‘ਨਸ਼ਾ ਮੁਕਤ ਪੰਜਾਬ’ ਯਾਤਰਾ ਦਾ ਅੱਜ ਮੁੱਲਾਂਪੁਰ ਪੁੱਜਣ ’ਤੇ ਹੋਵੇਗਾ ਸਵਾਗਤ : ਦੇਤਵਾਲ ਨਸ਼ਾ ਮੁਕਤ ਯਾਤਰਾ ਦਾ ਅੱਜ ਮੁੱਲਾਂਪੁਰ ਪੁੱਜਣ ’ਤੇ ਕੀਤਾ ਜਾਵੇਗਾ ਸਵਾਗਤ- ਦੇਤਵਾਲ
Publish Date: Sat, 26 Sep 2026 06:27 PM (IST)
Updated Date: Sun, 27 Sep 2026 04:04 AM (IST)
08 ਭਾਜਪਾ ਆਗੂ ਮੇਜਰ ਸਿੰਘ ਦੇਤਵਾਲ। ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਭਾਜਪਾ ਦਾ ਨਾਅਰਾ ਨਸ਼ਾ ਮੁਕਾਉਣਾ ਸਾਰਾ ਦੇ ਨਾਅਰੇ ਹੇਠ 18 ਸਤੰਬਰ ਨੂੰ ਪੰਜਾਬ ਦੇ ਫਾਜਿਲਕਾ ਤੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਯਾਤਰਾ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਆਗੂ ਮੇਜਰ ਸਿੰਘ ਦੇਤਵਾਲ ਤੇ ਡਾ. ਰਜਿੰਦਰ ਸ਼ਰਮਾ ਨੇ ਦੱਸਿਆ ਕਿ ਇਹ ਯਾਤਰਾ 18 ਸਤੰਬਰ ਤੋਂ ਫਾਜ਼ਿਲਕਾ ਤੋਂ ਸ਼ੁਰੂ ਹੋਈ ਸੀ ਅਤੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ’ਚੋਂ ਹੁੰਦੀ ਹੋਈ 27 ਸਤੰਬਰ ਐਤਵਾਰ ਨੂੰ ਮੰਡੀ ਮੁੱਲਾਂਪੁਰ ਦੇ ਅੰਬੇਡਕਰ ਭਵਨ ਵਿਖੇ ਪੁੱਜੇਗੀ, ਇੱਥੇ ਪੁੱਜਣ ’ਤੇ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਉਪਰੰਤ ਇਹ ਯਾਤਰਾ ਵੱਖ-ਵੱਖ ਸ਼ਹਿਰਾ ਅਤੇ ਪਿੰਡਾ ’ਚੋਂ ਹੁੰਦੀ ਹੋਈ ਮਲੇਰਕੋਟਲਾ ਪੁੱਜੇਗੀ ਅਤੇ ਇਸ ਦੀ ਸਮਾਪਤੀ 30 ਸਤੰਬਰ ਨੂੰ ਜਲੰਧਰ ਵਿਖੇ ਹੋਵੇਗੀ। ਇਸ ਮੌਕੇ ਪ੍ਰਧਾਨ ਕੁਲਵੰਤ ਸਿੰਘ ਭੱਟੀ, ਜਸਵਿੰਦਰ ਕੌਰ, ਸੰਜੀਵ ਢੰਡ, ਅਜੀਤ ਪਾਲ ਸਿੰਘ, ਅਰੁਣ ਕੁਮਾਰ ਮੌਰੀਆ, ਗੁਰਜੀਤ ਕੌਰ ਗ਼ਾਲਿਬ, ਹਰਮਿੰਦਰ ਸਿੰਘ, ਅੰਬੂ ਰਾਮ ਮਸ਼ਾਲ, ਮੰਗਤ ਭਗਤ, ਪ੍ਰਦੀਪ ਝੰਡ, ਜਗਵੀਰ ਸਿੰਘ ਬੱਦੋਵਾਲ, ਜਗਦੇਵ ਸਿੰਘ ਰਾਹੂਵਾਲ, ਪ੍ਰੀਤਮ ਸਿੰਘ ਖੰਡੂਰ, ਰਣਜੀਤ ਸਿੰਘ ਜੋਧਾ, ਕਾਂਤਾ ਦੇਵੀ, ਬੂਟਾ ਸਿੰਘ ਖੰਡੂਰ, ਡਾ. ਅਮਰਜੀਤ ਸਿੰਘ, ਸੂਬਾ ਸਿੰਘ, ਸੋਨੂੰ ਜਗਰਾਓਂ, ਡਾ. ਕਰਮ ਸਿੰਘ, ਗੁਰਪ੍ਰੀਤ ਸਿੰਘ ਮੁੱਲਾਂਪੁਰ, ਜਗਦੇਵ ਰਾਹੂਵਾਲ, ਰਵੀ ਕੁਮਾਰ, ਮਹਿੰਦਰ ਸ਼ਰਮਾ, ਸੋਨੂੰ ਸਿੰਘ, ਬਲਵੰਤ ਸਿੰਘ, ਧਰਮਿੰਦਰ ਸਿੰਘ ਸੁਧਾਰ, ਕਰਮਜੀਤ ਸਿੰਘ, ਭੁਪਿੰਦਰ ਸਿੰਘ ਤੇ ਅਸਲਮ ਮੁਹੰਮਦ ਆਦਿ ਹਾਜ਼ਰ ਸਨ।