ਡਾ. ਸ਼ਿਵਾਨੀ ਰਾਣਾ ਸੀਨੀਅਰ ਸਾਇੰਟਿਸਟ ਐਵਾਰਡ ਨਾਲ ਸਨਮਾਨਿਤ
ਡਾ. ਸ਼ਿਵਾਨੀ ਰਾਣਾ ਸੀਨੀਅਰ ਸਾਇੰਟਿਸਟ ਐਵਾਰਡ ਨਾਲ ਸਨਮਾਨਿਤ
Publish Date: Fri, 27 Mar 2026 06:32 PM (IST)
Updated Date: Fri, 27 Mar 2026 06:35 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਡਾ. ਸ਼ਿਵਾਨੀ ਰਾਣਾ, ਜੋ ਕਿ ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰੋਜੈਕਟ- ਵੂਮੈਨ ਇਨ ਐਗਰੀਕਲਚਰ, ਡਿਪਾਰਟਮੈਂਟ ਆਫ਼ ਰਿਸੋਰਸ ਮੈਨੇਜਮੈਂਟ ਐਂਡ ਕੰਜ਼ਿਊਮਰ ਸਾਇੰਸ, ਕਾਲਜ ਆਫ਼ ਕਮਿਊਨਿਟੀ ਸਾਇੰਸ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਅਧੀਨ ਵਿਗਿਆਨੀ ਵਜੋਂ ਕੰਮ ਕਰ ਰਹੀ ਹੈ, ਨੂੰ ਐਰਗੋਨੋਮਿਕਸ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਮਿਸਾਲੀ ਯੋਗਦਾਨਾਂ ਲਈ ਵੱਕਾਰੀ ਸੀਨੀਅਰ ਸਾਇੰਟਿਸਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ 18-20 ਮਾਰਚ ਤੱਕ ਹਿਮਾਲੀਅਨ ਫਾਰੈਸਟ ਰਿਸਰਚ ਇੰਸਟੀਚਿਊਟ (ਐਚਐਫਆਰਆਈ), ਸ਼ਿਮਲਾ ਵਿਖੇ ਹੋਈ ਐਗਰੀਕਲਚਰ, ਹਾਰਟੀਕਲਚਰ, ਫਾਰੈਸਟਰੀ ਐਂਡ ਅਲਾਈਡ ਸਾਇੰਸਜ਼ ਫਾਰ ਸਸਟੇਨੇਬਲ ਹਿਮਾਲੀਅਨ ਈਕੋਸਿਸਟਮ ਤੇ 13ਵੀਂ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪ੍ਰਾਪਤ ਹੋਇਆ। ਇਹ ਕਾਨਫਰੰਸ ਇੰਡੀਅਨ ਕੌਂਸਲ ਆਫ਼ ਫੋਰੈਸਟਰੀ ਰਿਸਰਚ ਐਂਡ ਐਜੂਕੇਸ਼ਨ; ਐਚਐਫਆਰਆਈ, ਸ਼ਿਮਲਾ ਅਤੇ ਨੈਸ਼ਨਲ ਮੈਡੀਸਨਲ ਪਲਾਂਟ ਬੋਰਡ (ਭਾਰਤ ਸਰਕਾਰ) ਦੁਆਰਾ ਸਾਂਝੇ ਤੌਰ ਤੇ ਆਈਸੀਏਆਰ ਨੈਸ਼ਨਲ ਬਿਊਰੋ ਆਫ਼ ਪਲਾਂਟ ਜੈਨੇਟਿਕ ਰਿਸੋਰਸ (ਐਨਬੀਪੀਜੀਆਰ) ਅਤੇ ਇੰਡੀਅਨ ਸੁਸਾਇਟੀ ਆਫ਼ ਐਗਰੀਕਲਚਰ ਐਂਡ ਹਾਰਟੀਕਲਚਰ ਰਿਸਰਚ ਡਿਵੈਲਪਮੈਂਟ ਦੇ ਸਹਿਯੋਗ ਨਾਲ ਕੀਤੀ ਗਈ ਸੀ। ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਬੀਰ ਸਿੰਘ ਗੋਸਲ, ਖੋਜ ਨਿਰਦੇਸ਼ਕ ਡਾ. ਅਜਮੇਰ ਸਿੰਘ ਢੱਟ, ਅਤੇ ਕਾਲਜ ਆਫ਼ ਕਮਿਊਨਿਟੀ ਸਾਇੰਸ ਦੇ ਡੀਨ ਡਾ. ਕਿਰਨ ਬੈਂਸ ਨੇ ਡਾ. ਰਾਣਾ ਨੂੰ ਯੂਨੀਵਰਸਿਟੀ ਦਾ ਨਾਮ ਰੌਸ਼ਨ ਕਰਨ ਲਈ ਮੁਬਾਰਕਵਾਦ ਦਿੱਤੀ।