- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਵਿਆ ਕੱਕੜ ਅਤੇ ਪਾਇਲ ਜੈਨ ਕਰਵਾ ਚੌਥ ਕੁਈਨ ਬਣੀਆਂ

ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਸਥਾਨਕ ਸ਼ਹਿਰ ਅੰਦਰ ਕਰਵਾ ਚੌਥ ਦੇ ਤਿਉਹਾਰ ਮੌਕੇ “ਏ ਸ਼ੇਲੀਵਰੇਸ਼ਨ ਆਫ ਲਵ’ ਦੇ ਬੈਨਰ ਹੇਠ ਜੋਤੀ ਵਰਮਾ ਅਤੇ ਕਿਰਨ ਜੈਨ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਸੁਹਾਗਣਾ ਨੇ ਹਿੱਸਾ ਲਿਆ। ਇਸ ਮੌਕੇ ਤੰਬੌਲਾ, ਮਹਿੰਦੀ ਅਤੇ ਵਧੀਆ ਸਿੰਗਾਰ ਆਦਿ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੌਰਾਨ ਜੱਜ ਦੀ ਭੂਮੀਕਾ ਤਰੁਣਜੀਤ ਕੌਰ, ਸਿਮਰਨਜੀਤ ਕੌਰ ਅਤੇ ਰਜਨੀ ਕਾਲੜਾ ਨੇ ਨਿਭਾਈ। ਜਿਹਨਾ ਨੇ ਦਰਜਨਾ ਸੁਹਾਗਣਾ ਵਿੱਚੋਂ ਚੋਣ ਕਰਦਿਆਂ ਦਿਵਿਆ ਕੱਕੜ ਅਤੇ ਪਾਇਲ ਜੈਨ ਕਰਵਾ ਚੌਥ ਦੀਆਂ ਕੁਈਨ ਐਲਾਨਦਿਆਂ ਜੇਤੂ ਤਾਜ ਪਹਿਨਾਏ । ਮੁੱਖ ਪ੍ਰਬੰਧਕ ਜੋਤੀ ਵਰਮਾ ਅਤੇ ਕਿਰਨ ਜੈਨ ਨੇ ਦੱਸਿਆ ਕਿ ਇਹ ਸਮਾਗਮ ਮੁੱਲਾਂਪੁਰ ਸ਼ਹਿਰ ਅੰਦਰ ਪਹਿਲੀ ਵਾਰ ਹੋਇਆ ਹੈ। ਜਿਸ ਵਿੱਚ ਮਹਿਲਾਵਾਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਉਨ੍ਹਾਂ ਇਹ ਸਮਾਗਮ ਹਰ ਸਾਲ ਕਰਵਾ ਚੌਥ ਮੌਕੇ ਕਰਵਾਉਣ ਦਾ ਵਾਅਦਾ ਵੀ ਕੀਤਾ । ਵੱਖ ਵੱਖ ਮੁਕਾਬਲਿਆ ਵਿੱਚ ਅੱਠ ਜੇਤੂ ਮਹਿਲਾਵਾਂ ਨੂੰ ਤੋਹਫੇ ਵੀ ਦਿੱਤੇ ਗਏ ਗਏ। ਦਿਲਜੀਤ ਕੌਰ ਨੂੰ ਆਊਟ ਫਿਟ ਆਫ ਦਾ ਡੇ, ਪਾਇਲ ਜੈਨ ਸਪਾਰਕਿੰਗ ਅੱਖਾਂ ਵਾਲੀ, ਦਿਵਿਆ ਕੱਕੜ ਪਹਿਲਾ ਕਰਵਾ ਟਾਈਟਲ, ਸਿਮਰਨ ਅਰੋੜਾ ਮਿਸ ਚਾਰਮਿੰਗ ਦਾ ਟਾਈਟਲ, ਈਸ਼ਾ ਗੁੰਬਰ, ਡਾਂਸਿੰਗ ਦੀਵਾ, ਮੁਸਕਾਨ ਚਾਂਦ ਸੀ, ਹਿਨਾ ਕੌਂਸਲ, ਭਾਵੀਕਾ ਜੈਨ ਫੈਸਨ ਇੰਸਟਾ ਅਤੇ ਹਾਰਟ ਸਟੈਲਰ ਦਾ ਟਾਈਟਲ ਸਵੀਟੀ ਮੋਗੀਂਆ ਨੂੰ ਦਿੱਤਾ ਗਿਆ। ਇਸ ਮੌਕੇ ਕੱਢੇ ਗਏ ਲੱਕੀ ਡਰਾਅ ਵਿੱਚੋਂ ਦਰਸ਼ਨਾ ਦੇਵੀ ਜੇਤੂ ਰਹੀ। ਮੰਚ ਸੰਚਾਲਨ ਕਾਵਿਆ ਜੈਨ ਅਤੇ ਅੰਬਿਕਾ ਵਰਮਾ ਵੱਲੋਂ ਬਾਖੂਬੀ ਨਿਭਾਇਆ । ਇਸ ਮੌਕੇ ਬਬੀਤਾ ਜੈਨ, ਸੁਮਨ ਜੋਸ਼ੀ, ਪੂਜਾ ਅਰੋੜਾ, ਅੰਜਲੀ ਗੁਪਤਾ, ਅਕਾਂਸ਼ੀ ਗੁਪਤਾ, ਸਰੂਤੀ ਕਾਲੜਾ ,ਪਿੰਕੀ ਕਾਲੜਾ, ਪ੍ਰੀਤੀ ਮੁੱਲਾਪਰ, ਮੋਨਿਕਾ ਗਰਗ, ਸੋਨੀਆ ਅਮਨ, ਪੂਜਾ ਮੁੱਲਾਂਪੁਰ ,ਵਨੀਤਾ, ਰੀਚਾ ਅਰੋੜਾ, ਰੀਤੂ ਅਰੋੜਾ, ਡਾ. ਨੀਰੂ ਕੱਕੜ, ਪਾਈਲ ਅਰੋੜਾ, ਹਿਤੀਕਾ ਗਰਗ, ਨੀਰੂ ਪਹੁੰਜਾ, ਬਾਲਾ ਅਗਰਵਾਲ, ਆਰਤੀ ਅਗਰਵਾਲ, ਹਰਪ੍ਰੀਤ ਕੌਰ, ਨੀਤੀਕਾ, ਪ੍ਰਭਜੋਤ ਕੌਰ ਸੇਖੋ, ਹਿਨਾ, ਸ਼ੈਲੀ, ਸੰਜੀਵ ਵਰਮਾ ਅਤੇ ਸੁਸ਼ੀਲ ਜੈਨ ਆਦਿ ਹਾਜ਼ਰ ਸਨ।