
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਰਕਲ ਟਿੱਬਾ ਰੋਡ ਵਿਖੇ ਅਕਾਲੀ ਦਲ ਦੀ ਵਰਕਰ ਮਿਲਣੀ ਵਿੱਚ ਰਾਜਸੀ ਹਲਾਤਾਂ ਬਾਰੇ ਚਰਚਾ

-ਅਕਾਲੀ ਦਲ ਦੀ ਵਰਕਰ ਮਿਲਣੀ ’ਚ ਰਾਜਸੀ ਹਾਲਾਤ ਬਾਰੇ ਚਰਚਾ
ਫ਼ੋਟੋ ਨੰਬਰ-4
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੇ ਸਰਕਲ ਟਿੱਬਾ ਰੋਡ ਗਊਸ਼ਾਲਾ ਵਿਖੇ ਵਰਕਰ ਵੀਚਾਰ ਮਿਲਣੀ ਕੀਤੀ ਗਈ, ਜਿਸ ਵਿੱਚ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ, ਸਾਬਕਾ ਵਿਧਾਇਕ ਤੇ ਲੋਕ ਸਭਾ ਹਲਕਾ ਲੁਧਿਆਣਾ ਦੇ ਇੰਚਾਰਜ ਰਣਜੀਤ ਸਿੰਘ ਢਿੱਲੋਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਮੀਟਿੰਗ ਦੌਰਾਨ ਮੌਜੂਦਾ ਰਾਜਸੀ ਹਲਾਤਾਂ ਬਾਰੇ ਵਿਚਾਰ ਚਰਚਾ ਕੀਤੀ।
ਵਰਕਰ ਮਿਲਣੀ ਨੂੰ ਸੰਬੋਧਨ ਕਰਦਿਆ ਹੋਇਆ ਢਿੱਲੋਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਝੂਠ ਦੇ ਬੀਜ ਨਾਲ ਉੱਗਿਆ ਝੂਠਾ ਰੁੱਖ ਦੱਸਿਆ, ਜਿਸ ਰੁੱਖ ਦੀ ਛਾਂ ਨਹੀ ਹੋ ਸਕਦੀ ਉਸ ਦੇ ਫਲ ਕੋੜੇ ਅਤੇ ਫੁੱਲ ਬਦਬੂਦਾਰ ਹਨ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਉਹ ਹੋਈ ਕਿ ਦੁਕਾਨ ਦਾ ਸਾਈਨ ਬੋਰਡ ਦੇਖਿਆ ਉੱਪਰ ਲਿਖਿਆ ਸੀ ਸੁਨਿਆਰ ਦੀ ਦੁਕਾਨ ਹੈ, ਇਸ ਭੁਲੇਖੇ ਨਾਲ ਲੋਕ ਇਸ ਦੁਕਾਨ ਵਿਚ ਵੜ ਗਏ ਅੰਦਰ ਜਗਾਲਿਆ ਹੋਇਆ ਲੋਹਾ ਕਬਾੜ ਭਰਿਆ ਪਿਆ ਹੈ। ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਬਰਬਾਦ ਕਰ ਦਿੱਤਾ, ਹੁਣ ਪੰਜਾਬੀ ਨਾ ਪੰਜਾਬ ਨੂੰ ਛੱਡਣ ਜੋਗੇ ਨਾ ਰਹਿਣ ਜੋਗੇ ਹਨ।
ਉਨ੍ਹਾਂ ਨੇ ਵਰਕਰਾਂ ਤੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜੋ ਸਰਕਾਰ ਹੱਡਾ-ਰੋੜੀ ਦਾ ਕਾਰਖਾਨਾ ਲਾਉਣਾ ਚਾਹੁੰਦੀ ਹੈ, ਉਸ ਨੂੰ ਕਿਸੇ ਵੀ ਸੂਰਤ ਵਿੱਚ ਨਹੀ ਲੱਗਣ ਦਿੱਤਾ ਜਾਵੇਗਾ। ਲੋਕ ਡਰ ਦੇ ਕਾਰਨ ਸਹਿਮ ਵਿਚ ਜੀਵਨ ਜੀਅ ਰਹੇ ਹਨ। ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਵਰਕਰਾ ਨੂੰ ਸੰਬੋਧਨ ਕਰਦਿਆ ਪ੍ਰਕਾਸ਼ ਸਿੰਘ ਬਾਦਲ ਸਰਕਾਰ ਸਮੇ ਅਮਨ ਸ਼ਾਤੀ, ਵਿਕਾਸ ਤੇ ਤਰੱਕੀ ਦੀ ਗੱਲ ਕੀਤੀ। ਮੀਟਿੰਗ ਨੂੰ ਤੇਜਾ ਸਿੰਘ ਖਾਲਸਾ, ਰਛਪਾਲ ਸਿੰਘ ਫੌਜੀ, ਡਾ. ਅਸ਼ਵਨੀ ਪਾਸੀ, ਕਮਲਜੀਤ ਸਿੰਘ ਨਿੱਕੂ ਗਰੇਵਾਲ ਨੇ ਵੀ ਸਬੋਧਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਗਰੇਵਾਲ, ਰਾਜਪਾਲ ਸਿੰਘ ਗਰੇਵਾਲ, ਗੁਰਜੀਤ ਸਿੰਘ, ਸਿਮਰਜੀਤ ਸਿੰਘ ਸਮਰਾ, ਸੁਖਵਿੰਦਰ ਸਿੰਘ ਢਿੱਲੋਂ, ਬਲਵੀਰ ਸਿੰਘ, ਇਰਸ਼ਾਦ ਮੋਹੰਮਦ, ਪਰਮਜੀਤ ਸਿੰਘ ਪੰਮਾ, ਜਸਪਾਲ ਸਿੰਘ ਸੋਢੀ, ਜਗਤਾਰ ਸਿੰਘ, ਰਾਮ ਸੁਰਤੀ, ਨਵਾਬ ਮਲਿਕ, ਡਾ. ਮੰਗਲ ਸਿੰਘ, ਜਤਿੰਦਰ ਸਿੰਘ, ਸਚਦਾਨੰਦ ਮਿੰਟੂ, ਮਨਪ੍ਰੀਤ ਸਿੰਘ ਗਰੇਵਾਲ, ਸ਼ੇਰ ਸਿੰਘ ਛੀਨਾ, ਨਰਿੰਦਰ ਸਿੰਘ ਲਾਲੀ, ਲਖਵੀਰ ਸਿੰਘ, ਜਰਨੈਲ ਸਿੰਘ, ਜੁਝਾਰ ਸਿੰਘ ਨੰਬਰਦਾਰ ਤੇ ਸੈਂਕੜੇ ਵਰਕਰ ਸ਼ਾਮਲ ਸਨ।