ਖੰਨਾ ’ਚ ਦੋ ਥਾਵਾਂ ’ਤੇ ਮਨਾਇਆ ਧੂਮਧਾਮ ਨਾਲ ਦੁਸਹਿਰਾ ਤਿਉਹਾਰ ਖੰਨਾ ’ਚ ਦੋ ਥਾਵਾਂ ’ਤੇ ਮਨਾਇਆ ਧੂਮਧਾਮ ਨਾਲ ਦੁਸਹਿਰਾ ਤਿਉਹਾਰ
Publish Date: Tue, 20 Oct 2026 09:36 PM (IST)
Updated Date: Tue, 20 Oct 2026 09:39 PM (IST)
ਖੰਨਾ: ਬੁਰਾਈ ’ਤੇ ਚੰਗਿਆਈ ਦੀ ਜਿੱਤ ਅਤੇ ਭਾਰਤੀ ਸੰਸਕ੍ਰਿਤੀ ਦੇ ਪ੍ਰਤੀਕ ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਖੰਨਾ ’ਚ ਦੋ ਵੱਖ ਵੱਖ ਥਾਵਾਂ ’ਤੇ ਸ਼ਾਨਦਾਰ ਦੁਸਹਿਰਾ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਵਿਸ਼ਾਲ ਪੁਤਲਿਆਂ ਦਾ ਦਹਿਨ ਕੀਤਾ ਗਿਆ। ਜਿਵੇਂ ਹੀ ਪੁਤਲਿਆਂ ਨੂੰ ਅੱਗ ਲਗਾਈ ਗਈ, ਪੂਰਾ ਮੈਦਾਨ ਆਤਿਸ਼ਬਾਜ਼ੀ ਅਤੇ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ’ਚ ਲੋਕਾਂ ਨੇ ਸ਼ਮੂਲੀਅਤ ਕੀਤੀ। ਪਹਿਲੇ ਮਿਲਟਰੀ ਗਰਾਉਂਂਡ ਦੇ ਦੁਸਹਿਰੇ ’ਚ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਤੇ ਦੂਜੇ ਭੱਟੀਆਂ ਵਿਖੇ ਦੁਸਹਿਰੇ ’ਚ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਮੁੱਖ ਮਹਿਮਾਨ ਵਜੋਂ ਪਹੁੰਚੇ। ਸਮਾਗਮ ਦੌਰਾਨ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਵਿਸ਼ਾਲ ਪੁਤਲਿਆਂ ਦਾ ਦਹਿਨ ਖਿੱਚ ਦਾ ਮੁੱਖ ਕੇਂਦਰ ਰਿਹਾ। ਪੁਤਲਿਆਂ ਨੂੰ ਅੱਗ ਲੱਗਦਿਆਂ ਹੀ ਆਸਮਾਨ ਆਤਿਸ਼ਬਾਜ਼ੀ ਨਾਲ ਜਗਮਗਾ ਉੱਠਿਆ ਅਤੇ ਮੈਦਾਨ ਵਿੱਚ ਮੌਜੂਦ ਲੋਕਾਂ ਨੇ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਵਿੱਚ ਤਿਉਹਾਰ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਦੁਸਹਿਰਾ ਗਰਾਊਂਡ ਦੇ ਸਮਾਗਮ ’ਚ ਸੰਤ-ਮਹਾਤਮਾਵਾਂ ’ਚ ਸਵਾਮੀ ਸੱਚਿਦਾਨੰਦ ਜੀ ਮਹਾਰਾਜ ਗੌਂਸੀ ਦੀ ਖੂਹੀ ਵਾਲੇ, ਮਹੰਤ ਮਨਸਾ ਗਿਰੀ ਜੀ ਮੰਦਰ ਕਰਮੀ ਸ਼ਿਵਾਲਾ, ਬਾਈ ਜੀ ਦਰਸ਼ਨ ਪੁਰੀ ਜੀ ਨੰਗਲੀ ਕੁਟੀਆ ਆਸ਼ਰਮ, ਬਾਈ ਜੀ ਨਿਰਦੋਸ਼ ਪੁਰੀ ਜੀ ਨੰਗਲੀ ਕੁਟੀਆ ਆਸ਼ਰਮ, ਸੰਤ ਪੂਰਨਾਚਾਰਿਆ ਸਰਸਵਤੀ ਜੀ ਟੁਕੜੀਆਂ ਵਾਲਾ ਮੰਦਰ, ਸੰਤ ਸ਼ਾਰਦਾ ਮਾਤਾ ਜੀ ਟੁਕੜੀਆਂ ਵਾਲਾ ਮੰਦਰ ਸਮੇਤ ਹੋਰ ਸੰਤ-ਮਹਾਤਮਾ ਹਾਜ਼ਰ ਸਨ। ਦੁਸਹਿਰਾ ਉਤਸਵ ਕਮੇਟੀ ਰਜਿਸਟਰਡ ਖੰਨਾ ਵੱਲੋਂ ਕਰਵਾਏ ਗਏ ਇਸ ਸਮਾਗਮ ’ਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਪਰਿਵਾਰ ਸਮੇਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ, ਵਿਸ਼ੇਸ਼ ਮਹਿਮਾਨ ਬਿੰਨੂ ਢਿੱਲੋਂ, ਦੇਵ ਖਰੌੜ, ਕਲਾਕਾਰ ਕੁਮਾਰ ਗੌਰਵ, ਬਲਬੀਰ ਰਾਏ ਐਂਡ ਪਾਰਟੀ, ਮਨੀ ਬਾਜਵਾ, ਮਨਰਾਜ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਸਮਾਗਮ ’ਚ ਸ਼ਿਰਕਤ ਕੀਤੀ। ਗੁਰਕੀਰਤ ਕੋਟਲੀ ਦੀ ਅਗਵਾਈ ਵਾਲੇ ਸਮਗਾਮ ’ਚ ਗਾਇਕ ਰਣਜੀਤ ਬਾਵਾ ਨੇ ਆਪਣੇ ਫ਼ਨ ਦਾ ਮੁਜਾਹਰਾ ਕੀਤਾ। ਪੰਜਾਬ ਦੇ ਚੋਟੀ ਦੇ ਗਾਇਕਾ ਨੂੰ ਸੁਣਨ ਲਈ ਵੱਡੀ ਗਿਣਤੀ ’ਚ ਉਨ੍ਹਾਂ ਦੇ ਪ੍ਰਸੰਸਕ ਪਹੁੰਚੇ, ਐੱਸਐੱਸਪੀ ਡਾ. ਦਰਪਣ ਆਹਲੂਵਾਲੀਆਂ ਦੀ ਅਗਵਾਈ ’ਚ ਪੁਲਿਸ ਵੱਲੋਂ ਸੁਰੱਖਿਆ ਦੇ ਪੂਖਤਾ ਇੰਤਜਾਮ ਕੀਤੇ ਗਏ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਸਾਨੂੰ ਸੱਚਾਈ, ਧਰਮ ਅਤੇ ਨੇਕੀ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਭਗਵਾਨ ਸ੍ਰੀ ਰਾਮ ਦਾ ਜੀਵਨ ਆਦਰਸ਼ਾਂ, ਮਰਿਆਦਾ ਅਤੇ ਨਿਆਂ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਰਾਵਣ ਦੇ ਪੁਤਲੇ ਦਾ ਦਹਿਨ ਕਰਨ ਦੇ ਨਾਲ-ਨਾਲ ਸਾਨੂੰ ਆਪਣੇ ਅੰਦਰ ਮੌਜੂਦ ਹੰਕਾਰ, ਗੁੱਸੇ, ਲਾਲਚ, ਈਰਖਾ ਅਤੇ ਹੋਰ ਬੁਰਾਈਆਂ ਨੂੰ ਖ਼ਤਮ ਕਰਨ ਦਾ ਸੰਕਲਪ ਵੀ ਲੈਣਾ ਚਾਹੀਦਾ ਹੈ। ਇਸ ਮੌਕੇ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਜਤਿੰਦਰ ਪਾਠਕ, ਆੜ੍ਹਤੀ ਐਸੋਸੀੲਸ਼ਨ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ, ਮੀਤ ਪ੍ਰਧਾਨ ਕਰਮਜੀਤ ਸਿਫ਼ਤੀ, ਓਐੱਸਡੀ ਕਰੁਣ ਅਰੋੜਾ, ਅਮਰਦੀਪ ਸਿੰਘ ਪੂਰੇਵਾਲ, ਪੀਏ ਮਹੇਸ਼ ਕੁਮਾਰ, ਚੇਅਰਮੈਨ ਲਖਵੀਰ ਸਿੰਘ ਗਿੱਲ, ਹਲਕਾ ਕੋਆਰਡੀਨੇਟਰ ਮਾਸਟਰ ਅਵਤਾਰ ਸਿੰਘ, ਕੌਂਸਲਰ ਅਮਨ ਕਟਾਰੀਆ, ਰਣਵੀਰ ਖੰਨਾ, ਯਾਦਵਿੰਦਰ ਸਿੰਘ ਲਿਬੜਾ, ਕੁਲਵੰਤ ਸਿੰਘ ਮਹਿੰਮੀ, ਕੌਂਸਲਰ ਰਾਜ ਕੁਮਾਰ ਲਖੀਆ, ਕੌਂਸਲਰ ਸੁਰਿੰਦਰ ਬਾਵਾ, ਕੌਂਸਲਰ ਬਲਵੰਤ ਲੋਹਟ ਤੇ ਵਰਕਰ ਹਾਜ਼ਰ ਸਨ। ਸਾਬਕਾ ਮੰਤਰੀ ਕੋਟਲੀ ਨੇ ਕਿਹਾ ਕਿ ਦੁਸਹਿਰਾ ਸਿਰਫ਼ ਇੱਕ ਧਾਰਮਿਕ ਤਿਉਹਾਰ ਹੀ ਨਹੀਂ, ਸਗੋਂ ਸਮਾਜ ਨੂੰ ਸੱਚਾਈ ਅਤੇ ਸਦਾਚਾਰ ਦਾ ਸੰਦੇਸ਼ ਦੇਣ ਵਾਲਾ ਪਵਿੱਤਰ ਪਰਵ ਵੀ ਹੈ। ਅਜਿਹੇ ਸਮਾਗਮ ਸਾਡੀ ਅਮੀਰ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਦੂਰ ਕਰਕੇ ਹੀ ਅਸੀਂ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਸਕਦੇ ਹਾਂ। ਇਸ ਮੌਕੇ ਸਾਬਕਾ ਮੰਤਰੀ ਤੇਜਪ੍ਰਕਾਸ਼ ਸਿੰਘ ਕੋਟਲੀ, ਸਾਬਕਾ ਵਿਧਾਇਕ ਲਖਵੀਰ ਸਿੰਘ ਪਾਇਲ, ਸਾਬਕਾ ਪ੍ਰਧਾਨ ਨਗਰ ਕੌਂਸਲ ਖੰਨਾ ਵਿਕਾਸਤ ਮਹਿਤਾ, ਸਾਬਕਾ ਪ੍ਰਧਾਨ ਨਗਰ ਕੌਂਸਲ ਖੰਨਾ ਕਮਲਜੀਤ ਸਿੰਘ ਲੱਧੜ, ਸਾਬਕਾ ਜ਼ਿਲ੍ਹਾ ਪ੍ਰਧਾਨ ਅਮਿਤ ਤਿਵਾੜੀ, ਯੂਥ ਪ੍ਰਧਾਨ ਵਿਜੇ ਮੋਦਗਿੱਲ, ਵੇਦ ਪ੍ਰਕਾਸ਼ ਮਿੱਢਾ, ਅਸਰੀਸ਼ ਕਾਲੀਆ, ਸੀਨੀਅਰ ਆਗੂ ਅਨਿਲ ਸ਼ੁਕਲਾ ਆਦਿ ਹਾਜ਼ਰ ਸਨ।