ਗੁ: ਆਲਮਗੀਰ ’ਚ ਜੋਤੀ ਜੋਤ ਦਿਵਸ ਸਬੰਧੀ ਹੋਇਆ ਸਮਾਗਮ ਗੁ:ਆਲਮਗੀਰ ਵਿਖੇ ਜੋਤੀ ਜੋਤ ਦਿਵਸ ਦੇ ਸਬੰਧ ਵਿੱਚ ਸਮਾਗਮ ਹੋਏ
Publish Date: Mon, 05 Oct 2026 08:45 PM (IST)
Updated Date: Tue, 06 Oct 2026 04:11 AM (IST)
ਫ਼ੋਟੋ ਨੰਬਰ-45 ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਦੇ ਇੱਕ ਅਜਿਹੇ ਮਹਾਨ ਅਨੁਭਵੀ, ਦਾਰਸ਼ਨਿਕ, ਰੂਹਾਨੀਅਤ ਦੇ ਅਲੌਕਿਕ ਮਹਾਂਪੁਰਸ਼ ਹੋਏ ਹਨ, ਜਿਨਾਂ ਦੀ ਬਾਣੀ ਵਿੱਚੋਂ ਮਨੁੱਖ ਨੂੰ ਜ਼ਿੰਦਗੀ ਦੇ ਹਰ ਪਹਿਲੂ ਮਸਲਨ ਧਾਰਮਿਕ, ਰੂਹਾਨੀਅਤ, ਸਮਾਜਿਕ, ਆਰਥਿਕ, ਇਤਿਹਾਸਿਕ, ਰਾਜਨੀਤਿਕ, ਪਰਿਵਾਰਿਕ ਅਤੇ ਵਿਗਿਆਨਿਕ ਪਹਿਲੂਆਂ ਦੀ ਭਰਪੂਰ ਅਗਵਾਈ ਹਾਸਲ ਹੁੰਦੀ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਗਿਆਨੀ ਗੁਰਮੇਲ ਸਿੰਘ ‘ਬਘੇਲ ਸਿੰਘ ਹਵਾਰਾ’ ਹਜ਼ੂਰੀ ਕਥਾਵਾਚਕ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਨੇ ਸ੍ਰੀ ਗੁਰੂ ਨਾਨਕ ਦੇਵ ਸਹਿਬ ਜੀ ਦੇ ਜੋਤੀ ਜੋਤ ਦਿਵਸ ਸਬੰਧੀ ਸਮਾਗਮ ਦੌਰਾਨ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸਬੰਧਿਤ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਗੁਰੂ ਸਾਹਿਬ ਵਿਗਿਆਨਿਕ ਸੂਝ-ਬੂਝ ਅਤੇ ਵਿਚਾਰਧਾਰਾ ਦੇ ਮੁੱਦਈ ਸਨ। ਉਨ੍ਹਾਂ ਵੱਲੋਂ ਦਰਸਾਏ ਟੀਚਿਆਂ ਦੀ ਪ੍ਰਾਪਤੀ ਲਈ ਵਿਗਿਆਨੀਆਂ ਦੀਆਂ ਪੀੜੀਆਂ-ਦਰ-ਪੀੜੀਆਂ ਕੋਸ਼ਿਸ਼ਾਂ ਚ ਰਹਿਣਗੀਆਂ। ਉਹਨਾਂ ਵੱਲੋਂ ਰਚੀ ਗਈ ਬਾਣੀ ਨੂੰ ਵਿਵੇਕ ਨਾਲ, ਧਿਆਨ ਸਹਿਤ, ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਪੜ੍ਹਿਆ, ਵਿਚਾਰਿਆ ਤੇ ਗੂੜਿਆ ਇਹ ਤੱਥ ਸਹਜੇ ਹੀ ਦ੍ਰਿਸ਼ਟੀ ਕੋ ਦ੍ਰਿਸ਼ਟੀ ਗੋਚਰ ਹੁੰਦੇ ਹਨ ਕਿ ਜੋ ਅਣਦਿਸਦੇ ਵਿਗਿਆਨ ਸਾਇੰਸ ਅੱਜ ਲੱਭਣ ਤੇ ਫਰੋਲਣ ਦੇ ਦਾਅਵੇ ਕਰ ਰਹੀ ਹੈ, ਉਹਨਾਂ ਤੱਥਾਂ ਦਾ ਸੰਕੇਤ ਅਤੇ ਨਿਤਾਰਾ ਗੁਰੂ ਸਾਹਿਬ ਜੀ ਨੇ ਅੱਜ ਤੋਂ ਤਕਰੀਬਨ ਪੰਜ ਸੌ ਸਾਲ ਪਹਿਲਾਂ ਹੀ ਆਪਣੀ ਇਲਾਹੀ ਬਾਣੀ ’ਚ ਕਰ ਦਿੱਤਾ ਸੀ। ਭਾਈ ਪ੍ਰਗਟ ਸਿੰਘ ਬੋਪਾਰਾਏ, ਭਾਈ ਤਰਲੋਚਨ ਸਿੰਘ, ਭਾਈ ਅਜੀਤ ਸਿੰਘ ਦੁਲੇਅ, ਭਾਈ ਯੋਗੇਸ਼ ਸਿੰਘ ਆਦਿ ਹਜ਼ੂਰੀ ਕੀਰਤਨੀ ਜਥਿਆਂ ਨੇ ਗੁਰਬਾਣੀ ਸ਼ਬਦ ਕੀਰਤਨ ਕੀਤਾ। ਜਥੇ: ਚਰਨ ਸਿੰਘ ਆਲਮਗੀਰ ਮੈਂਬਰ ਸ਼੍ਰੋਮਣੀ ਕਮੇਟੀ, ਹਰਦੀਪ ਸਿੰਘ ਗਿੱਲ ਚੋਗਾਵਾਂ, ਗਿ: ਬਲਵਿੰਦਰ ਸਿੰਘ ਮੁੱਖ ਗ੍ਰੰਥੀ, ਮਨਪ੍ਰੀਤ ਸਿੰਘ ਖਟੜਾ ਤਲਵਿੰਦਰ ਸਿੰਘ ਮੁਲਤਾਨੀ ਅਮਨਦੀਪ ਸਿੰਘ, ਹਰਪ੍ਰੀਤ ਸਿੰਘ ਢੀਡਸਾ, ਰਵਿੰਦਰ ਸਿੰਘ ਆਦਿ ਨੇ ਪ੍ਰਬੰਧਕੀ ਸੇਵਾਵਾਂ ਨਿਭਾਈਆਂ।