ਘਰ ’ਚ ਵੜ ਕੇ ਪਰਿਵਾਰ ਨਾਲ ਕੁੱਟਮਾਰ ਕਰਨ ਵਾਲੇ ਗਰੋਹ ਦੇ 8 ਮੁਲਜ਼ਮ ਕਾਬੂ ਘਰ ਅੰਦਰ ਵੜ ਕੇ ਪਰਿਵਾਰ ਨਾਲ ਕੁੱਟਮਾਰ ਕਰਨ ਵਾਲੇ ਗਰੋਹ ਦੇ 8 ਮੁਲਜ਼ਮ ਕਾਬੂ
Publish Date: Mon, 27 Jul 2026 07:37 PM (IST)
Updated Date: Tue, 28 Jul 2026 04:07 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਖੰਨਾ : ਖੰਨਾ ਦੇ ਰੂਪ ਨਗਰ ਇਲਾਕੇ ’ਚ ਇੰਕ ਘਰ ਅੰਦਰ ਵੜ ਕੇ ਪਰਿਵਾਰ ਨਾਲ ਕੁੱਟਮਾਰ ਕਰਨ ਵਾਲੇ ਗਰੋਹ ਦੇ 8 ਮੁਲਜ਼ਮ ਪੁਲਿਸ ਵੱਲੋਂ ਕਾਬੂ ਕੀਤੇ ਗਏ ਹਨ। ਮੁਲਜ਼ਮਾਂ ਵੱਲੋਂ ਵਾਰਦਾਤ ਦੌਰਾਨ ਵਰਤੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਡਾ. ਦਰਪਣ ਆਹਲੂਵਾਲੀਆ ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਡੀਆਈਪੀ ਗੌਰਵ ਯਾਦਵ ਤੇ ਸੰਦੀਪ ਗੋਇਲ ਡੀਆਈਜੀ ਲੁਧਿਆਣਾ, ਰੇਂਜ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੈਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸੇਸ਼ ਮਹਿੰਮ ਚਲਾਈ ਗਈ ਹੈ, ਇਸ ਮੁਹਿੰਮ ਦੋਰਾਨ ਪਵਨਜੀਤ ਐੱਸਪੀ (ਆਈ) ਦੀ ਅਗਵਾਈ ਹੇਠ ਡੀਐੱਸਪੀ ਮੋਹਿਤ ਕੁਮਾਰ ਸਿੰਗਲਾ, ਡੀਐੱਸਪੀ ਖੰਨਾ ਵਿਨੋਦ ਕੁਮਾਰ, ਇੰਸਪੈਕਟਰ ਜਸ਼ਨਪ੍ਰੀਤ ਸਿੰਘ ਇੰਚਾਰਜ ਸੀਆਈਏ ਖੰਨਾ, ਸਬ ਇੰਸਪੈਕਟਰ ਤਰਵਿੰਦਰ ਕੁਮਾਰ, ਮੁੱਖ ਅਫਸਰ, ਥਾਣਾ ਸਿਟੀ-2, ਖੰਨਾ, ਸਬ-ਇੰਸਪੈਕਟਰ ਸੁਖਦੀਪ ਸਿੰਘ, ਇੰਚਾਰਜ ਨਾਰਕੋਟਿਕ ਸੈੱਲ, ਖੰਨਾ ਸਮੇਤ ਪੁਲਿਸ ਪਾਰਟੀ ਨੇ ਮਿਤੀ 14 ਜੁਲਾਈ 2026 ਨੂੰ ਘਰ ਅੰਦਰ ਨਾ ਮਾਲੂਮ ਵਿਅਕਤੀਆਂ ਵੱਲੋਂ ਵੜ ਕੇ ਪਰਿਵਾਰ ਨਾਲ ਕੁੱਟਮਾਰ ਕਰਨ ਸਬੰਧੀ ਮੁਕੱਦਮਾ ਥਾਣਾ ਸਿਟੀ 2, ਖੰਨਾ ਦਰਜ ਕੀਤਾ ਗਿਆ ਸੀ। ਜਿਸ ’ਚ ਖੰਨਾ ਪੁਲਿਸ ਵੱਲੋ ਪਹਿਲਾ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸੇ ਦੀ ਲੜੀ ’ਚ ਦੋਸ਼ੀਆਂ ਦੀ ਡੂੰਘਾਈ ਨਾਲ ਪੁੱਛ-ਗਿੱਛ ਦੇ ਆਧਾਰ ਤਫਤੀਸ਼ ਕੀਤੀ ਗਈ। ਜਿਸ ’ਤੇ ਪਤਾ ਲੱਗਾ ਕਿ ਇਸ ਵਾਰਦਾਤ ਦੇ ਮਾਸਟਰਮਾਈਡ ਕੁਲਦੀਪ ਕੁਮਾਰ ਪੁੱਤਰ ਰਾਮ ਦਾਸ ਵਾਸੀ ਗਲੀ ਨੰਬਰ 1, ਸੂਰੀਆ ਇਨਕਲੇਵ, ਅਮਲੋਹ ਰੋਡ, ਖੰਨਾ ਵੱਲੋ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਪਲਾਨ ਬਣਾਇਆ ਸੀ ਤੇ ਦਵਿੰਦਰ ਸਿੰਘ ਉਰਫ਼ ਰਾਝਾ ਪੁੱਤਰ ਅਮਰਜੀਤ ਸਿੰਘ ਵਾਸੀ ਬਸੰਤ ਨਗਰ ਗਊਸ਼ਾਲਾ ਰੋਡ, ਖੰਨਾ ਨੇ ਇਸ ਵਾਰਦਾਤ ਲਈ 5 ਵਿਅਕਤੀਆਂ ਸੰਦੀਪ ਕੁਮਾਰ ਉਰਫ਼ ਕੁਕੜੀ ਪੁੱਤਰ ਮਨੋਜ ਕੁਮਾਰ ਵਾਸੀ ਪਿੰਡ ਚਤਰਪੁਰਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਗੁਰਜੰਟ ਸਿੰਘ ਉਰਫ਼ ਲਡਾਰੂ ਪੁੱਤਰ ਲਛਮਣ ਸਿੰਘ ਵਾਸੀ ਮੁਹੱਲਾ ਤਿਰਲੋਕ ਪੁਰੀ, ਪਿੰਡ ਅਜਨਾਲੀ, ਥਾਣਾ ਗੋਬਿੰਦਗੜ੍ਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਲਖਵਿੰਦਰ ਸਿੰਘ ਉਰਫ਼ ਲੱਖੀ ਉਰਫ਼ ਹਰਮਨ ਪੁੱਤਰ ਹਣਧੀਰ ਸਿੰਘ ਵਾਸੀ ਗੁਰੂ ਨਾਨਕ ਕਲੋਨੀ, ਪਿੰਡ ਚਾਸਾਵਾਲ ਭਾਦਸੋ, ਜ਼ਿਲ੍ਹਾ ਪਟਿਆਲਾ, ਗੁਰਦੀਪ ਸਿੰਘ ਉਰਫ ਬੂਟਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਅਜਨਾਲੀ, ਥਾਣਾ ਗੋਬਿੰਦਗੜ੍ਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਹਾਇਅਰ ਕੀਤਾ ਗਿਆ ਸੀ ਅਤੇ ਸੁਖਦੀਪ ਸਿੰਘ ਉਰਫ਼ ਬੋਬੀ ਪੁੱਤਰ ਪਵਿੱਤਰ ਸਿੰਘ ਵਾਸੀ ਪਿੰਡ ਸੁਧੇਵਾਲ, ਥਾਣਾ ਭਾਦਸੋ, ਜ਼ਿਲ੍ਹਾ ਪਟਿਆਲਾ ਵੱਲੋ ਵਾਰਦਾਤ ’ਚ ਵਰਤੀ ਗਈ ਸਵਿਫਟ ਡਿਜਾਇਰ ਮੁਹੱਈਆ ਕਰਵਾਈ ਸੀ। ਜਿਨ੍ਹਾਂ ਨੂੰ ਟਰੇਸ ਕਰਕੇ ਉਕਤ ਮਾਮਲੇ ’ਚ ਨਾਮਜਦ ਕਰਕੇ ਗਿਫ੍ਰਤਾਰ ਕੀਤਾ ਗਿਆ। ਮਾਮਲੇ ਦੇ ਮੁੱਦਈ ਦੇ ਬੇਟੇ ਤੋਂ ਖੋਹ ਕੀਤੀ ਚਾਂਦੀ ਦੀ ਚੈਨ ਗੁਰਜੰਟ ਸਿੰਘ ਉਰਫ਼ ਲਡਾਰੂ ਅਤੇ ਸੰਦੀਪ ਕੁਮਾਰ ਉਰਫ਼ ਕੁਕੜੀ ਵੱਲੋ ਸੁਨਿਆਰ ਲਲਿਤ ਕੁਮਾਰ ਉਰਫ਼ ਸੈਂਕੀ ਪੁੱਤਰ ਰਾਜ ਕੁਮਾਰ ਵਾਸੀ ਵਾਰਡ ਨੰ: 12 ਨੇੜੇ ਕਚਹਿਰੀਆਂ ਅਮਲੋਹ, ਥਾਣਾ ਅਮਲੋਹ, ਜਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਵੇਚੀ ਗਈ ਸੀ। ਸੁਨਿਆਰ ਲਲਿਤ ਕੁਮਾਰ ਉਰਫ਼ ਸੈਂਕੀ ਨੂੰ ਮਾਮਲੇ ’ਚ ਮੁਲਜ਼ਮ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋ ਖਰੀਦ ਕੀਤੀ ਚਾਂਦੀ ਦੀ ਚੈਨ ਵੀ ਬ੍ਰਾਮਦ ਕਰਵਾਈ ਗਈ। ਮੁਲਜ਼ਮਾਂ ਦੀ ਪੁੱਛ-ਗਿੱਛ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਾਰਦਾਤ ਲੁੱਟ-ਖੋਹ ਦੀ ਮਨਸ਼ਾ ਨਾਲ ਨਹੀ ਕੀਤੀ ਗਈ ਸੀ, ਮੁੱਦਈ ਦਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੁਲਦੀਪ ਕੁਮਾਰ ਪੁੱਤਰ ਰਾਮ ਦਾਸ ਵਾਸੀ ਸੂਰੀਆ ਇਨਕਲੇਵ ਖੰਨਾ ਨਾਲ ਗਾਲੀ ਗਲੋਚ ਵੀ ਹੋਇਆ ਸੀ, ਜਿਸਦੇ ਚੱਲਦਿਆ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਖੰਨਾ ਪੁਲਿਸ ਵੱਲੋਂ ਹੁੱਣ ਤੱਕ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਬਾਕੀ ਦੇ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ। ਮੁਲਜ਼ਮਾਂ ਤੋਂ ਡੁੰਘਾਈ ਨਾਲ ਪੁੱਛ ਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।