ਮਲੌਦ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ ਮਲੌਦ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ
Publish Date: Tue, 20 Oct 2026 08:14 PM (IST)
Updated Date: Tue, 20 Oct 2026 08:15 PM (IST)
ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ ਮਲੌਦ : ਦੁਸਹਿਰੇ ਦਾ ਤਿਉਹਾਰ ਮਲੌਦ ਵਿਖੇ ਦੁਸਹਿਰਾ ਕਮੇਟੀ, ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਜਿੱਥੇ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਸਮੂਹ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਇਸ ਸਮੇਂ ਵੱਖ-ਵੱਖ ਸਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਗਾਇਕ ਹੁਨਰ ਸੰਧੂ ਨੇ ਖੁੱਲੇ ਅਖਾੜੇ ਵਿੱਚ ਆਪਣੇ ਗੀਤਾ ਰਾਹੀ ਭਾਰੀ ਇਕੱਠ ਦਾ ਮਨੋਰੰਜਨ ਕੀਤਾ। ਇਸ ਦੌਰਾਨ ਪ੍ਰਧਾਨ ਸੋਨੀਆ ਗੋਇਲ ਅਤੇ ਮਾਈ ਪਲਕ ਮਹੰਤ ਵੱਲੋਂ ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਕੀਤੀ ਗਈ। ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਸੋਨੀਆ ਗੋਇਲ, ਮਾਈ ਪਲਕ ਮਹੰਤ, ਚੇਅਰਮੈਨ ਦੀਪਕ ਗੋਇਲ, ਪ੍ਰਧਾਨ ਗਗਨ ਜੇਠੀ, ਵਾਈਸ ਪ੍ਰਧਾਨ ਨੀਰਜ ਵਰਮਾ, ਸੈਕਟਰੀ ਸੰਤੋਸ਼ ਕੁਮਾਰ ਕਾਲਾ, ਖ਼ਜ਼ਾਨਚੀ ਪਿਊਸ਼ ਸਿੰਗਲਾ, ਕੌਂਸਲਰ ਗਿਆਨੀ ਜਗਦੀਪ ਸਿੰਘ, ਕੌਂਸਲਰ ਜਸਵਿੰਦਰ ਸਿੰਘ, ਸਰਪੰਚ ਬਿੱਲਾ ਸੇਖਾਂ ,ਸਰਪੰਚ ਬੱਬੂ ਰਾਮਗੜ੍ਹ ਸਰਦਾਰਾਂ, ਸਰਪੰਚ ਬਿੰਦਾ ਬੇਰ ਕਲਾਂ, ਸਰਪੰਚ ਮਨਦੀਪ ਸਿੰਘ ਕਿਸ਼ਨਪੁਰਾ, ਜੱਸਾ ਪਹਿਲਵਾਨ ਖੇੜੀ, ਹਰਸ਼ ਨੇਗੀ, ਗੌਰਵ ਠੁਕਰਾਲ, ਮੋਨੂੰ ਪੁਰੀ ,ਥਾਣਾ ਮੁਖੀ ਸੁਖਵੀਰ ਕੁਮਾਰ,ਚੌਕੀ ਇੰਚਾਰਜ ਹਰਜਿੰਦਰ ਸਿੰਘ ,ਮੁਨਸ਼ੀ ਹਰਮਿੰਦਰ ਸਿੰਘ ਅਤੇ ਥਾਣੇਦਾਰ ਸੁਖਪ੍ਰੀਤ ਸਿੰਘ ਆਦਿ ਹਾਜਰ ਸਨ।