- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਜਨਾ ਨੌਜਵਾਨ ਭਾਜਪਾ ’ਚ ਸ਼ਾਮਲ

ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ
ਮੁੱਲਾਪੁਰ ਦਾਖਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਤੇ ਭਾਜਪਾ ਆਗੂ ਮੰਗਤ ਕੁਮਾਰ ਭਗਤ ਦੀ ਪ੍ਰੇਰਣਾ ਸਦਕਾ ਦਰਜਨ ਨੌਜਵਾਨ ਭਾਜਪਾ ’ਚ ਸ਼ਾਮਲ ਹੋਏ। ਇਸ ਸਮੇਂ ਸੰਜੀਵ ਢੰਡ, ਕਾਂਤਾ ਦੇਵੀ, ਅੰਬੂਰਾਮ ਮਛਾਲ, ਬਿੱਟੂ ਚੌਧਰੀ, ਹਰਵਿੰਦਰ ਸਿੰਘ ਅਤੇ ਡਾ. ਕਰਮ ਸਿੰਘ ਦੀ ਹਾਜ਼ਰੀ ਵਿੱਚ ਹਲਕਾ ਦਾਖਾ ਦੇ ਵੱਖ-ਵੱਖ ਪਿੰਡਾਂ ਦੇ ਦਰਜਨਾਂ ਨੌਜਵਾਨ, ਜਿਸ ਵਿਚ ਜਸ਼ਨਪ੍ਰੀਤ ਸਿੰਘ ਚੱਕ ਕਲਾਂ, ਸੁਖਬੀਰ ਸਿੰਘ ਤੂਰ, ਤਰਮਨਦੀਪ ਸਿੰਘ, ਜਸਕੀਰਤ ਸਿੰਘ, ਹਰਮਨਜੋਤ ਸਿੰਘ ਪ੍ਰਿੰਸ, ਹਰਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਬਲਜੀਤ ਸਿੰਘ ਅਮਨ, ਜੈ ਇੰਦਰ, ਕਿ੍ਰਸ਼, ਗੌਰਵ, ਆਯੂਸ਼, ਕਰਨ ਦੇਵ, ਅਰੁਣ, ਦੀਪਕ, ਹਰਮਨ, ਮਨੀ, ਦਿਲਪ੍ਰੀਤ, ਨੋਨੂ ਸਿੰਘ, ਨਿਤਿਸ਼ ਕੁਮਾਰ ਅਤੇ ਅਜੇ ਸਿੰਘ ਸ਼ਾਮਲ ਹੋਏ। ਇਸ ਮੌਕੇ ਆਗੂਆਂ ਭਰਤ ਕੁਮਾਰ, ਸੰਜੀਵ ਢੰਡ ਅਤੇ ਅੰਬੂ ਰਾਮ ਮਛਾਲ ਨੇ ਪਾਰਟੀ ਵਿੱਚ ਸ਼ਾਮਲ ਹੋਏ ਨੌਜਵਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉੱਕਤ ਨੌਜਵਾਨਾਂ ਦਾ ਭਾਰਤੀ ਜਨਤਾ ਪਾਰਟੀ ਨਾਲ ਜੁੜਨਾ ਭਾਜਪਾ ਦੀ ਮਜ਼ਬੂਤੀ ਲਈ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਸਹਿਯੋਗ ਨਾਲ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਹੋਰ ਵੱਡੇ ਪੱਧਰ ’ਤੇ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਅਤੇ ਸ਼ਾਮਲ ਹੋਏ ਨੌਜਵਾਨਾਂ ਨੂੰ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ।