ਡੀਪੀਐੱਸ ਖੰਨਾ ਦੇ ਵਿਦਿਆਰਥੀਆਂ ਨੇ ਜ਼ੈਪ ਲੁਧਿਆਣਾ ਵਿਖੇ ਬਿਤਾਇਆ ਦਿਨ ਡੀਪੀਐੱਸ ਖੰਨਾ ਦੇ ਵਿਦਿਆਰਥੀਆਂ ਨੇ ਜ਼ੈਪ ਲੁਧਿਆਣਾ ਵਿਖੇ ਬਿਤਾਇਆ ਮਜ਼ੇਦਾਰ ਦਿਨ
Publish Date: Sat, 26 Sep 2026 06:35 PM (IST)
Updated Date: Sun, 27 Sep 2026 04:04 AM (IST)
ਪੀ 03 : ਜ਼ੈਪ ਲੁਧਿਆਣਾ ਵਿਖੇ ਡੀਪੀਐੱਸ ਖੰਨਾ ਦੇ ਵਿਦਿਆਰਥੀ ਤੇ ਸਟਾਫ ਘੁੰਮਣ ਮੌਕੇ। ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ : ਦਿੱਲੀ ਪਬਲਿਕ ਸਕੂਲ ਖੰਨਾ ਦੇ ਪ੍ਰਾਇਮਰੀ ਵਿੰਗ ਦੇ ਬੱਚਿਆਂ ਨੇ ਜ਼ੈਪ ਲੁਧਿਆਣਾ ਵਿਖੇ ਇਕ ਮਨੋਰੰਜਕ ਤੇ ਯਾਦਗਾਰ ਦਿਨ ਬਿਤਾਇਆ। ਬੱਚਿਆਂ ਨੇ ਬੱਸ ’ਚ ਆਪਣੇ ਦੋਸਤਾਂ ਨਾਲ ਨੱਚਣ ਤੇ ਸਨੈਕਸ ਸਾਂਝੇ ਕਰਨ ਦਾ ਖੂਬ ਆਨੰਦ ਮਾਣਿਆ। ਉੱਥੇ ਪਹੁੰਚਣ ’ਤੇ ਤਾਜ਼ਗੀ ਭਰਪੂਰ ਵੈਲਕਮ ਡ੍ਰਿੰਕਸ, ਫ੍ਰਾਈਜ਼ ਤੇ ਸਨੈਕਸ ਨਾਲ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਵੱਖ-ਵੱਖ ਖੇਡਾਂ ਤੇ ਗਤੀਵਿਧੀਆਂ ਦਾ ਭਰਪੂਰ ਆਨੰਦ ਮਾਣਿਆ। ਉਨ੍ਹਾਂ ਨੇ ਸੌਫਟ ਪਲੇ ਏਰੀਆ ’ਚ ਖੂਬ ਮਸਤੀ ਕੀਤੀ ਤੇ ਮੋਟਰਸਾਈਕਲ ਰੇਸ, ਝੂਲਾ, ਹਵਾਈ ਜਹਾਜ਼ ਦੀ ਸਵਾਰੀ, ਨਿਸ਼ਾਨੇਬਾਜ਼ੀ ਤੇ ਕਾਰ ਚਲਾਉਣ ਵਰਗੀਆਂ ਗਤੀਵਿਧੀਆਂ ਵਿੱਚ ਪੂਰੇ ਜੋਸ਼ ਨਾਲ ਹਿੱਸਾ ਲਿਆ। ਟ੍ਰੈਂਪੋਲਿਨ ਪਾਰਕ ਯਾਤਰਾ ਦਾ ਇੱਕ ਹੋਰ ਮੁੱਖ ਆਕਰਸ਼ਣ ਸੀ, ਜਿੱਥੇ ਬੱਚਿਆਂ ਨੇ ਉੱਛਲਣ, ਕੁੱਦਣ ਅਤੇ ਖੇਡਣ ਦਾ ਖੂਬ ਆਨੰਦ ਲਿਆ। ਖੇਡ ਖੇਤਰ ’ਚ ਦੋ ਕਾਰਟੂਨ ਮੈਸਕੌਟ ਦੇਖ ਕੇ ਬੱਚੇ ਬਹੁਤ ਖੁਸ਼ ਤੇ ਹੈਰਾਨ ਹੋਏ। ਸੁਆਦਲੇ ਦੁਪਹਿਰ ਦੇ ਖਾਣੇ ਤੋਂ ਬਾਅਦ ਬੱਚਿਆਂ ਨੇ ਆਪਣੇ ਮਨਪਸੰਦ ਗੀਤਾਂ ’ਤੇ ਖੂਬ ਡਾਂਸ ਕੀਤਾ। ਇਹ ਯਾਤਰਾ ਸਿਰਫ਼ ਮਨੋਰੰਜਨ ਤੱਕ ਸੀਮਿਤ ਨਹੀਂ ਸੀ, ਸਗੋਂ ਇਸ ਦਾ ਉਦੇਸ਼ ਕਲਾਸਰੂਮ ਤੋਂ ਬਾਹਰ ਬੱਚਿਆਂ ਨੂੰ ਸਿੱਖਣ ਦੇ ਬਿਹਤਰੀਨ ਅਨੁਭਵ ਪ੍ਰਦਾਨ ਕਰਨਾ ਵੀ ਸੀ। ਅਜਿਹੀਆਂ ਆਊਟਿੰਗਜ਼ ਬੱਚਿਆਂ ’ਚ ਆਤਮ-ਵਿਸ਼ਵਾਸ, ਸਹਿਯੋਗ, ਤਾਲਮੇਲ ਤੇ ਸਮਾਜਿਕ ਹੁਨਰ ਵਿਕਸਿਤ ਕਰਨਵਿੱਚ ਮਦਦ ਕਰਦੀਆਂ ਹਨ। ਪ੍ਰਿੰਸੀਪਲ ਸੁਸ਼ਮਿਤਾ ਕਾਨੂੰਗੋ ਨੇ ਅਜਿਹੀ ਸਿੱਖਿਆਦਾਇਕ ਦਾ ਆਯੋਜਨ ਕਰਨ ਲਈ ਸਕੂਲ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਅਜਿਹੇ ਹੋਰ ਮੌਕਿਆਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ, ਜਿੱਥੇ ਬੱਚੇ ਕਲਾਸਰੂਮ ਤੋਂ ਬਾਹਰ ਖੁਸ਼ੀ ਭਰੇ ਅਨੁਭਵਾਂ ਰਾਹੀਂ ਸਿੱਖ ਸਕਣ ਅਤੇ ਅੱਗੇ ਵਧ ਸਕਣ। ਜਦੋਂ ਮਾਪੇ ਸਕੂਲ ਤੋਂ ਆਪਣੇ ਬੱਚਿਆਂ ਨੂੰ ਲੈਣ ਪਹੁੰਚੇ, ਤਾਂ ਉਹ ਵੀ ਬੱਚਿਆਂ ਦੀਆਂ ਅੱਖਾਂ ’ਚ ਸੰਤੁਸ਼ਟੀ ਤੇ ਉਤਸ਼ਾਹ ਸਾਫ਼ ਦੇਖ ਸਕਦੇ ਸਨ।