ਸੱਭਿਆਚਾਰਕ ਮੇਲੇ ਤੇ ਨਾਮੀ ਗਾਇਕਾਂ ਨੇ ਬੰਨ੍ਹਿਆ ਰੰਗ ਜਰਗ ਵਿਖੇ ਉਤਸਾਹ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ
Publish Date: Tue, 20 Oct 2026 09:30 PM (IST)
Updated Date: Tue, 20 Oct 2026 09:33 PM (IST)
ਹਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ ਜੌੜੇਪੁਲ ਜਰਗ : ਸਥਾਨਕ ਪਿੰਡ ਜਰਗ ਵਿਖੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਸ਼੍ਰੀ ਸਨਾਤਨ ਧਰਮ ਸਭਾ ਕਮੇਟੀ ਜਰਗ ਵੱਲੋਂ ਸਮੂਹ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ, ਇਲਾਕਾ ਨਿਵਾਸੀਆਂ ਤੇ ਐੱਨਆਰਆਈ ਵੀਰਾਂ ਦੇ ਵਡਮੁੱਲੇ ਸਹਿਯੋਗ ਸਦਕਾ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਖੇਡ ਸਟੇਡੀਅਮ ਜਰਗ ਵਿਖੇ ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਕਰਨ ਦੀ ਰਸਮ ਚੌਂਕੀ ਇੰਚਾਰਜ ਰੌਣੀ ਕੁਲਜੀਤ ਸਿੰਘ, ਠਾਣੇਦਾਰ ਪਰਮਜੀਤ ਸਿੰਘ ਪੰਮੀ, ਸਰਪੰਚ ਸਰਬਜੀਤ ਸਿੰਘ ਸਰਬੀ ਜਰਗ, ਜਸਵੰਤ ਸਿੰਘ ਮੰਡੇਰ,ਮੁੱਖ ਪ੍ਰਬੰਧਕ ਪ੍ਰਧਾਨ ਮਨੀ ਸੂਦ ਤੇ ਰਾਜਿੰਦਰ ਕੁਮਾਰ ਰਾਜੂ ਘਈ ਸਮੇਤ ਸਮੂਹ ਪ੍ਰਬੰਧਕਾਂ ਤੇ ਪਿੰਡ ਦੇ ਪਤਵੰਤਿਆਂ ਵੱਲੋਂ ਨਿਭਾਈ ਗਈ। ਪਿੰਡ ਜਰਗ ਦੇ ਜੰਮਪਲ ਪੰਜਾਬ ਦੇ ਪ੍ਰਸਿੱਧ ਸੰਗੀਤਕਾਰ ਜੀ ਗੁਰੀ ਜਰਗ ਦੀ ਅਗਵਾਈ ਹੇਠ ਕਰਵਾਏ ਸੱਭਿਆਚਾਰਕ ਮੇਲੇ ਦੌਰਾਨ ਪੰਜਾਬ ਦੀ ਪ੍ਰਸਿੱਧ ਗਾਇਕ ਜੋੜੀ ਹੁਸ਼ਿਆਰ ਮਾਹੀ- ਰਮਨ ਸੱਗੂ, ਟਾਇਗਰ, ਸੁੱਖੀ ਬਡਰੁੱਖਾਂ, ਦਲੇਰ ਸਿੱਧੂ, ਸੰਧੂ ਸੁਰਜੀਤ, ਜੀ ਗੁਰੀ, ਅੰਮ੍ਰਿਤ ਜਰਗ ਬੀਟ ਕਿੰਗ, ਬੱਬੂ ਬਰਾੜ, ਉਦੈਵੀਰ, ਅਲੀਨਾ, ਤਸਵੀਰ ਕੌਰ, ਬਰਿੰਦਰ ਸਿਨੇ, ਮੇਹਰ ਕੌਰ ਤੇ ਕੈਰੀ ਬਰਾੜ ਸਮੇਤ ਹੋਰਨਾਂ ਨੇ ਦੇਰ ਰਾਤ ਤੱਕ ਆਪੋ ਆਪਣੇ ਗੀਤਾਂ ਰਾਹੀਂ ਮੇਲੇ ਨੂੰ ਸਿਖਰਾਂ ਤੇ ਪਹੁੰਚਾਇਆ। ਪੁਲਿਸ ਚੌਂਕੀ ਰੌਣੀ ਦੇ ਇੰਚਾਰਜ ਕੁਲਜੀਤ ਸਿੰਘ ਤੇ ਥਾਣੇਦਾਰ ਪਰਮਜੀਤ ਸਿੰਘ ਪੰਮੀ ਸਮੇਤ ਪੁਲਿਸ ਪਾਰਟੀ ਵੱਲੋਂ ਸੁਰਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਮੁੱਖ ਪ੍ਰਬੰਧਕ ਰਾਜਿੰਦਰ ਕੁਮਾਰ ਰਾਜੂ ਘਈ, ਮਨੋਜ ਕੁਮਾਰ ਸੂਦ, ਰਜਨੀਸ਼ ਕੁਮਾਰ ਘਈ, ਸੋਨੂੰ ਘਈ, ਰਾਹੁਲ ਸੂਦ, ਕੁਸਲ, ਉਮ, ਗੁਰੀ, ਜਿੰਦਰ, ਗੁਰਪਾਲ ਸਿੰਘ, ਤਰਨਵੀਰ ਘਈ, ਸਰਪੰਚ ਸਰਬਜੀਤ ਸਿੰਘ ਸਰਬੀ ਜਰਗ, ਸਾਬਕਾ ਬਲਾਕ ਸੰਮਤੀ ਮੈਂਬਰ ਨਰਿੰਦਰ ਸਿੰਘ ਮੰਡੇਰ ਜਰਗ, ਜਰਗ ਯੂਥ ਕਲੱਬ ਦੇ ਪ੍ਰਧਾਨ ਅਕਸ਼ਦੀਪ ਸਿੰਘ ਗੋਲਡੀ ਮੰਡੇਰ, ਜਸਵੰਤ ਸਿੰਘ ਮੰਡੇਰ,ਆਪ ਆਗੂ ਪੰਚ ਅਮਨ ਮੰਡੇਰ ਜਰਗ,ਪਿੰਕਾ ਜਰਗ, ਹੈਲਥ ਇੰਸਪੈਕਟਰ ਸ਼ਿੰਗਾਰਾ ਸਿੰਘ ਮੁੱਲਾਂਪੁਰ, ਪਰਮਿੰਦਰ ਨੰਬੜਦਾਰ, ਪੰਚ ਪ੍ਰਭਜੋਤ ਸਿੰਘ, ਸ਼ਿਵ ਘਈ, ਵਿੱਕੀ ਘਈ, ਜਸਵੀਰ ਸਿੰਘ ਪੱਪਾ, ਅਰਸ਼ਦੀਪ ਸਿੰਘ, ਪੰਚ ਗੁਰਮੀਤ ਸਿੰਘ ਘੋਲੀ, ਜਤਿੰਦਰ ਸਿੰਘ, ਨੰਬਰਦਾਰ ਸ਼ਮਸ਼ੇਰ ਸਿੰਘ ਮਾਂਹਪੁਰ, ਹਰਮਨ ਬਿਲਿੰਗ ਸਮੇਤ ਵੱਡੀ ਗਿਣਤੀ ਚ ਇਲਾਕੇ ਦੇ ਲੋਕ ਹਾਜ਼ਰ ਸਨ।