਲੋਂ ਹੜਤਾਲ ਕੀਤੀ ਗਈ ਸੀ। ਇਸ ਮੌਕੇ ਐਸੋਸੀਏਸ਼ਨ ਦੇ ਸੈਕਟਰੀ ਸ਼ਿਵ ਕੁਮਾਰ, ਕੈਸ਼ੀਅਰ ਵਰਿੰਦਰ ਗੁਪਤਾ, ਸਮੇਤ ਰਣਜੀਤ ਚਾਵਲਾ, ਕਮਲ ਗੁਪਤਾ, ਰਵੀ ਗੋਇਲ, ਸਾਬਕਾ ਕੌਂਸਲਰ ਅਪਾਰ ਸਿੰਘ, ਵਿਨੋਦ ਕੁਮਾਰ, ਰਾਕੇਸ਼ ਸਿੰਗਲਾ ਆਦਿ ਦੁਕਾਨਦਾਰ ਹਾਜ਼ਰ ਸਨ।