- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਖਾਟੂ ਸ਼ਾਮ ਮੰਦਰ ਕੁਹਾੜਾ ਵਿਖੇ ਸ਼ਰਧਾਲੂ ਅਤੇ ਭਜਨ ਮੰਡਲੀ

ਜ਼ਰੂਰੀ ਖ਼ਬਰ)
47
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਸ੍ਰੀ ਖਾਟੂ ਸ਼ਿਆਮ ਸਾਲਾਸਰ ਮੰਦਰ ਕੁਹਾੜਾ ਵਿੱਚ ਹਰੀਨਾਮ ਸੰਕੀਰਤਨ ਦਾ ਆਯੋਜਨ ਟਰੱਸਟੀ ਪ੍ਰਦੀਪ ਮਿੱਤਲ, ਸੰਦੀਪ ਅਗਰਵਾਲ, ਐੱਲਆਰ ਮਿੱਤਲ, ਅਨਿਲ ਮਿੱਤਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ।ਸੰਕੀਰਤਨ ਵਿੱਚ ਬਾਬਾ ਸ਼ਿਆਮ ਦਾ ਗੁਣਗਾਨ ਸੰਦੀਪ ਸ਼ਰਮਾ ਮਾਲੇਰਕੋਟਲਾ ਦੁਆਰਾ ਕੀਤਾ ਗਿਆ। ਸੰਕੀਰਤਨ ਤੋਂ ਪਹਿਲਾਂ ਆਚਾਰੀਆ ਦੀਪਕ ਪਾਂਡੇ, ਪੰਡਿਤ ਤਾਰਾਨਾਥ ਅਤੇ ਪੰਡਿਤ ਕਰਨ ਸ਼ਾਸਤਰੀ ਨੇ ਮੰਤਰਾਂ ਦਾ ਜਾਪ ਕਰਕੇ ਬਾਬਾ ਸ਼ਿਆਮ ਦੀ ਪੂਜਾ ਕੀਤੀ। ਸੰਕੀਰਤਨ ਵਿੱਚ ਦੇਵ ਉਪਾਧਆਯ ਅਤੇ ਵਿਸ਼ਣੂ ਪੰਡਿਤ ਪਰਿਵਾਰ ਨੇ ਬਾਬਾ ਨੂੰ ਦੇਸੀ ਅਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸ਼ਿੰਗਾਰ ਕੀਤਾ ਗਿਆ। ਜੋ ਕਿ ਖਿੱਚ ਦਾ ਕੇਂਦਰ ਰਿਹਾ। ਸੰਕੀਰਤਨ ਵਿੱਚ ਸੰਦੀਪ ਸ਼ਰਮਾ ਨੇ ਜੀ ਲੇਂਗੇ ਸਰਕਾਰ ਤੇਰੀ ਸਰਕਾਰ ਮੇਂ, ਕਰਦੇ ਹੋ ਤੁਮ ਕਨ੍ਹਈਆ, ਸ਼ਿਆਮ ਘਨੀ ਕਾ ਜੈਕਾਰਾ ਸਮੇਤ ਕਈ ਪੇਸ਼ਕਾਰੀਆਂ ਦਿੱਤੀਆਂ। ਇਸ ਮੌਕੇ ਸੰਦੀਪ ਸ਼ਰਮਾ ਨੇ ਕਿਹਾ ਕਿ ਬਰਬਾਰਿਕ ਨੇ ਆਪਣੇ ਮਾਤਾ-ਪਿਤਾ ਦੀ ਸੇਵਾ ਕੀਤੀ ਅਤੇ ਸ਼੍ਰੀ ਕ੍ਰਿਸ਼ਨ ਦੇ ਹੁਕਮ ਅਨੁਸਾਰ ਤਪੱਸਿਆ ਕੀਤੀ ਅਤੇ ਤਿੰਨ ਤੀਰ ਪ੍ਰਾਪਤ ਕੀਤੇ ਅਤੇ ਉਹ ਤੀਨ ਬਾਨਧਾਰੀ ਅਖਵਾਏ। ਇਨ੍ਹਾਂ ਤਿੰਨਾਂ ਤੀਰਾਂ ਨਾਲ, ਉਹ ਹਾਰਨ ਵਾਲੇ ਨੂੰ ਵੀ ਜਿਤਾਉਣ ਦੀ ਸਮਰੱਥਾ ਰੱਖਦੇ ਹੈ। ਇਹ ਸਭ ਉਸਦੇ ਮਾਤਾ-ਪਿਤਾ ਪ੍ਰਤੀ ਉਸਦੀ ਸ਼ਰਧਾ ਅਤੇ ਭਗਵਾਨ ਕ੍ਰਿਸ਼ਨ ਦੀ ਕਿਰਪਾ ਕਾਰਨ ਹੋਇਆ। ਬਾਬਾ ਸ਼ਿਆਮ ਹਰ ਕਿਸੇ ਦੀਆਂ ਇੱਛਾਵਾਂ ਪੂਰੀਆਂ ਕਰਦੇ ਹਨ। ਸੰਕੀਰਤਨ ਦੇ ਅੰਤ ਵਿੱਚ, ਪ੍ਰਬੰਧਕਾਂ ਨੇ ਆਏ ਲੋਕਾਂ ਨੂੰ ਭੰਡਾਰਾ ਪ੍ਰਸ਼ਾਦ ਵੰਡਿਆ।ਇਸ ਮੌਕੇ ਅਭਿਸ਼ੇਕ ਗੁਪਤਾ, ਸੰਜੇ ਅਗਰਵਾਲ, ਵਿਜੇ ਗੋਇਲ, ਮਨੀਸ਼ ਬਾਜ਼ਾਰੀ, ਚੰਦਰੇਸ਼ ਭਾਰਦਵਾਜ, ਸੰਦੀਪ ਗੋਇਲ, ਅਤੁਲ ਵਾਲੀਆ, ਸਤੀਸ਼ ਮਿੱਤਲ, ਸੁਸ਼ੀਲ ਅਗਰਵਾਲ, ਬਲਰਾਜ ਸ਼ਰਮਾ, ਵਿਸ਼ਾਲ ਮਹੇਸ਼ਵਰੀ, ਦੀਪਕ ਭਾਰਦਵਾਜ, ਸਤੀਸ਼ ਗਰਗ, ਦੀਪਕ ਸਿੰਗਲਾ, ਵਿਨੋਦ ਮਿੱਤਲ ਗੋਇਲ, ਨਿਤਿਨੰਦ ਗੋਇਲ, ਏ. ਬਾਂਸਲ, ਦੀਪਕ ਮਿੱਤਲ, ਜਤਿੰਦਰ ਭਾਟੀਆ, ਪ੍ਰਦੀਪ ਰਾਠੀ, ਨਿਤਿਨ ਗਰਗ, ਪ੍ਰਦੀਪ ਯਾਦਵ, ਹਰੀਸ਼ ਗਰਗ, ਸੁਨੀਲ ਗੋਇਲ, ਨਵੀਨ ਬਹਿਲ, ਰਮੇਸ਼ ਗਰਗ, ਨਰੇਸ਼ ਅਗਰਵਾਲ, ਨਿਧੀ ਗੁਪਤਾ, ਵਿਨੋਦ ਗੋਇਲ, ਜਤਿੰਦਰ ਬਸੋਤਰਾ, ਦੀਪਕ ਸਿੰਗਲਾ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ।