ਘਰੇਲੂ ਕਲੇਸ਼ ਨੇ ਲਈ ਮਾਂ ਤੇ ਗਰਭ ’ਚ ਪਲ ਰਹੇ ਤਿੰਨ ਮਹੀਨੇ ਦੇ ਬੱਚੇ ਦੀ ਜਾਨ, ਪਤੀ ਨੇ ਦਿੱਤੀ ਦਰਦਨਾਕ ਮੌਤ
ਥਾਣਾ ਸੁਧਾਰ ਦੀ ਪੁਲਿਸ ਨੇ ਇਸ ਮਾਮਲੇ ’ਚ ਮੁਕਦਮਾ ਦਰਜ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ 25 ਸਾਲਾ ਹਰਪ੍ਰੀਤ ਕੌਰ ਦਾ ਕੁਝ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਘਰੇਲੂ ਕਲੇਸ਼ ਦੇ ਚਲਦਿਆਂ ਉਹ ਪੇਕੇ ਚਲੀ ਗਈ ਸੀ।
Publish Date: Tue, 08 Sep 2026 10:56 AM (IST)
Updated Date: Tue, 08 Sep 2026 11:08 AM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਉਂ। ਜਗਰਾਉਂ ਸੁਧਾਰ ਦੇ ਪਿੰਡ ਬੁਰਜ ਲਿੱਟਾਂ ਵਿਖੇ ਘਰੇਲੂ ਕਲੇਸ਼ ਦੇ ਚਲਦਿਆਂ ਪਤੀ ਨੇ ਆਪਣੀ ਪਤਨੀ ਨੂੰ ਗਲਾ ਘੁੱਟ ਕੇ ਮਾਰ ਦਿੱਤਾ। ਜਿਸ ਦੇ ਚਲਦਿਆਂ ਉਸ ਦੇ ਗਰਭ ’ਚ ਪਲ ਰਹੇ ਤਿੰਨ ਮਹੀਨੇ ਦੇ ਬੱਚੇ ਦੀ ਵੀ ਮੌਤ ਹੋ ਗਈ।
ਥਾਣਾ ਸੁਧਾਰ ਦੀ ਪੁਲਿਸ ਨੇ ਇਸ ਮਾਮਲੇ ’ਚ ਮੁਕਦਮਾ ਦਰਜ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ 25 ਸਾਲਾ ਹਰਪ੍ਰੀਤ ਕੌਰ ਦਾ ਕੁਝ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਘਰੇਲੂ ਕਲੇਸ਼ ਦੇ ਚਲਦਿਆਂ ਉਹ ਪੇਕੇ ਚਲੀ ਗਈ ਸੀ।
ਦੋ ਦਿਨ ਪਹਿਲਾਂ ਹੀ ਉਸਦਾ ਪਤੀ ਉਸ ਨੂੰ ਵਾਪਸ ਪਿੰਡ ਬੁਰਜ ਲਿੱਟਾਂ ਲੈ ਕੇ ਆਇਆ ਸੀ। ਬੀਤੀ ਰਾਤ ਫਿਰ ਝਗੜਾ ਹੋਇਆ ਅਤੇ ਉਸਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ।