ਮੌਸਮ ਦੀ ਮਾਰ: ਦਾਣਾ ਮੰਡੀਆ ’ਚ ਭਿੱਜੀ ਕਿਸਾਨਾਂ ਦੀ ਫ਼ਸਲ, ਖੁੱਲ੍ਹੇ ਅਸਮਾਨ ਹੇਠ ਪਈਆਂ ਖ਼ਰੀਦੀ ਕਣਕ ਦੀਆਂ ਬੋਰੀਆਂ ਵੀ ਹੋਈਆਂ ਗਿੱਲੀਆਂ
ਜ਼ਿਕਰਯੋਗ ਹੈ ਕਿ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਕਿਸਾਨ ਆਪਣੀ ਕਣਕ ਦੀ ਫ਼ਸਲ ਵੇਚਣ ਲਈ ਪਹੁੰਚ ਰਹੇ ਹਨ। ਨਮੀ ਦੀ ਮਾਤਰਾ ਨਿਰਧਾਰਤ ਮਾਪਦੰਡਾਂ ਅਨੁਸਾਰ ਕਰਨ ਲਈ ਕਿਸਾਨਾਂ ਨੂੰ ਆਪਣੀ ਫ਼ਸਲ ਧੁੱਪ ਵਿੱਚ ਸੁਕਾਉਣੀ ਪੈਂਦੀ ਹੈ। ਪਰ ਐਤਵਾਰ ਸਵੇਰੇ ਅਚਾਨਕ ਹੋਈ ਬਾਰਿਸ਼ ਨੇ ਕਿਸਾਨਾਂ ਦੀ ਮਿਹਨਤ ’ਤੇ ਪਾਣੀ ਫੇਰ ਦਿੱਤਾ। ਕਈ ਕਿਸਾਨਾਂ ਨੇ ਆਪਣੀ ਫ਼ਸਲ ਨੂੰ ਬਚਾਉਣ ਲਈ ਆੜ੍ਹਤੀਆਂ ਕੋਲੋਂ ਤਰਪਾਲਾਂ ਲੈ ਕੇ ਢੇਰੀਆਂ ਨੂੰ ਢਕਣ ਦੀ ਕੋਸ਼ਿਸ਼ ਕੀਤੀ, ਪਰ ਤਰਪਾਲਾਂ ਦੀ ਘਾਟ ਕਾਰਨ ਕਈ ਥਾਵਾਂ ’ਤੇ ਫ਼ਸਲ ਪਾਣੀ ਨਾਲ ਭਿੱਜਦੀ ਨਜ਼ਰ ਆਈ।
Publish Date: Sun, 11 Oct 2026 01:58 PM (IST)
Updated Date: Sun, 11 Oct 2026 02:01 PM (IST)
ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ। ਐਤਵਾਰ ਨੂੰ ਚੜ੍ਹਦੀ ਸਵੇਰ ਅਚਾਨਕ ਬਦਲੇ ਮੌਸਮ ਦੇ ਮਿਜ਼ਾਜ ਨੇ ਦਾਣਾ ਮੰਡੀ ’ਚ ਆਪਣੀ ਫ਼ਸਲ ਲੈ ਕੇ ਪਹੁੰਚੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਸਵੇਰੇ ਅਸਮਾਨ ਵਿੱਚ ਕਾਲੀਆਂ ਘਟਾਵਾਂ ਛਾ ਜਾਣ ਤੋਂ ਬਾਅਦ ਹੋਈ ਤੇਜ਼ ਬਾਰਿਸ਼ ਕਾਰਨ ਮੰਡੀ ਵਿੱਚ ਸੁੱਕਣ ਲਈ ਖੁੱਲ੍ਹੇ ਅਸਮਾਨ ਹੇਠ ਵਿਛਾਈ ਗਈ ਫ਼ਸਲ ਭਿੱਜ ਗਈ।
ਉੱਧਰ, ਲਿਫ਼ਟਿੰਗ ਦੀ ਉਡੀਕ ਕਰ ਰਹੀਆਂ ਖ਼ਰੀਦੀ ਕਣਕ ਦੀਆਂ ਬੋਰੀਆਂ ਵੀ ਮੀਂਹ ਦੀ ਲਪੇਟ ਵਿੱਚ ਆ ਗਈਆਂ। ਮੰਡੀ ਵਿੱਚ ਬਣੇ ਇਸ ਹਾਲਾਤ ਨੇ ਫ਼ਸਲ ਦੀ ਸੰਭਾਲ ਅਤੇ ਖ਼ਰੀਦ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਕਿਸਾਨ ਆਪਣੀ ਕਣਕ ਦੀ ਫ਼ਸਲ ਵੇਚਣ ਲਈ ਪਹੁੰਚ ਰਹੇ ਹਨ। ਨਮੀ ਦੀ ਮਾਤਰਾ ਨਿਰਧਾਰਤ ਮਾਪਦੰਡਾਂ ਅਨੁਸਾਰ ਕਰਨ ਲਈ ਕਿਸਾਨਾਂ ਨੂੰ ਆਪਣੀ ਫ਼ਸਲ ਧੁੱਪ ਵਿੱਚ ਸੁਕਾਉਣੀ ਪੈਂਦੀ ਹੈ। ਪਰ ਐਤਵਾਰ ਸਵੇਰੇ ਅਚਾਨਕ ਹੋਈ ਬਾਰਿਸ਼ ਨੇ ਕਿਸਾਨਾਂ ਦੀ ਮਿਹਨਤ ’ਤੇ ਪਾਣੀ ਫੇਰ ਦਿੱਤਾ। ਕਈ ਕਿਸਾਨਾਂ ਨੇ ਆਪਣੀ ਫ਼ਸਲ ਨੂੰ ਬਚਾਉਣ ਲਈ ਆੜ੍ਹਤੀਆਂ ਕੋਲੋਂ ਤਰਪਾਲਾਂ ਲੈ ਕੇ ਢੇਰੀਆਂ ਨੂੰ ਢਕਣ ਦੀ ਕੋਸ਼ਿਸ਼ ਕੀਤੀ, ਪਰ ਤਰਪਾਲਾਂ ਦੀ ਘਾਟ ਕਾਰਨ ਕਈ ਥਾਵਾਂ ’ਤੇ ਫ਼ਸਲ ਪਾਣੀ ਨਾਲ ਭਿੱਜਦੀ ਨਜ਼ਰ ਆਈ।
ਨਮੀ ਪੂਰੀ ਕਰਨ ਲਈ ਮੁੜ ਕਰਨੀ ਪਵੇਗੀ ਜੱਦੋ-ਜਹਿਦ
ਜਲੰਧਰ ਬਾਈਪਾਸ ਦਾਣਾ ਮੰਡੀ ’ਚ ਫ਼ਸਲ ਲੈ ਕੇ ਆਏ ਕਿਸਾਨ ਲਾਰਾ ਸਿੰਘ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਮੰਡੀ ਵਿੱਚ ਆਪਣੀ ਕਣਕ ਲੈ ਕੇ ਆਏ ਸਨ। ਫ਼ਸਲ ’ਚ ਨਮੀ ਦੀ ਮਾਤਰਾ ਘਟਾਉਣ ਲਈ ਉਸ ਨੂੰ ਖੁੱਲ੍ਹੇ ਅਸਮਾਨ ਹੇਠ ਧੁੱਪ ਵਿੱਚ ਸੁੱਕਣ ਵਾਸਤੇ ਵਿਛਾਇਆ ਹੋਇਆ ਸੀ। ਐਤਵਾਰ ਸਵੇਰੇ ਅਚਾਨਕ ਮੀਂਹ ਪੈਣ ਕਾਰਨ ਫ਼ਸਲ ਭਿੱਜ ਗਈ। ਉਨ੍ਹਾਂ ਦੱਸਿਆ ਕਿ ਆੜ੍ਹਤੀ ਕੋਲੋਂ ਤਰਪਾਲਾਂ ਲੈ ਕੇ ਫ਼ਸਲ ਨੂੰ ਢਕਿਆ ਤਾਂ ਗਿਆ, ਪਰ ਇਸ ਨਾਲ ਸਾਰੀ ਫ਼ਸਲ ਨੂੰ ਬਚਾਉਣਾ ਮੁਸ਼ਕਲ ਹੋ ਗਿਆ।
ਕਿਸਾਨ ਨੇ ਕਿਹਾ ਕਿ ਹੁਣ ਫ਼ਸਲ ਨੂੰ ਦੁਬਾਰਾ ਸੁਕਾਉਣਾ ਪਵੇਗਾ ਅਤੇ ਨਮੀ ਦੀ ਮਾਤਰਾ ਪੂਰੀ ਕਰਨ ਲਈ ਕਈ ਦਿਨ ਹੋਰ ਮੰਡੀ ਵਿੱਚ ਉਡੀਕ ਕਰਨੀ ਪੈ ਸਕਦੀ ਹੈ। ਇਸ ਕਾਰਨ ਕਿਸਾਨਾਂ ਦਾ ਸਮਾਂ ਅਤੇ ਮਿਹਨਤ ਦੋਵੇਂ ਬਰਬਾਦ ਹੋ ਰਹੇ ਹਨ।