- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਅੰਬੇਡਕਰ ਮਿਸ਼ਨ ਸੋਸਾਇਟੀ ਰਜਿ. ਖੰਨਾ ਦੀ ਮੀਟਿੰਗ ਹੋਈ

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਡਾ. ਅੰਬੇਡਕਰ ਮਿਸ਼ਨ ਸੋਸਾਇਟੀ ਰਜਿ: ਪੰਜਾਬ ਖੰਨਾ ਦੀ ਮੀਟਿੰਗ ਕਰਮਜੀਤ ਸਿੰਘ ਸਿਫਤੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਵੱਖ-ਵੱਖ ਅੰਬੇਡਕਰੀ ਸਾਥੀਆਂ ਨੇ ਆਪਣੇ ਵਿਚਾਰ ਰੱਖੇ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਬਲਵੀਰ ਸਿੰਘ ਭੱਟੀ ਜਨਰਲ ਸਕੱਤਰ ਵੱਲੋਂ ਪਰਮਿੰਦਰ ਸਿੰਘ ਝੋਟਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ ਗਈ ਬਾਕੀ ਸਾਥੀਆਂ ਵੱਲੋਂ ਵੀ ਸਰਬ ਸੰਮਤੀ ਨਾਲ ਇਸ ਦੇ ਖਿਲਾਫ ਮਤਾ ਪਾਸ ਕਰਦੇ ਹੋਏ ਨਸ਼ਿਆਂ ਦੇ ਸੁਧਾਰਾਂ ਦੇ ਖਿਲਾਫ ਪ੍ਰਸ਼ਾਸਨ ਵੱਲੋਂ ਮਿਲੀ ਭੁਗਤ ਦਾ ਇਲਜ਼ਾਮ ਲਗਾਇਆ ਗਿਆ ਤੇ ਸਰਕਾਰ ਦੀ ਅਣਗਹਿਲੀ ਦੀ ਵੀ ਆਲੋਚਨਾ ਕੀਤੀ ਗਈ। ਪ੍ਰਿੰਸੀਪਲ ਜਸਵੰਤ ਸਿੰਘ ਮਿੱਤਰ ਵੱਲੋਂ ਵੀ ਸਰਕਾਰ ’ਤੇ ਵਰਦਿਆਂ ਨਸ਼ੇ ਦੇ ਵਧਦੇ ਪ੍ਰਭਾਵ ਉਹਨਾਂ ਨੂੰ ਨਾ ਰੋਕ ਸਕਣ ’ਚ ਅਸਫਲਤਾ ’ਤੇ ਚਾਨਣਾ ਪਾਇਆ, ਉਨਾਂ ਅੰਬੇਡਕਰ ਸਾਥੀਆਂ ਵੱਲੋਂ ਸ਼ਹਿਰੀ ਖੇਤਰ ਤੇ ਪਿੰਡਾਂ ’ਚ ਜਾ ਕੇ ਇਸ ਦੇ ਖਿਲਾਫ ਪ੍ਰਚਾਰ ਕਰਨ ਲਈ ਵੀ ਕਿਹਾ ਪ੍ਰਿੰਸੀਪਲ ਤਾਰਾ ਸਿੰਘ, ਰਾਜ ਸਿੰਘ ਈਟੀਓ, ਸੁਰਿੰਦਰ ਸਿੰਘ ਮਾਨੂਪੁਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਪੋਸਟਰ ਪਾਣ ਦੀ ਆਲੋਚਨਾ ਕੀਤੀ ਗਈ। ਈਸ਼ਰ ਸਿੰਘ, ਗੁਰਨਾਮ ਸਿੰਘ, ਸੁਪਰਡੈਂਟ ਜਰਨੈਲ ਸਿੰਘ ਮਾਨੂਪੁਰ, ਡੀਓ ਨੇਤਰ ਸਿੰਘ, ਖੁਸ਼ੀ ਰਾਮ ਚੌਹਾਨ, ਹਰਮੇਸ਼ ਜੱਸਲ, ਡੀਐਮ ਹਰਬੰਸ ਸਿੰਘ, ਰੇਸ਼ਮ ਸਿੰਘ ਕਸਟਮ ਅਫਸਰ ਆਦਿ ਨੇ ਵੀ ਆਪਣੇ ਵਿਚਾਰ ਰੱਖੇ ਅੰਤ ’ਚ ਕਰਮਜੀਤ ਸਿੰਘ ਸਿਫਤੀ ਨੇ ਆਏ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਨਸ਼ਾ ਸੌਦਾਗਰਾਂ ਦੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਗਰੀਬ ਵਰਗ ਦੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੀਦਾ ਤੇ ਵੱਧ ਤੋਂ ਵੱਧ ਸਿੱਖਤ ਕਰਨਾ ਚਾਹੀਦਾ ਤਾਂ ਕਿ ਸਮਾਜ ਅੱਗੇ ਵੱਧ ਸਕੇ ਇਸ ਤੋਂ ਇਲਾਵਾ ਭਗਵਾਨ ਰਿਸ਼ੀ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਅੰਬੇਡਕਰ ਮਿਸ਼ਨ ਸੋਸਾਇਟੀ ਪੂਰੀ ਤਰ੍ਹਾਂ ਸਮਰਪਤ ਭਾਵਨਾ ਨਾਲ ਮਨਾਏਗੀ ਤੇ ਇਸ ਤੇ ਸ਼ੋਭਾ ਯਾਤਰਾ ’ਚ ਸ਼ਾਮਿਲ ਹੋਵੇਗੀ।