ਗਦਰੀ ਬਾਬਾ ਹਰੀ ਸਿੰਘ ਉਸਮਾਨ ਦੀ ਯਾਦ ’ਚ ਬੱਦੋਵਾਲ ’ਚ ਸਮਾਗਮ ਗਦਰੀ ਬਾਬਾ ਹਰੀ ਸਿੰਘ ਉਸਮਾਨ ਦੀ ਯਾਦ ’ਚ ਬੱਦੋਵਾਲ ’ਚ ਸਮਾਗਮ
Publish Date: Tue, 20 Oct 2026 09:06 PM (IST)
Updated Date: Tue, 20 Oct 2026 09:09 PM (IST)
ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਮਹਾਨ ਗਦਰੀ ਬਾਬਾ ਹਰੀ ਸਿੰਘ ਉਸਮਾਨ ਦੀ147ਵੀਂ ਵਰ੍ਹੇਗੰਢ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਤੇ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਦੀ ਸਰਪ੍ਰਸਤੀ ਗਦਰੀ ਬਾਬਾ ਹਰੀ ਸਿੰਘ ਉਸਮਾਨ ਯਾਦਗਾਰ ਕਮੇਟੀ ਬੱਦੋਵਾਲ ਵੱਲੋਂ ਸਾਲਾਨਾ ਸਮਾਗਮ ਕਰਵਾਇਆ ਗਿਆ। ਜਿਸਦੀ ਪ੍ਰਧਾਨਗੀ ਐਡਵੋਕੇਟ ਕੁਲਦੀਪ ਸਿੰਘ ਨੇ ਕੀਤੀ ਅਤੇ ਅਮੋਲਕ ਸਿੰਘ, ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ, ਉਜਾਗਰ ਸਿੰਘ ਬੱਦੋਵਾਲ, ਮਾਸਟਰ ਜਸਦੇਵ ਸਿੰਘ ਲਲਤੋਂ ਅਤੇ ਗੁਰਦਿਆਲ ਸਿੰਘ ਤਲਵੰਡੀ ਅਮਰੀਕ ਸਿੰਘ ਤਲਵੰਡੀ ਤੇ ਜਸਵੀਰ ਕੌਰ ਜੋਧਾਂ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ । ਲੋਕ ਕਵੀਸ਼ਰ ਰਾਮ ਸਿੰਘ ਹਠੂਰ ਨੇ ਇਨਕਲਾਬੀ ਗੀਤਾਂ ਰਾਹੀਂ ਦੇਸ਼ ਭਗਤੀ ਦਾ ਸੁਨੇਹਾ ਦਿੱਤਾ। ਆਗੂਆਂ ਚਰਨਜੀਤ ਸਿੰਘ ਹਿਮਾਂਯੂਪੁਰਾ, ਜਸਬੀਰ ਕੌਰ ਜੋਧਾਂ, ਐਡਵੋਕੇਟ ਕੁਲਦੀਪ ਸਿੰਘ ਕਿਲਾ ਰਾਏਪੁਰ, ਨਿਰਮਲ ਸਿੰਘ ਬੱਦੋਵਾਲ, ਸਾਬਕਾ ਵਿਧਾਇਕ ਤਰਸੇਮ ਜੋਧਾਂ, ਢਾਡੀ ਕਮਲ ਸਿੰਘ ਬਦੋਵਾਲ , ਅਧਿਆਪਕ ਆਗੂ ਹਰਦੇਵ ਸਿੰਘ ਮੁੱਲਾਂਪੁਰ, ਗੁਰਦਿਆਲ ਸਿੰਘ ਤਲਵੰਡੀ, ਨਰਿੰਦਰਜੀਤ ਸਿੰਘ ਸੋਢੀ ਅਤੇ ਅਮੋਲਕ ਸਿੰਘ ਅਤੇ ਰਣਜੀਤ ਸਿੰਘ ਔਲਖ ਨੇ ਹਰੀ ਸਿੰਘ ਉਸਮਾਨ ਦੇ ਬਚਪਨ, ਫੌਜੀ ਤੇ ਕਿਸਾਨੀ ਜ਼ਿੰਦਗੀ ਬਾਰੇ, ਫਿਲਪਾਈਨ ਵਿੱਚ ਕੀਤੀ ਮਜ਼ਦੂਰੀ ਬਾਰੇ ਅਤੇ ਗਦਰ ਪਾਰਟੀ ’ਚ ਕੀਤੇ ਅਹਿਮ ਰੋਲ ਬਾਰੇ ਭਰਪੂਰ ਚਾਨਣ ਪਾਇਆ। ਸਟੇਜ ਸੰਚਾਲਨ ਉਜਾਗਰ ਸਿੰਘ ਬੱਦੋਵਾਲ ਨੇ ਬਾਖੂਬੀ ਨਿਭਾਇਆ। ਇਸ ਮੌਕੇ ਸਰਪੰਚ ਜਸਮੀਤ ਕੌਰ, ਬੂਟਾ ਸਿੰਘ ਬੱਦੋਵਾਲ , ਸੁਖਵਿੰਦਰ ਸਿੰਘ ਜੱਗਾ ਪੰਚ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਜੱਸੂ, ਜੋਗਿੰਦਰ ਸਿੰਘ ਸ਼ਹਿਜ਼ਾਦ, ਸੁਖਦੇਵ ਸਿੰਘ ਕਿਲਾ ਰਾਏਪੁਰ, ਮਲਕੀਤ ਸਿੰਘ ਬੱਦੋਵਾਲ, ਹਰਭਜਨ ਸਿੰਘ, ਮਾਸਟਰ ਜਸਵੀਰ ਸਿੰਘ, ਸਰਪੰਚ- ਪਤੀ ਰਾਜਵਿੰਦਰ ਸਿੰਘ ਰਾਜੂ, ਨਿਰਭੈ ਸਿੰਘ ਤਲਵੰਡੀ ,ਰਣਜੀਤ ਸਿੰਘ ਗੁੜੇ, ਜਸਵੰਤ ਸਿੰਘ ਮਾਨ, ਕੁਲਦੀਪ ਸਿੰਘ ਸਵੱਦੀ, ਗੁਰਦੇਵ ਸਿੰਘ ਮੁੱਲਾਂਪੁਰ ਅਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ। --------