ਰਾਮ ਲਾਲ ਹਕੂਮਤ ਰਾਏ ਦੇ ਵਿਹੜੇ ਚਿੰਤਪੁਰਨੀ ਜੋਤ ਦੇ ਦਰਸ਼ਨਾਂ ਨੂੰ ਉਮੜੇ ਸ਼ਰਧਾਲੂ ਰਾਮ ਲਾਲ ਹਕੂਮਤ ਰਾਏ ਦੇ ਵਿਹੜੇ ਚਿੰਤਪੁਰਨੀ ਜੋਤ ਦੇ ਦਰਸ਼ਨਾਂ ਨੂੰ ਉਮੜੇ ਸ਼ਰਧਾਲੂ
Publish Date: Sat, 26 Sep 2026 07:49 PM (IST)
Updated Date: Sun, 27 Sep 2026 04:07 AM (IST)
-09 ਜਗਰਾਓਂ ਦੇ ਰਾਮ ਲਾਲ ਹਕੂਮਤ ਰਾਏ ਦੇ ਵਿਹੜੇ ਮਾਤਾ ਚਿੰਤਪੁਰਨੀ ਦਰਬਾਰ ਤੋਂ ਪੁੱਜੀ ਪਵਿੱਤਰ ਜੋਤ ਦੇ ਦਰਸ਼ਨਾਂ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਅਰਵਿੰਦ ਕਥੂਰੀਆ, ਅਭੈ ਕਥੂਰੀਆ, ਰੋਕੀ ਗੋਇਲ, ਰਾਜਿੰਦਰ ਜੈਨ ਕਾਕਾ ਅਤੇ ਹੋਰ। - ਜੋਤ ਦੇ ਸਵਾਗਤ ’ਚ ਹੋਈ ਫੁੱਲਾਂ ਦੀ ਵਰਖਾ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਦੇ ਪ੍ਰਸਿੱਧ ਰਾਮ ਲਾਲ ਹਕੂਮਤ ਰਾਏ ਦੇ ਵਿਹੜੇ ਅੱਜ ਮਾਤਾ ਚਿੰਤਪੁਰਨੀ ਦਰਬਾਰ ਤੋਂ ਪਵਿੱਤਰ ਜੋਤ ਪੁੱਜੀ, ਜਿਸ ਦੇ ਦਰਸ਼ਨ-ਏ-ਦੀਦਾਰ ਨੂੰ ਸ਼ਰਧਾਲੂਆਂ ਦਾ ਸਮੁੰਦਰ ਉਮੜਿਆ। ਇਸ ਪਵਿੱਤਰ ਜੋਤ ਦੇ ਸਵਾਗਤ ’ਚ ਬੈਂਡ ਵਾਜਿਆਂ ਦੀਆਂ ਧੁੰਨਾਂ ’ਤੇ ਫੁੱਲਾਂ ਦੀ ਵਰਖਾ ਨੇ ਰੰਗ ਬੰਨਿ੍ਹਆ। ਸ਼੍ਰੀ ਕ੍ਰਿਸ਼ਨਾ ਕਲੱਬ ਜਗਰਾਓਂ ਵੱਲੋਂ 26 ਸਤੰਬਰ ਨੂੰ ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਕਰਵਾਏ ਗਏ ਜਾਗਰਣ ’ਚ ਪਵਿੱਤਰ ਜੋਤ ਮਾਤਾ ਚਿੰਤਪੁਰਨੀ ਦਰਬਾਰ ਤੋਂ ਲਿਆਂਦੀ ਗਈ। ਸ਼ਨਿਚਰਵਾਰ ਸ਼ਾਮ ਨੂੰ ਸ਼੍ਰੀ ਕ੍ਰਿਸ਼ਨਾ ਕਲੱਬ ਦੇ ਰੋਹਿਤ ਗੋਇਲ ਦੇ ਨਿਵਾਸ ਅਸਥਾਨ ਤੋਂ ਪਵਿੱਤਰ ਜੋਤ ਸ਼ੋਭਾ ਯਾਤਰਾ ਦੇ ਰੂਪ ’ਚ ਜਗਰਾਓਂ ਦੇ ਰਾਮ ਲਾਲ ਹਕੂਮਤ ਰਾਏ ਦੇ ਵਿਹੜੇ ਪੁੱਜੀ। ਜਿੱਥੇ ਅਰਵਿੰਦ ਕਥੂਰੀਆ, ਅਭੈ ਕਥੂਰੀਆ ਤੇ ਪਰਿਵਾਰ ਨੇ ਸਵਾਗਤ ਕਰਦਿਆਂ ਪੂਜਾ ਅਰਚਨਾ ਕੀਤੀ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਰਾਜਿੰਦਰ ਜੈਨ ਕਾਕਾ, ਸੁਨੀਲ ਗੁਪਤਾ ਟੀਟੂ, ਕੈਪਟਨ ਨਰੇਸ਼ ਵਰਮਾ, ਅਵਿਨਾਸ਼ ਮਿੱਤਲ, ਰੋਹਿਤ ਗੋਇਲ, ਸੁਨੀਲ ਸਿੰਗਲਾ, ਰਮਨ ਬਜਾਜ, ਗੌਰਵ ਜੈਤਕ, ਪੰਕਜ ਸਿੰਗਲਾ, ਰਾਜੂ ਨਰੂਲਾ, ਮੁਨੀਸ਼ ਸਿੰਗਲਾ, ਪੰਕਜ ਗਰਗ, ਅਜੇ ਗੋਇਲ, ਸ਼ਾਨ ਅਰੋੜਾ, ਪੁਨੀਤ ਸਿੰਗਲਾ, ਰਜਤ ਅਰੋੜਾ, ਦਰਸ਼ਨ ਜਨੇਜਾ, ਰਾਕੇਸ਼ ਗੋਇਲ, ਸੰਜੂ ਗੋਇਲ, ਪ੍ਰਿੰਸ ਸ਼ਰਮਾ, ਨਿਸ਼ਾਤ ਕਪੂਰ, ਅਰਜਨ ਸ਼ਰਮਾ, ਸੰਜੂ ਚੌਧਰੀ, ਅਮਿਤ ਖੰਨਾ, ਪਿਊਸ਼ ਗਰਗ, ਅਮਨ ਜੈਸੂਰੀਆ, ਕ੍ਰਿਸ਼ਨ ਗੋਇਲ, ਮੋਹਿਤ ਜੈਨ, ਅੰਕੁਸ਼ ਬਾਂਸਲ, ਵਿਨੇ ਗੁਪਤਾ, ਨਿੱਕੀ ਜੈਨ, ਪ੍ਰੇਮ ਗਲੋਟ, ਸਚਿਨ ਜਗੋਤਾ, ਨਨੂੰ ਅਗਰਵਾਲ, ਓਮੇਸ਼ ਛਾਬੜਾ, ਵਿਕਾਸ ਸਿੰਗਲਾ, ਨਿਤੇਸ਼ ਪਟਿਆਲ, ਅੰਕੁਸ਼ ਸ਼ਰਮਾ, ਪ੍ਰਦੀਪ ਬਾਂਸਲ, ਪ੍ਰੇਮ ਕੁਮਾਰ, ਮਨੀਸ਼ ਰਿਕੂ, ਨੋਨੀ ਅਤੇ ਨਿਖਿਲ ਆਦਿ ਹਾਜ਼ਰ ਸਨ। ਇਸ ਉਪਰੰਤ ਪਵਿੱਤਰ ਜੋਤ ਰਾਮ ਲਾਲ ਹਕੂਮਤ ਰਾਏ ਦੇ ਵਿਹੜੇ ਤੋਂ ਸਥਾਨਕ ਪੁਰਾਣੀ ਦਾਣਾ ਮੰਡੀ ਜਾਗਰਣ ਸਥੱਲ ’ਤੇ ਪੁੱਜੀ। ਰਸਤੇ ’ਚ ਮਾਤਾ ਦੇ ਜੈਕਾਰੇ ਲਗਾਉਂਦੇ ਭਗਤ ਧਾਰਮਿਕ ਧੁੰਨਾਂ ’ਤੇ ਨੱਚ ਰਹੇ ਸਨ। ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਪਵਿੱਤਰ ਜੋਤ ਦੀ ਪੂਜਾ ਪੁਨੀਤ ਸਿੰਗਲਾ ਦੇ ਪਰਿਵਾਰ ਵੱਲੋਂ ਕਰਵਾਈ ਗਈ।