ਸ਼ਿਵਰਾਤਰੀ ’ਤੇ ਸ਼ਿਵ ਮਹਿਮਾ ਦੀ ਗੂੰਜ ਚ ਝੂਮੇ ਸ਼ਰਧਾਲੂ
ਜਗਰਾਓਂ ’ਚ ਸ਼ਿਵਰਾਤਰੀ ’ਤੇ ਸ਼ਿਵ ਮਹਿਮਾ ਦੀ ਗੂੰਜ ਵਿਚ ਝੂਮੇ ਸ਼ਰਧਾਲੂ
Publish Date: Sun, 15 Feb 2026 06:36 PM (IST)
Updated Date: Mon, 16 Feb 2026 04:09 AM (IST)

-ਤੜਕੇ ਹੀ ਮੱਥਾ ਟੇਕਣ ਲਈ ਪੁੱਜੇ ਸ਼ਰਧਾਲੂਆਂ ਦੀਆਂ ਲੱਗੀਆਂ ਲੰਮੀਆਂ ਲਾਈਨਾਂ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਵਿਖੇ ਸ਼ਿਵਰਾਤਰੀ ’ਤੇ ਸ਼ਿਵ ਮਹਿਮਾ ਦੀ ਗੂੰਜ ਵਿਚ ਸ਼ਰਧਾਲੂ ਦੇਰ ਰਾਤ ਤਕ ਝੂਮੇ। ਇਸੇ ਦੌਰਾਨ ਹਰਿਦੁਆਰ ਤੋਂ ਗੰਗਾ ਜੀ ਦਾ ਪਵਿੱਤਰ ਜਲ ਲੈ ਕੇ ਪੁੱਜੇ ਕਾਂਵੜੀਆ ਦਾ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਨ੍ਹਾਂ ਕਾਂਵੜੀਆ ਨੇ ਜੈਕਾਰਿਆਂ ਦੀ ਗੂੰਜ ਵਿਚ ਸ਼ਹਿਰ ਦੇ ਮੰਦਰਾਂ ਵਿਚ ਸ਼ਿਵÇਲੰਗ ‘ਤੇ ਗੰਗਾ ਜਲ ਚੜਾਇਆ। ਜਗਰਾਓਂ ਦੇ ਲਗਭਗ ਸਾਰੇ ਮੰਦਰਾਂ ਵਿਚ ਸ਼ਿਵਰਾਤਰੀ ’ਤੇ ਧਾਰਮਿਕ ਸਮਾਗਮ ਕਰਵਾਏ ਗਏ। ਸ਼ਹਿਰ ਦੀਆਂ ਸੜਕਾਂ ’ਤੇ ਦੁਕਾਨਦਾਰਾਂ ਅਤੇ ਜੱਥੇਬੰਦੀਆਂ ਵੱਲੋਂ ਭੰਡਾਰੇ ਲਗਾਏ ਗਏ। ਜਗਰਾਓਂ ਦੇ ਸ਼ਿਵਾਲਾ ਸੀਤਾ ਰਾਮ, ਗੀਤਾ ਭਵਨ, ਡੇਰਾ ਬਾਬਾ ਮੰਗਲ ਗਿਰੀ, ਪ੍ਰਾਚੀਨ ਭੱਦਰਕਾਲੀ ਮੰਦਰ, ਪ੍ਰਾਚੀਨ ਸ਼ਿਵ ਮੰਦਰ ਅੱਡਾ ਰਾਏਕੋਟ, ਪ੍ਰਾਚੀਨ ਹਨੂੰਮਾਨ ਮੰਦਰ ਘਾਹ ਮੰਡੀ, ਪ੍ਰਾਚੀਨ ਸ਼ਿਵ ਮੰਦਰ ਪੁਰਾਣੀ ਦਾਣਾ ਮੰਡੀ ਸਮੇਤ ਸ਼ਹਿਰ ਦੇ ਮੰਦਰਾਂ ਵਿਚ ਐਤਵਾਰ ਸਵੇਰੇ ਤੋਂ ਹੀ ਮੱਥਾ ਟੇਕਣ ਲਈ ਸ਼ਰਧਾਲੂਆਂ ਦੀਆਂ ਲੰਮੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਸ਼ਿਵ ਮਹਿਮਾ ਦਾ ਗੁਣਗਾਨ ਕਰਦੇ ਸ਼ਰਧਾਲੂਆਂ ਨੇ ਸ਼ਿਵÇਲੰਗ ’ਤੇ ਜਲ ਚੜਾਉਂਦਿਆਂ ਵਿਧੀਵਧ ਪੂਜਾ ਅਰਚਨਾ ਕੀਤੀ। ਇਸ ਤੋਂ ਇਲਾਵਾ ਮੰਦਰਾਂ ਅਤੇ ਸ਼ਹਿਰ ਭਰ ਵਿਚ ਥਾਂ ਥਾਂ ’ਤੇ ਸ਼ਿਵ ਮਹਿਮਾ ਦਾ ਗੁਣਗਾਨ ਕਰਦੇ ਸ਼ਰਧਾਲੂਆਂ ਵੱਲੋਂ ਭੰਡਾਰੇ ਲਗਾਏ ਗਏ। ਜਿਨ੍ਹਾਂ ’ਤੇ ਦੇਰ ਸ਼ਾਮ ਤਕ ਸ਼ਰਧਾਲੂ ਪ੍ਰਸ਼ਾਦ ਲੈਂਦੇ ਸ਼ਿਵ ਦਾ ਗੁਣਗਾਨ ਕਰ ਰਹੇ ਸਨ।