ਮੁੱਲਾਂਪੁਰ ਦਾਖਾ ਵਿਖੇ ਦੁਸਹਿਰਾ ਧੂਮਧਾਮ ਨਾਲ ਮਨਾਇਆ ਮੁੱਲਾਂਪੁਰ ਦਾਖਾ ਵਿਖੇ ਦੁਸਹਿਰਾ ਧੂਮਧਾਮ ਨਾਲ ਮਨਾਇਆ
Publish Date: Tue, 20 Oct 2026 08:34 PM (IST)
Updated Date: Tue, 20 Oct 2026 08:36 PM (IST)
ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਸਥਾਨਕ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸ਼੍ਰੀ ਦੁਸਹਿਰਾ ਕਮੇਟੀ ਦੇ ਪ੍ਰਧਾਨ ਜੈ ਕਿਸ਼ਨ ਭੂਸ਼ਣ ਅਤੇ ਚੇਅਰਮੈਨ ਤਰੂਣ ਕੁਮਾਰ ਪਿੰਕੂ ਜਿੰਦਲ ਦੀ ਅਗਵਾਈ ਹੇਠ ਮਨਾਏ ਗਏ ਦੁਸਹਿਰੇ ਮੇਲੇ ਮੌਕੇ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਹਲਕਾ ਇੰਚਾਰਜ ਆਪ ਡਾ. ਕੇਐੱਨਐੱਸ ਕੰਗ, ਚੈਅਰਮੈਨ ਵਿਜੇ ਬੈਕਟਰ, ਚੇਅਰਮੈਨ ਪਰਮਿੰਦਰ ਸਿੰਘ, ਹਲਕਾ ਇੰਚਾਰਜ ਕਾਂਗਰਸ ਕੈਪਟਨ ਸੰਦੀਪ ਸੰਧੂ, ਹਲਕਾ ਇੰਚਾਰਜ ਅਕਾਲੀ ਦਲ ਜਸਕਰਨ ਸਿੰਘ ਦਿਓਲ, ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਅਤੇ ਸਰਪੰਚ ਗੁਰਪ੍ਰੀਤ ਕੌਰ ਥਰੀਕੇ ਕਾਲੋਨੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸਮੂਹ ਆਗੂਆਂ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਸਭਨਾ ਦਾ ਸਾਂਝਾਂ ਤਿਉਹਾਰ ਹੈ, ਜਿਸ ਵਿੱਚ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਇੱਕਤਰ ਹੋਕੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਹੈ। ਉਪਰੋਕਤ ਆਗੂਆਂ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆ ਨੂੰ ਸਾਂਝੇ ਰੂਪ ਵਿੱਚ ਅਗਨੀ ਭੇਟ ਕੀਤੀ। ਇਸ ਮੌਕੇ ਪੰਜਾਬੀ ਗਾਇਕ ਸੁੱਚਾ ਰੰਗੀਲਾ ਅਤੇ ਮਨਦੀਪ ਮੈਂਡੀ ਨੇ ਆਪਣੇ ਬਹੁਚਰਚਿਤ ਗੀਤਾਂ ਦੇ ਲਗਾਏ ਗਏ ਖੁੱਲੇ ਅਖਾੜੇ ਦੌਰਾਨ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸੇ ਮੌਕੇ ਬਲਵਿੰਦਰ ਸਿੰਘ ਵੱਸਣ, ਜਸਵੰਤ ਸਿੰਘ, ਪਿ੍ਰੰਸ ਕੁਮਾਰ, ਰਾਹੁਲ ਜੋਸ਼ੀ, ਸੁਦੇਸ਼ ਕੁਮਾਰ, ਕ੍ਰਿਸ਼ਨ ਕੁਮਾਰ ਬੰਟੀ, ਕਰਤਾਰ ਸਿੰਘ ਤੂਰ, ਸਰਵਣ ਸਿੰਘ, ਸੁਭਾਸ਼ ਵਰਮਾ, ਨਵਲ ਕਿਸ਼ੋਰ ਸ਼ਰਮਾ, ਡਾ.ਅਮਰਜੀਤ ਸਿੰਘ ਮੁੱਲਾਂਪੁਰ, ਬਲੌਰ ਸਿੰਘ, ਸਰਪੰਚ ਜਗਜੀਤ ਸਿੰਘ ਭੋਲਾ ਸਿੰਘ, ਸੰਜੀਵ ਢੰਡ, ਸੁਸ਼ੀਲ ਕੁਮਾਰ ਵਿੱਕੀ, ਰਾਕੇਸ਼ ਗਰਗ, ਈਸ਼ਾਨ ਸਿੰਗਲਾ, ਜਗਸੀਰ ਸਿੰਘ ਖਾਲਸਾ, ਕਮਲ ਦਾਖਾ, ਅਨਿਲ ਸੇਠੀ, ਪਰਵਿੰਦਰ ਸਿੰਘ, ਸੁਰੇਸ਼ ਗੋਇਲ, ਸੁਰਿੰਦਰ ਸਿੰਘ. ਕੇਡੀ ਅਤੇ ਕੌਂਸਲਰ ਤਰਸੇਮ ਕੌਰ ਮਾਨ ਆਦਿ ਹਾਜ਼ਰ ਸਨ।