
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵੱਖ-ਵੱਖ ਥਾਵਾਂ ’ਤੇ ਆਜ਼ਾਦੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਏ

-ਬੱਚਿਆਂ ਨੇ ਦੇਸ਼ਭਗਤੀ ਦੇ ਗੀਤ ਗਾ ਕੇ ਸ਼ਹੀਦਾਂ ਨੂੰ ਭੇਟ ਕੀਤੀਆਂ ਸ਼ਰਧਾਂਜਲੀਆਂ
ਫ਼ੋਟੋ ਨੰਬਰ-22, 23, 24,25, 27
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਦੇਸ਼ ਦੇ 80ਵੇਂ ਆਜ਼ਾਦੀ ਦਿਵਸ ਮੌਕੇ ਪਿੰਡ ਸਲੇਮਪੁਰ ਵਿਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਪਰਮਜੀਤ ਕੌਰ ਸਾਬਕਾ ਪ੍ਰਬੰਧ ਅਫ਼ਸਰ ਨੇ ਅਦਾ ਕਰਦਿਆਂ ਕਿਹਾ ਕਿ ਆਜ਼ਾਦੀ ਸੌਖੀ ਨਹੀਂ ਮਿਲੀ। ਸਾਡੇ ਵੱਡੇ-ਵਡੇਰਿਆਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਬਹੁਤ ਸੰਘਰਸ਼ ਕੀਤਾ। ਇਸ ਮੌਕੇ ਸਮਾਜ ਸੇਵਕਾ ਗੁਰਵਿੰਦਰ ਕੌਰ, ਪੰਚ ਕੁਲਦੀਪ ਸਿੰਘ, ਪੈਨਸ਼ਨਰ ਯੂਨੀਅਨ ਦੇ ਆਗੂ ਸੋਮਾ ਸਿੰਘ, ਬਿਜਲੀ ਮੁਲਾਜ਼ਮ ਯੂਨੀਅਨ ਦੇ ਆਗੂ ਅੰਮ੍ਰਿਤਦੀਪ ਸਿੰਘ, ਮੁਲਾਜ਼ਮ ਆਗੂ ਸੁਮੀਤ ਸਿੰਘ, ਸਾਬਕਾ ਸਰਪੰਚ ਹਰਜੀਤ ਕੌਰ, ਅਧਿਆਪਕਾ ਅਮਨਦੀਪ ਕੌਰ, ਮਾਲਵਿੰਦਰ ਕੌਰ, ਸਮਾਜ ਸੇਵਕਾ ਸਿਮਰਨ ਕੌਰ ਰੰਧਾਵਾ, ਮੁਲਾਜ਼ਮ ਆਗੂ ਅਰਵਿੰਦ, ਹਰਜਿੰਦਰ ਕੌਰ ,ਵਿਦਿਆਰਥੀ ਆਗੂ ਕੁਦਰਤਪ੍ਰੀਤ ਸਿੰਘ ਤੋਂ ਇਲਾਵਾ ਹੋਰ ਕਈ ਸ਼ਖ਼ਸੀਅਤਾਂ ਮੌਜੂਦ ਸਨ। ਇਸ ਮੌਕੇ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ। ਇਸ ਮੌਕੇ ਹਾਜ਼ਰੀਨ ਨੂੰ ਮਠਿਆਈਆਂ ਵੰਡੀਆਂ ਗਈਆਂ ਤੇ ਬੱਚਿਆਂ ਦੇ ਉੱਜਲ ਭਵਿੱਖ ਲਈ ਕਾਮਨਾ ਕੀਤੀ।
-ਬਾਕਸ-
-ਸਾਥੀ ਤੇਜਾ ਸਿੰਘ ਸੁਤੰਤਰ ਲੋਕ ਚੇਤਨਾ ਸੁਸਾਇਟੀ ਨੇ ਮਨਾਇਆ ਆਜ਼ਾਦੀ ਦਿਹਾੜਾ
ਮਹਾਰਿਸ਼ੀ ਵਾਲਮੀਕ ਨਗਰ ਸਥਿਤ ਸਾਥੀ ਤੇਜਾ ਸਿੰਘ ਸੁਤੰਤਰ ਪਾਰਕ ਵਿੱਚ ਅਜ਼ਾਦੀ ਦਿਵਸ ਮੌਕੇ ਸਾਥੀ ਤੇਜਾ ਸਿੰਘ ਸੁਤੰਤਰ ਲੋਕ ਚੇਤਨਾ ਸੋਸਾਇਟੀ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ। ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਆਜ਼ਾਦ ਭਾਰਤ ਦਾ ਜੋ ਨਕਸ਼ਾ ਬਣਾਇਆ ਸੀ, ਅਜੇ ਅਸੀਂ ਉਸ ਤੋਂ ਬਹੁਤ ਦੂਰ ਹਾਂ। ਕਮਿਊਨਿਸਟ ਆਗੂ ਡਾ ਅਰੁਣ ਮਿੱਤਰਾ ਨੇ ਕਿਹਾ ਕਿ ਬੀਜੇਪੀ ਆਰਐਸਐਸ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸਾਡੇ ਦੇਸ਼ ਦੀ ਸਾਖ ਦੁਨੀਆ ਦੇ ਵਿੱਚ ਡਿਗੀ ਹੈ। ਸੋਸਾਇਟੀ ਦੇ ਜਨਰਲ ਸਕੱਤਰ ਐਮਐਸ ਭਾਟੀਆ ਨੇ ਕਿਹਾ ਕਿ ਜੰਤਰ ਮੰਤਰ ’ਤੇ ਮੋਦੀ ਸਰਕਾਰ ਵੱਲੋਂ ਵਿਦਿਆਰਥੀਆਂ ਤੇ ਨੌਜਵਾਨਾਂ ’ਤੇ ਕੀਤੇ ਗਏ ਅੱਤਿਆਚਾਰ ਅਤੇ ਅਯੋਧਿਆ ਦੇ ਰਾਮ ਮੰਦਰ ਦੇ ਘਪਲੇ ਨੇ ਮੋਦੀ ਸਰਕਾਰ ਸਰਕਾਰ ਨੂੰ ਦੇਸ਼ ਦੇ ਲੋਕਾਂ ਦਾ ਸਾਹਮਣਾ ਕਰਨ ਦੇ ਯੋਗ ਨਹੀਂ ਛੱਡਿਆ। ਨੌਜਵਾਨ ਅਰਸ਼ੀ ਝੱਜ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਤ ਸਿੰਘ ਨੇ ਨੌਜਵਾਨਾਂ ਨੂੰ ਅੱਗੇ ਆ ਕੇ ਸਮਾਜ ਦੇ ਮੁੱਖ ਮੁੱਦਿਆਂ ’ਤੇ ਲਾਮਬੰਦ ਹੋਣ ਲਈ ਕਿਹਾ। ਕੌਂਸਲਰ ਇੰਦੂ ਮੁਨੀਸ਼ ਸ਼ਾਹ ਅਤੇ ਆਪ ਆਗੂ ਮੁਨੀਸ਼ ਸ਼ਾਹ ਨੇ ਵੀ ਸਮਾਗਮ ਵਿੱਚ ਹਾਜਰੀ ਲਵਾਈ ਅਤੇ ਸੋਸਾਇਟੀ ਵੱਲੋਂ ਅਪਨਾਏ ਗਏ ਇਸ ਪਾਰਕ ਲਈ ਹਰ ਤਰ੍ਹਾਂ ਦੀ ਸਹਾਇਤਾ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਸਟੇਟ ਅਤੇ ਨੈਸ਼ਨਲ ਅਵਾਰਡੀ ਡਾ ਕੁਸਮ ਲਤਾ ਨੇ ਸਰੋਤਿਆਂ ਨੂੰ ਵੀ ਸੰਬੋਧਨ ਕੀਤਾ, ਜਦਕਿ ਸਟੇਜ ਦੀ ਕਾਰਵਾਈ ਸੁਰਜੀਤ ਸਿੰਘ ਨੇ ਬਾਖੂਬੀ ਨਿਭਾਈ। ਅੰਤ ’ਚ ਸੋਸਾਇਟੀ ਦੇ ਪ੍ਰਧਾਨ ਕਾਮਰੇਡ ਰਣਧੀਰ ਸਿੰਘ ਧੀਰਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਕੋਟਨਿਸ ਐਕਯੂਪੰਕਚਰ ਹਸਪਤਾਲ ਵਿੱਚ ਮਨਾਇਆ ਅਜ਼ਾਦੀ ਦਿਵਸ
ਸੁਤੰਤਰਤਾ ਦਿਵਸ ਦੇ ਮੌਕੇ 'ਤੇ ਕੋਟਨਿਸ ਐਕਯੂਪੰਕਚਰ ਹਸਪਤਾਲ ਲੁਧਿਆਣਾ ਦੇ ਅਹਾਤੇ ’ਚ ਝੰਡਾ ਲਹਿਰਾਉਣ ਦਾ ਸਮਾਗਮ ਬੜੇ ਉਤਸ਼ਾਹ ਅਤੇ ਦੇਸ਼ ਭਗਤੀ ਨਾਲ ਮਨਾਇਆ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾ ਕੇ ਤੇ ਕੌਮੀ ਗੀਤ ਗਾ ਕੇ ਕੀਤੀ। ਹਸਪਤਾਲ ਦੇ ਸੰਸਥਾਪਕ ਸਵਰਗੀ ਗਿਆਨ ਸਿੰਘ ਢੀਂਗਰਾ ਅਤੇ ਮਹਾਨ ਭਾਰਤੀ ਆਜ਼ਾਦੀ ਸੈਨਾਨੀ ਜਿਨ੍ਹਾਂ ਨੇ ਚੀਨ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ ਡਾ. ਦੁਆਰਕਾਨਾਥ ਕੋਟਨਿਸ ਨੂੰ ਸ਼ਰਧਾਂਜਲੀ ਭੇਟ ਕੀਤੀ। ਮੋਮਬੱਤੀਆਂ ਜਗਾ ਕੇ ਤੇ ਫੁੱਲ ਭੇਟ ਕਰਕੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਇਸ ਮੌਕੇ ਸੇਵਾ ਮੁਕਤ ਆਈਪੀਐਸ ਇਕਬਾਲ ਸਿੰਘ ਗਿੱਲ, ਦੇਸ਼ ਭਗਤ ਯਾਦਗਾਰੀ ਸੁਸਾਇਟੀ ਦੇ ਕਨਵੀਨਰ ਜਸਵੰਤ ਸਿੰਘ ਛਾਪਾ, ਡਾ. ਇੰਦਰਜੀਤ ਸਿੰਘ, ਡਾ. ਰਘੁਬੀਰ ਸਿੰਘ, ਅਸ਼ਵਨੀ ਕੁਮਾਰ, ਤਰਸੇਮ ਲਾਲ, ਗਗਨ ਭਾਟੀਆ, ਮਨੀਸ਼ਾ, ਰਿਤਿਕਾ, ਅਨੂ ਚਾਵਲਾ, ਰਾਜਨ, ਵਿਪੇਨ ਚਾਵਲਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
-ਬੱਗਾ ਖੁਰਦ ’ਚ ਮਨਾਇਆ ਆਜ਼ਾਦੀ ਦਿਹਾੜਾ
ਆਜ਼ਾਦੀ ਦਿਵਸ ਮੌਕੇ ਬੱਗਾ ਖੁਰਦ ’ਚ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਸੱਤਿਆ ਐਲੀਮੈਂਟਰੀ ਸਕੂਲ ਵਿਚ ਮੁੱਖਅਧਿਆਪਕਾ ਸ਼ਬਨਮ ਦੀ ਅਗਵਾਈ ਹੇਠ ਮਨਾਏ ਗਏ ਆਜ਼ਾਦੀ ਸਮਾਗਮ ਦੌਰਾਨ ਰਘਬੀਰ ਸਿੰਘ ਸਰਪੰਚ ਮੁੱਖ ਮਹਿਮਾਨ ਵਜੋਂ ਪੁੱਜੇ ਤੇ ਉਨ੍ਹਾਂ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ, ਸਕਿੱਟਾਂ ਖੇਡੀਆਂ ਗਈਆਂ। ਇਸ ਮੌਕੇ ਡਾਂਸ ਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਕਰਨਜੋਤ ਸਿੰਘ ਬਲਜੀਤ ਕੌਰ,ਕਮਲਜੀਤ ਕੌਰ, ਗਗਨਦੀਪ ਕੌਰ ਪ੍ਰੇਰਨਾ, ਰਿੰਕੂ, ਮਨਪ੍ਰੀਤ ਕੌਰ ਗੁਰਪ੍ਰੀਤ ਕੌਰ, ਸਿਮਰਨਜੀਤ ਕੌਰ, ਰਾਜਵਿੰਦਰ ਕੌਰ, ਵੰਸ਼ ਭਾਟੀਆ ਤੇ ਕੋਆਰਡੀਨੇਟਰ ਰਵਿੰਦਰ ਰੰਧਾਵਾ ਸਮੇਤ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ।