ਡਾ. ਜੋਹਲ ਨੂੰ ਮਿਲੇ ਬ੍ਰਿਗੇਡੀਅਰ ਚੀਮਾ ਤੇ ਕਰਨਲ ਕੋਹਲੀ
ਡਾ.ਸਰਦਾਰਾ ਸਿੰਘ ਜੋਹਲ ਨੂੰ ਮਿਲੇ ਬ੍ਰਿਗੇਡੀਅਰ ਪੀਐੱਸ.ਚੀਮਾ ਅਤੇ ਕਰਨਲ ਅਜੈ ਕੋਹਲੀ
Publish Date: Wed, 25 Mar 2026 06:35 PM (IST)
Updated Date: Thu, 26 Mar 2026 04:05 AM (IST)

- ਐੱਨਸੀਸੀ ਦੀਆਂ ਯਾਦਾਂ ਨੂੰ ਮੁੜ ਤਾਜ਼ਾ ਕੀਤਾ ਫੋਟੋ ਨੰਬਰ-14 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਐੱਨਸੀਸੀ ਗਰੁੱਪ ਲੁਧਿਆਣਾ ਦੇ ਕਮਾਂਡਰ ਬ੍ਰਿਗੇਡੀਅਰ ਪੀਐੱਸ ਚੀਮਾ ਤੇ ਕਰਨਲ ਅਜੈ ਕੋਹਲੀ 3 ਪੰਜਾਬ ਬਟਾਲੀਅਨ ਐੱਨਸੀਸੀ ਲੁਧਿਆਣਾ ਦੇ ਕਮਾਂਡਿੰਗ ਅਫਸਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾ. ਸਰਦਾਰਾ ਸਿੰਘ ਜੋਹਲ ਨਾਲ ਮੁਲਾਕਾਤ ਦੌਰਾਨ ਪੁਰਾਣੀਆਂ ਯਾਦਾਂ ਨੂੰ ਸਾਂਝਿਆਂ ਕੀਤਾ। ਉਨ੍ਹਾਂ ਕਿਹਾ ਕਿ ਡਾ. ਜੋਹਲ 3 ਪੰਜਾਬ ਬਟਾਲੀਅਨ ਐੱਨਸੀਸੀ ਦੇ ਪੁਰਾਣੇ ਵਿਦਿਆਰਥੀ ਹਨ, ਜਿੱਥੇ ਉਨਾਂ ਨੂੰ 1950 ਬੈਚ ਦੇ ਸਭ ਤੋਂ ਵਧੀਆ ਐੱਨਸੀਸੀ ਕੈਡਟ ਵਜੋਂ ਮਾਨਤਾ ਦਿੱਤੀ ਗਈ ਸੀ। ਨੌ ਦਹਾਕੇ ਪਾਰ ਕਰ ਚੁੱਕੇ ਡਾ. ਜੋਹਲ ਨੂੰ ਅੱਜ ਵੀ ਉਹ ਸਮਾਂ ਯਾਦ ਹੈ ਕਿ ਐੱਨਸੀਸੀ ਨੇ ਉਨ੍ਹਾਂ ਵਿੱਚ ਆਤਮਵਿਸ਼ਵਾਸ, ਅਨੁਸ਼ਾਸਨ ਅਤੇ ਚੁਣੌਤੀਪੂਰਨ ਸਮੇਂ ਵਿੱਚ ਹਿੰਮਤ ਭਰ ਦਿੱਤੀ। ਐੱਨਸੀਸੀ ਨੇ ਹਿੰਮਤਵਾਨ ਬਣਨਾ, ਅਗਵਾਈ ਕਰਨਾ ਅਤੇ ਸੇਵਾ ਕਰਨਾ ਸਿਖਾਇਆ। ਬ੍ਰਿਗੇਡੀਅਰ ਪੀਐੱਸ.ਚੀਮਾ ਅਤੇ ਕਰਨਲ ਅਜੈ ਕੋਹਲੀ ਨੇ ਕਿਹਾ ਕਿ ਦਹਾਕਿਆਂ ਲੰਬੇ ਵਿਲੱਖਣ ਕਰੀਅਰ ’ਚ ਡਾ. ਜੋਹਲ ਨੇ ਭਾਰਤ ਵਿੱਚ ਖੇਤੀ ਅਰਥ-ਸ਼ਾਸਤਰ, ਗ੍ਰਾਮੀਣ ਵਿਕਾਸ ਅਤੇ ਸਿੱਖਿਆ ਦੇ ਖੇਤਰਾਂ ’ਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਰਾਸ਼ਟਰ ਦੀ ਉੱਤਮ ਸੇਵਾ ਦੇ ਸਨਮਾਨ ਵਿੱਚ ਡਾ. ਜੋਹਲ ਨੂੰ 2004 ’ਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। 3 ਪੰਜਾਬ ਬਟਾਲੀਅਨ ਐੱਨਸੀਸੀ ਡਾ. ਜੋਹਲ ਤੇ ਮਾਣ ਹੈ, ਜਿਨ੍ਹਾਂ ਦਾ ਜੀਵਨ ਤੇ ਪ੍ਰਾਪਤੀਆਂ ਰਾਸ਼ਟਰੀ ਕੈਡੇਟ ਕੋਰ ਦੇ ਆਦਰਸ਼ਾਂ ਨੂੰ ਦਰਸਾਉਂਦੀਆਂ ਹਨ।