- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਰੋਡੂ ਜੀ ਦੀ ਬਰਸੀ ਦੀ ਯਾਦ 'ਚ ਪਿੰਡ ਕਾਉਂਕੇ ਕਲਾਂ ਵਿਖੇ ਕਰਵਾਏ ਸੱਭਿਆਚਾਰਕ ਮੇਲੇ 'ਚ ਨਾਮਵਰ ਗਾਇਕ ਤੇ ਗਾਇਕ ਜੋੜੀਆਂ ਨੇ ਗੀਤਾਂ ਦੀ ਛਹਿਬਰ ਲਾਉਂਦਿਆ ਸ਼ਰਾਬੀ ਭਗਤਾਂ ਦੇ ਠਾਠਾਂ ਮਾਰਦੇ ਸੈਲਾਬ ਨੂੰ ਝੂਮਣ ਲਾ ਦਿੱਤਾ। ਨੌਜਵਾਨ ਗਾਇਕਾ ਹਰਿੰਦਰ ਸੰਧੂ ਨੇ ਆਪਣੇ ਪਹਿਲੇ ਗੀਤ ਨਾਲ ਮੇਲੇ 'ਚ ਜੋਸ਼ ਭਰ ਦਿੱਤਾ। ਇਸ ਤੋਂ ਬਾਅਦ ਹਰਿੰਦਰ ਸੰਧੂ, ਸੁਰਿੰਦਰ ਮਾਨ, ਬਲਕਾਰ ਅਣਖੀਲਾ, ਆਤਮਾ ਬੁੱਢੇਵਾਲੀਆ ਸਮੇਤ ਇਕ ਦਰਜਨ ਗਾਇਕ ਤੇ ਗਾਇਕ ਜੋੜੀਆਂ ਨੇ ਇਕ ਤੋਂ ਬਾਅਦ ਇਕ

ਸੰਜੀਵ ਗੁਪਤਾ, ਜਗਰਾਓਂ : ਬਾਬਾ ਰੋਡੂ ਜੀ ਦੀ ਬਰਸੀ ਦੀ ਯਾਦ 'ਚ ਪਿੰਡ ਕਾਉਂਕੇ ਕਲਾਂ ਵਿਖੇ ਕਰਵਾਏ ਸੱਭਿਆਚਾਰਕ ਮੇਲੇ 'ਚ ਨਾਮਵਰ ਗਾਇਕ ਤੇ ਗਾਇਕ ਜੋੜੀਆਂ ਨੇ ਗੀਤਾਂ ਦੀ ਛਹਿਬਰ ਲਾਉਂਦਿਆ ਸ਼ਰਾਬੀ ਭਗਤਾਂ ਦੇ ਠਾਠਾਂ ਮਾਰਦੇ ਸੈਲਾਬ ਨੂੰ ਝੂਮਣ ਲਾ ਦਿੱਤਾ। ਨੌਜਵਾਨ ਗਾਇਕਾ ਹਰਿੰਦਰ ਸੰਧੂ ਨੇ ਆਪਣੇ ਪਹਿਲੇ ਗੀਤ ਨਾਲ ਮੇਲੇ 'ਚ ਜੋਸ਼ ਭਰ ਦਿੱਤਾ। ਇਸ ਤੋਂ ਬਾਅਦ ਹਰਿੰਦਰ ਸੰਧੂ, ਸੁਰਿੰਦਰ ਮਾਨ, ਬਲਕਾਰ ਅਣਖੀਲਾ, ਆਤਮਾ ਬੁੱਢੇਵਾਲੀਆ ਸਮੇਤ ਇਕ ਦਰਜਨ ਗਾਇਕ ਤੇ ਗਾਇਕ ਜੋੜੀਆਂ ਨੇ ਇਕ ਤੋਂ ਬਾਅਦ ਇਕ ਗੀਤਾਂ ਦੀ ਪੇਸ਼ਕਾਰੀ ਦੇ ਨਾਲ ਮੇਲੇ ਵਿਚ ਹਜ਼ਾਰਾਂ ਭਗਤਾਂ ਨੂੰ ਝੂਮਣ ਲਾ ਦਿੱਤਾ।
-- ਸ਼ਰਾਬੀ ਭਗਤ ਹੁੰਦੇ ਰਹੇ ਲਮਲੇਟ
ਬਾਬਾ ਰੋਡੂ ਸ਼ਾਹ ਦੀ ਬਰਸੀ ਮੌਕੇ 'ਕਾਕਟੇਲ' ਦੇ ਪ੍ਰਸ਼ਾਦ ਦੇ ਸਰੂਰ ਵਿਚ ਹੋਲੀ ਹੋਲੀ ਮਦਹੋਸ਼ ਹੋਏ ਸ਼ਰਾਬੀ ਭਗਤ ਲਮਲੇਟ ਹੁੰਦੇ ਰਹੇ। ਜੋ ਸੜਕ ਕਿਨਾਰੇ ਤੇ ਲੋਕਾਂ ਦੇ ਘਰਾਂ ਅੱਗੇ ਡਿੱਗੇ ਮਿਲੇ। ਅਜਿਹੇ ਕਈ ਭਗਤਾਂ ਨੂੰ ਉਨ੍ਹਾਂ ਦੇ ਸਾਥੀ ਮੋਡਿਆਂ 'ਤੇ ਚੁੱਕੀ ਜਾਂਦੇ ਵੇਖੇ ਗਏ।