- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਲ ਰਾਮਲੀਲਾ ਕਮੇਟੀ ਵੱਲੋਂ ਦੁਸਹਿਰਾ ਮੇਲਾ ਧੂਮਧਾਮ ਨਾਲ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਸ੍ਰੀ ਬਾਲ ਰਾਮਲੀਲਾ ਕਮੇਟੀ ਵਲੋਂ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਦੁਸ਼ਹਿਰਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਭਾਜਪਾ ਦੇ ਹਲਕਾ ਸਮਰਾਲਾ ਤੋਂ ਇੰਚਾਰਜ ਨੀਸ਼ੂ ਚਹਿਲਾਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਮੇਲੇ ਵਿਚ ਪੁੱਜੀਆਂ ਸੰਗਤਾਂ ਨੂੰ ਦੁਸ਼ਹਿਰਾ ਉਤਸਵ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਹਮੇਸ਼ਾ ਨੇਕੀ ਦੀ ਜਿੱਤ ਹੁੰਦੀ ਹੈ ਅਤੇ ਬੁਰਾਈ ਦਾ ਅੰਤ ਹੁੰਦਾ ਹੈ। ਸੂਰਜ ਛਿਪਦਿਆਂ ਹੀ ਮਹਾਂਵੀਰ ਹਨੂੰਮਾਨ ਜੀ ਨੇ ਰਾਵਣ ਨੂੰ ਅਗਨੀ ਭੇਂਟ ਕੀਤਾ ਤੇ ਇਹ ਤਿਉਹਾਰ ਭਾਈਚਾਰਕ ਸਾਂਝ ਤੇ ਬਦੀ ’ਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੰਦਾ ਹੋਇਆ ਸਮਾਪਤ ਹੋ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ’ਚ ਸ਼ਾਮਲ ਸਾਬਕਾ ਕੌਂਸਲਰ ਪਰਮਜੀਤ ਪੰਮਾ, ਅਮਰਜੀਤ ਸਿੰਘ ਆਦਿ ਵਲੋਂ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀ.ਐੱਸ.ਪੀ. ਖੰਨਾ ਗੱਬਰ ਸਿੰਘ, ਥਾਣਾ ਮੁਖੀ ਕਰਮਜੀਤ ਸਿੰਘ ਸੁਰੱਖਿਆ ਪ੍ਰਬੰਧਾਂ ਲਈ ਮੁਸ਼ਤੈਦ ਰਹੇ। ਇਸ ਮੌਕੇ ਕੌਂਸਲਰ ਸੁਰਿੰਦਰ ਛਿੰਦੀ, ਯੁਵਰਾਜਜੀਤ ਰਾਏ, ਅੰਮ੍ਰਿਤਪਾਲ ਸਿੰਘ, ਬਾਬਾ ਮੰਗਾ, ਪ੍ਰਧਾਨ ਸਤਪਾਲ, ਜਗਮੋਹਣ ਸਿੰਘ ਮਹਿਰਾ, ਬਲਵਿੰਦਰ ਜੱਸਲ, ਗਗਨ ਮਹਿਰਾ, ਬੌਬੀ ਮਹਿਰਾ, ਸਤਨਾਮ ਮਾਨ, ਚਰਨਜੀਤ ਸਿੰਘ ਚੰਨੀ, ਬਲਜੀਤ ਸਿੰਘ, ਦੀਨਾ ਮਾਛੀਵਾੜਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।