ਲੋਕਤੰਤਰ ਦਾ ਘਾਣ ਕਰਨ ਵਾਲਾ ਚੋਣ ਕਮਿਸ਼ਨਰ ਦੇਵੇ ਅਸਤੀਫਾ : ਰਾਜਾ ਗਿੱਲ ਲੋਕਤੰਤਰ ਦਾ ਘਾਣ ਕਰਨ ਵਾਲਾ ਚੋਣ ਕਮਿਸ਼ਨਰ ਦੇਵੇ ਅਸਤੀਫਾ : ਰਾਜਾ ਗਿੱਲ
Publish Date: Sat, 26 Sep 2026 07:00 PM (IST)
Updated Date: Sun, 27 Sep 2026 04:06 AM (IST)
ਪੀ 18 : ਰੁਪਿੰਦਰ ਸਿੰਘ ਰਾਜਾ ਗਿੱਲ। ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ ਸਮਰਾਲਾ : ਸਭਾ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਦੇਸ਼ ਵਿੱਚ ਲੋਕਤੰਤਰ ਨੂੰ ਛਿੱਕੇ ਟੰਗਕੇ ਚੋਣਾਂ ਕਰਵਾਉਣ ਵਾਲੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੋਂ ਅਸਤੀਫਾ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਧਾਂਦਲੀਆਂ ਹੁਣ ਬਹੁਤਾ ਚਿਰ ਚੱਲਣ ਵਾਲੀਆਂ ਨਹੀਂ, ਕਿਉਂਕਿ ਪਿਛਲੇ ਸਮੇਂ ਦੌਰਾਨ ਜੋ ਕੁਝ ਚੋਣ ਕਮਿਸ਼ਨ ਨੇ ਦੇਸ਼ ਦੀ ਜਨਤਾ ਨੂੰ ਹਨੇਰੇ ’ਚ ਰੱਖ ਕੇ ਕੀਤਾ, ਉਸ ਤੋਂ ਦੇਸ਼ ਦਾ ਬੱਚਾ-ਬੱਚਾ ਜਾਣੂ ਹੋ ਚੁੱਕਿਆ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੀ ਜਨਤਾ ਇਨਸਾਫ ਲੈਣ ਲਈ ਸੜਕਾਂ ਤੇ ਉੱਤਰ ਆਵੇਗੀ। ਰਾਜਾ ਗਿੱਲ ਨੇ ਕਿਹਾ ਕੇ ਆਪਣੀਆਂ ਨਾਕਾਮੀਆਂ ਤੇ ਗ਼ਲਤ ਨੀਤੀਆਂ ਕਰ ਕੇ ਭਾਜਪਾ ਦਾ ਗਰਾਫ ਦਿਨੋਂ-ਦਿਨ ਥੱਲੇ ਡਿੱਗਦਾ ਜਾ ਰਿਹਾ ਹੈ। ਪੀਐੱਮ ਨਰਿੰਦਰ ਮੋਦੀ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹਨ, ਜਿਸ ਕਰ ਕੇ ਉਨ੍ਹਾਂ ਨੇ ਚੋਣਾਂ ਜਿੱਤਣ ਲਈ ਚੋਣ ਕਮਿਸ਼ਨ ਦਾ ਸਹਾਰਾ ਲਿਆ ਤੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਲੋਕਤੰਤਰ ਦਾ ਘਾਣ ਕਰਦੇ ਹੋਏ ਲੁਕਵੇਂ ਢੰਗ ਨਾਲ ਹਰੇਕ ਵੱਡੀਆਂ ਚੋਣਾਂ ਵਿਚ ਭਾਜਪਾ ਦੀ ਮਦਦ ਕੀਤੀ ਜੋ ਸਿੱਧੇ ਤੌਰ ਤੇ ਵੋਟ ਚੋਰੀ ਅਤੇ ਲੋਕਤੰਤਰ ਦਾ ਘਾਣ ਹੈ। ਰਾਜਾ ਗਿੱਲ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਚੋਣ ਕਮਿਸ਼ਨ ਦੀਆਂ ਧਾਂਦਲੀਆਂ ਸਬੰਧੀ ਅਹਿਮ ਤੇ ਮਜਬੂਤ ਪੱਖ ਆਉਣ ਵਾਲੇ ਦਿਨਾਂ ’ਚ ਲੋਕਾਂ ਸਾਹਮਣੇ ਰੱਖੇ ਜਾਣਗੇ। ਇਸ ਲਈ ਚੋਣ ਕਮਿਸ਼ਨਰ ਨੂੰ ਨਾ ਨੈਤਿਕਤਾ ਦੇ ਆਧਾਰ ’ਤੇ ਆਪਣਾ ਅਸਤੀਫਾ ਦੇਸ਼ ਨੂੰ ਸੌਂਪ ਦੇਣਾ ਚਾਹੀਦਾ ਹੈ।