- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖ਼ਰੀਦ ਕੇਂਦਰ ’ਚ ਕੰਡਾ ਨਾ ਖੁੱਲ੍ਹਣ ਕਾਰਨ ਕਿਸਾਨ ਪਰੇਸ਼ਾਨ

ਜਰਨੈਲ ਸਿੰਘ ਸਿੱਧੂ, ਪੰਜਾਬੀ ਜਾਗਰਣ, ਸਿੱਧਵਾਂ ਬੇਟ : ਮਾਰਕੀਟ ਕਮੇਟੀ ਦੇ ਖ਼ਰੀਦ ਕੇਂਦਰ ਵਿੱਚ ਠੇਕੇ ’ਤੇ ਦਿੱਤਾ ਗਿਆ ਕੰਡਾ ਸਮੇਂ ਸਿਰ ਨਾ ਖੁੱਲ੍ਹਣ ਕਾਰਨ ਕਿਸਾਨਾਂ ਅਤੇ ਟਰੱਕ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੰਡਾ ਨਾ ਖੁੱਲ੍ਹਣ ਕਾਰਨ ਮੰਡੀ ਵਿੱਚੋਂ ਮਾਲ ਲੱਦ ਕੇ ਜਾਣ ਵਾਲੇ ਟਰੱਕਾਂ ਅਤੇ ਟਰਾਲੀਆਂ ਨੂੰ ਤੋਲ ਕਰਵਾਉਣ ਲਈ ਦੂਜੇ ਕੰਡੇ ’ਤੇ ਜਾਣਾ ਪਿਆ, ਜਿਸ ਕਾਰਨ ਮੰਡੀ ’ਚ ਆਵਾਜਾਈ ਦਾ ਰਸ਼ ਵਧ ਗਿਆ ਅਤੇ ਲੋਕਾਂ ਨੂੰ ਮੁਸ਼ਕਲਾਂ ਆਈਆਂ। ਮੰਡੀ ਦੇ ਕੁਝ ਆੜ੍ਹਤੀਆਂ ਨੇ ਦੱਸਿਆ ਕਿ ਇੱਥੇ ਕੰਡੇ ’ਤੇ ਤੋਲ ਕਰਵਾਉਣ ਸਮੇਂ ਜੇਕਰ ਮਾਲ ਦੇ ਵਜ਼ਨ ਵਿੱਚ ਕੋਈ ਵਾਧਾ-ਘਾਟਾ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਪੂਰਾ ਕਰਨ ਦੀ ਸਹੂਲਤ ਮਿਲ ਜਾਂਦੀ ਹੈ। ਪਰ ਹੁਣ ਦੂਜੇ ਕੰਡੇ ’ਤੇ ਤੋਲ ਕਰਵਾਉਣ ਲਈ ਜਾਣਾ ਪੈਂਦਾ ਹੈ, ਜੋ ਮੰਡੀ ਤੋਂ ਤਕਰੀਬਨ ਤਿੰਨ ਕਿਲੋਮੀਟਰ ਦੂਰ ਹੈ।